ਦੁਨੀਆ ਦੇ 20 ਸਭ ਤੋਂ ਪ੍ਰਸ਼ੰਸਾਯੋਗ ਲੋਕਾਂ ਦੀ ਸੂਚੀ 'ਚ ਵਿਰਾਟ ਕੋਹਲੀ ਨੇ ਬਣਾਈ ਜਗ੍ਹਾ, ਇਸ ਨੰਬਰ 'ਤੇ ਹਨ ਮੋਦੀ

Saturday, Sep 26, 2020 - 04:01 PM (IST)

ਨਵੀਂ ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਸ਼ਾਨਦਾਰ ਖੇਡ ਨਾਲ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਨਾਮ ਕਮਾਇਆ ਹੈ। ਪ੍ਰਸਿੱਧੀ ਦੇ ਮਾਮਲੇ ਵਿਚ ਵੀ ਉਹ ਹੋਰ ਕ੍ਰਿਕਟਰਾਂ 'ਤੇ ਭਾਰੀ ਪੈਂਦੇ ਹਨ। ਉਨ੍ਹਾਂ ਨੇ ਆਪਣੀ ਲੋਕਪ੍ਰਿਯਤਾ ਵਿਚ ਵਾਧਾ ਕਰਦੇ ਹੋਏ ਇਕ ਹੋਰ ਸ਼ਾਨਦਾਰ ਮੁਕਾਮ ਹਾਸਲ ਕੀਤਾ ਹੈ। ਇਕ ਸਰਵੇ ਮੁਤਾਬਕ ਵਿਰਾਟ ਨੇ ਦੁਨੀਆ ਦੇ 20 ਸਭ ਤੋਂ ਪ੍ਰਸ਼ੰਸਾਯੋਗ ਲੋਕਾਂ (ਮੋਸਟ ਐਡਮਾਇਰਡ) ਦੀ ਸੂਚੀ ਵਿਚ ਜਗ੍ਹਾ ਬਣਾਈ ਹੈ। ਉਹ ਇਸ ਲਿਸਟ ਵਿਚ ਇੱਕਲੇ ਭਾਰਤੀ ਕ੍ਰਿਕਟਰ ਹਨ।

ਇਹ ਵੀ ਪੜ੍ਹੋ : ਕੰਗਨਾ ਨੇ ਲਾਏ ਇਕ ਤੀਰ ਨਾਲ ਦੋ ਨਿਸ਼ਾਨੇ : ਗਾਵਸਕਰ ਦੀ ਕੀਤੀ ਨਿੰਦਿਆ, ਅਨੁਸ਼ਕਾ 'ਤੇ ਕੱਸਿਆ ਤੰਜ

ਇਹ ਸਰਵੇ ਯੂਗੋਵ (YouGov) ਨੇ ਕਰਾਇਆ ਹੈ ਜਿਸ ਵਿਚ ਕੋਹਲੀ ਦੇ ਇਲਾਵਾ 3 ਹੋਰ ਭਾਰਤੀ ਸ਼ਾਮਲ ਹਨ। ਇਸ ਲਿਸਟ ਵਿਚ ਵਿਰਾਟ ਕੋਹਲੀ ਤੋਂ ਉਤੇ 2 ਭਾਰਤੀ ਹਨ, ਜਿਸ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਨਾਮ ਸ਼ਾਮਲ ਹੈ। ਪੀ.ਐਮ. ਮੋਦੀ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਸ਼ੰਸਾਯੋਗ (ਮੋਸਟ ਐਡਮਾਇਰਡ) ਲੋਕਾਂ ਦੀ ਸੂਚੀ ਵਿਚ ਚੌਥੇ ਨੰਬਰ 'ਤੇ ਹਨ, ਉਥੇ ਹੀ ਅਮਿਤਾਭ ਬੱਚਨ 14ਵੇਂ ਨੰਬਰ 'ਤੇ ਹਨ। ਚੌਥੇ ਹੋਰ ਭਾਰਤੀ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਹਨ ਜੋ ਇਸ ਲਿਸਟ ਵਿਚ ਵਿਰਾਟ ਤੋਂ ਇਕ ਪਾਏਦਾਨ ਹੇਠਾਂ 17ਵੇਂ ਨੰਬਰ 'ਤੇ ਹਨ। ਇਸ ਲਿਸਟ ਵਿਚ ਸਭ ਤੋਂ ਉੱਤੇ ਜਿਨ੍ਹਾਂ ਦਾ ਨਾਮ ਹੈ ਉਹ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ।  

Most admired men in the world

     
1 Barack Obama Former US president
2 Bill Gates Microsoft co-founder, philanthropist
3 Xi Jinping Chinese president
4 Narendra Modi Indian prime minister
5 Jackie Chan Actor and martial artiste
6 Cristiano Ronaldo Football player
7 Jack Ma Alibaba founder
8 Dalai Lama Tibetan spiritual leader
9 Elon Musk Tesla founder
10 Keanu Reeves Actor
11 Lionel Messi Football player
12 Vladimir Putin Russian president
13 Michael Jordan Basketball player
14 Amitabh Bachchan Actor
15 Donald Trump US president
16 Virat Kohli Cricketer
17 Shah Rukh Khan Actor
18 Pope Francis Pope
19 Recep Tayyip Erdogan Turkish president
20 Joko Widodo Indonesian president

cherry

Content Editor

Related News