ਵਿਰਾਟ ਕੋਹਲੀ ਨੇ ਹਾਸਲ ਕੀਤੀ ਵੱਡੀ ਉਪਲਬੱਧੀ, ICC ਨੇ ਚੁਣਿਆ ਦਹਾਕੇ ਦਾ ਸਰਵਸ੍ਰੇਸ਼ਠ ਖਿਡਾਰੀ

12/28/2020 3:25:04 PM

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਈ.ਸੀ.ਸੀ. ਨੇ ਵੱਡਾ ਸਨਮਾਨ ਦਿੱਤਾ ਹੈ। ਆਈ.ਸੀ.ਸੀ. ਨੇ ਵਿਰਾਟ ਕੋਹਲੀ ਨੂੰ ਦਹਾਕੇ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਰੂਪ ਵਿਚ ਚੁਣਿਆ ਹੈ ਅਤੇ ਉਨ੍ਹਾਂ ਨੂੰ ਸਰ ਗੈਰਫੀਲਡ ਸੋਬਰਜ਼ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਵਿਰਾਟ ਕੋਹਲੀ ਨੂੰ ਇਹ ਐਵਾਰਡ ਉਨ੍ਹਾਂ ਦੇ ਸ਼ਾਨਦਾਰ ਬੱਲੇਬਾਜ਼ੀ ਪ੍ਰਦਰਸ਼ਨ ਕਾਰਨ ਮਿਲਿਆ ਹੈ। ਵਿਰਾਟ ਨੇ 2011 ਤੋਂ ਹੁਣ ਤੱਕ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਅਤੇ ਇਹੀ ਕਾਰਨ ਹੈ ਕਿ ਉਹ ਇਸ ਐਵਾਰਡ ਨੂੰ ਆਪਣੇ ਨਾਮ ਕਰ ਸਕੇ ਹਨ। ਵਿਰਾਟ ਨੂੰ ਇਸੇ ਦੇ ਨਾਲ ਹੀ ਆਈ.ਸੀ.ਸੀ. ਨੇ ਦਹਾਕੇ ਦਾ ਸਰਵਸ੍ਰੇਸ਼ਠ ਵਨਡੇ ਖਿਡਾਰੀ ਦਾ ਵੀ ਐਵਾਰਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਈ.ਸੀ.ਸੀ. ਨੇ ਆਸਟਰੇਲੀਆ ਦੇ ਦਿਗਜ ਬੱਲੇਬਾਜ਼ ਸਟੀਵ ਸਮਿਥ ਨੂੰ ਦਹਾਕੇ ਦਾ ਸਰਵਸ਼੍ਰੇਸਠ ਟੈਸਟ ਪੁਰਸ਼ ਕ੍ਰਿਕਟਰ ਅਤੇ ਅਫਗਾਨੀ ਸਪਿਨਰ ਰਾਸ਼ਿਦ ਖਾਨ ਨੂੰ ਦਹਾਕੇ ਦਾ ਸਰਵਸ੍ਰੇਸ਼ਠ ਟੀ20 ਪੁਰਸ਼ ਕ੍ਰਿਕਟਰ ਚੁਣਿਆ ਹੈ। ਉਥੇ ਹੀ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਇਕ ਖ਼ਾਸ ਅਵਾਰਡ ਨਾਲ ਨਵਾਜਿਆ ਗਿਆ ਹੈ। ਉਨ੍ਹਾਂ ਨੂੰ ਦਹਾਕੇ ਦਾ ਖੇਡ ਭਾਵਨਾ ਪੁਰਸਕਾਰ ਮਿਲਿਆ ਹੈ।

ਇਹ ਵੀ ਪੜ੍ਹੋ : ਹਨੀਮੂਨ ਮਨਾਉਣ ਦੁਬਈ ਪੁੱਜੇ ਕ੍ਰਿਕਟਰ ਯੁਜਵੇਂਦਰ ਅਤੇ ਧਨਾਸ਼੍ਰੀ, ਤਸਵੀਰਾਂ ਕੀਤੀਆਂ ਸਾਂਝੀਆਂ

 
 
 
 
 
 
 
 
 
 
 
 
 
 
 

A post shared by ICC (@icc)

ਵਿਰਾਟ ਕੋਹਲੀ ਨੇ ਇਕ ਦਹਾਕੇ ਵਿਚ ਬਣਾਏ ਇਹ ਰਿਕਾਰਡ

  • ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ - 20,396
  • ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ - 66
  • ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ - 94
  • ਸਭ ਤੋਂ ਜ਼ਿਆਦਾ ਔਸਤ ਰੱਖਣ ਵਾਲੇ ਬੱਲੇਬਾਜ਼ - 56.97
  • 2011 ਦੇ ਵਿਸ਼ਵ ਕੱਪ ਦੇ ਜੇਤੂ ਖਿਡਾਰੀ
  • 2013 ਦੇ ਚੈਂਪੀਅਨ ਟਰਾਫੀ ਦੇ ਜੇਤੂ
  • 2018 ਆਸਟਰੇਲੀਆ ਵਿਚ ਸੀਰੀਜ਼ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ

ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ

ਧਿਆਨਦੇਣ ਯੋਗ ਹੈ ਕਿ ਆਈ.ਸੀ.ਸੀ. ਨੇ ਵਿਰਾਟ ਕੋਹਲੀ ਨੂੰ ਦਹਾਕੇ ਦੇ ਹਰ ਫਾਰਮੈਟ ਵਿਚ ਜਗ੍ਹਾ ਦਿੱਤੀ ਹੈ। ਉਹ ਆਈ.ਸੀ.ਸੀ. ਦੀਆਂ ਸਾਰੀਆਂ ਟੀਮਾਂ ਵਿਚ ਜਗ੍ਹਾ ਬਣਾਉਣ ਵਾਲੇ ਇਕਲੌਤੇ ਖਿਡਾਰੀ ਹਨ। ਆਈ.ਸੀ.ਸੀ. ਨੇ ਕ੍ਰਿਕਟ ਵਿਚ ਸਭ ਤੋਂ ਲੰਬੇ ਫਾਰਮੈਟ ਟੈਸਟ ਕ੍ਰਿਕਟ ਵਿਚ ਵਿਰਾਟ ਕੋਹਲੀ ਨੂੰ ਆਪਣੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। 
 

 
 
 
 
 
 
 
 
 
 
 
 
 
 
 

A post shared by ICC (@icc)

ਆਈ.ਸੀ.ਸੀ. ਦਹਾਕੇ ਦੀ ਟੈਸਟ ਟੀਮ : 
ਏਲਿਸਟਰ ਕੁਕ, ਡੈਵਿਡ ਵਾਰਨਰ, ਕੇਨ ਵਿਲੀਅਮਸਨ, ਵਿਰਾਟ ਕੋਹਲੀ (ਕਪਤਾਨ), ਸਟੀਵ ਸਮਿਥ, ਕੁਮਾਰ ਸੰਗਕਾਰਾ (ਵਿਕਟਕੀਪਰ), ਬੇਨ ਸਟੋਕਸ, ਰਵਿਚੰਦਰਨ ਅਸ਼ਵਿਨ, ਡੇਲ ਸਟੇਨ, ਸਟੁਅਰਟ ਬਰਾਡ ਅਤੇ ਜੇਮਸ ਐਂਡਰਸਨ।

ਆਈ.ਸੀ.ਸੀ. ਦਹਾਕੇ ਦੀ ਵਨਡੇ ਟੀਮ : 
ਰੋਹਿਤ ਸ਼ਰਮਾ, ਡੈਵਿਡ ਵਾਰਨਰ, ਵਿਰਾਟ ਕੋਹਲੀ, ਏ.ਬੀ. ਡਿਵੀਲਿਅਰਸ, ਸ਼ਾਕਿਬ ਅਲ ਹਸਨ, ਮਹਿੰਦਰ ਸਿੰਘ ਧੋਨੀ (ਕਪਤਾਨ ਅਤੇ ਵਿਕਟਕੀਪਰ), ਬੇਨ ਸਟੋਕਸ, ਮਿਚੇਲ ਸਟਾਰਕ, ਟਰੇਂਟ ਬੋਲਟ, ਇਮਰਾਨ ਤਾਹਿਰ, ਲਸਿਥ ਮਲਿੰਗਾ।

ਆਈ. ਸੀ. ਸੀ. ਦੀ ਦਹਾਕੇ ਦੀ ਸਰਵਸ੍ਰੇਸ਼ਠ ਟੀਮ :
ਰੋਹਿਤ ਸ਼ਰਮਾ, ਕ੍ਰਿਸ ਗੇਲ, ਐਰੋਨ ਫਿੰਚ, ਵਿਰਾਟ ਕੋਹਲੀ, ਏਬੀ ਡਿਵੀਲੀਅਰਸ, ਗਲੇਨ ਮੈਕਸਵੇਲ, ਐੱਮ. ਐੱਸ. ਧੋਨੀ (ਕਪਤਾਨ), ਕਾਇਰਾਨ ਪੋਲਾਰਡ, ਰਾਸ਼ਿਦ ਖਾਨ, ਜਸਪ੍ਰੀਤ ਬੁਮਰਾਹ, ਲਸਿਥ ਮਲਿੰਗਾ।

ਇਹ ਵੀ ਪੜ੍ਹੋ : ਦੇਸ਼ ’ਚ ਪਹਿਲੀ ਵਾਰ ਬਿਨਾਂ ਡਰਾਈਵਰ ਦੇ ਚਲੇਗੀ ਮੈਟਰੋ, PM ਮੋਦੀ ਅੱਜ ਦਿਖਾਉਣਗੇ ਹਰੀ ਝੰਡੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News