ਵਿਰਾਟ-ਜਸਪ੍ਰੀਤ ਨੂੰ ਸੰਯੁਕਤ ਤੌਰ 'ਤੇ ਮਿਲਿਆ ਇਹ ਵੱਡਾ ਐਵਾਰਡ, ਵਾਰਨ ਨੇ ਕੀਤੀ ਸ਼ਲਾਘਾ

02/15/2019 3:02:52 PM

ਨਵੀਂ ਦਿੱਲੀ— ਖੇਡ ਮੈਗਜ਼ੀਨ ਸਪੋਰਟਸਟਾਰ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸੰਯੁਕਤ ਤੌਰ 'ਤੇ 'ਸਪੋਰਟਸ ਮੈਨ ਆਫ ਦਿ ਈਅਰ' ਦੇ ਐਵਾਰਡ ਨਾਲ ਸਨਮਾਨਤ ਕੀਤਾ ਹੈ। ਸ਼ੇਨ ਵਾਰਨ ਨੇ ਵਿਰਾਟ ਕੋਹਲੀ ਅਤੇ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਸ਼ਸ਼ਾਂਕ ਮਨੋਹਰ ਨੇ ਬੁਮਰਾਹ ਨੂੰ ਇਹ ਵਕਾਰੀ ਐਵਾਰਡ ਦਿੱਤਾ ਅਤੇ ਭਵਿੱਖ ਲਈ ਦੋਹਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਹ ਐਵਾਰਡ ਭਾਰਤੀ ਖੇਡ ਦੇ ਖੇਤਰ 'ਚ ਅਣਸੁਣੀ ਕਹਾਣੀਆਂ, ਸਫਲਤਾਵਾਂ ਅਤੇ ਧਾਕੜ ਖਿਡਾਰੀਆਂ ਦੇ ਸੰਘਰਸ਼ ਨੂੰ ਦਿਖਾਉਣ ਲਈ ਦਿੱਤਾ ਜਾਂਦਾ ਹੈ। ਵਿਰਾਟ ਕੋਹਲੀ ਤੋਂ ਪਹਿਲਾਂ ਇਹ ਐਵਾਰਡ ਸਚਿਨ ਤੇਂਦੁਲਕਰ, ਵਿਸ਼ਵਨਾਥਨ ਆਨੰਦ ਅਤੇ ਲਿਏਂਡਰ ਪੇਸ ਜਿਹੇ ਧਾਕੜਾਂ ਨੂੰ ਮਿਲ ਚੁੱਕਿਆ ਹੈ ।
PunjabKesari
ਐਵਾਰਡ ਚੋਣ ਕਮੇਟੀ 'ਚ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ, ਐੱਮ.ਐੱਸ. ਸੋਮਾਇਆ, ਅੰਜੂ ਬਾਬੀ ਜਾਰਜ, ਅੰਜਲੀ ਭਾਗਵਤ ਅਤੇ 'ਦਿ ਹਿੰਦੂ ਗਰੁੱਪ ਪਬਲੀਸ਼ਿੰਗ' ਦੇ ਚੇਅਰਮੈਨ ਐੱਨ. ਰਾਮ ਸ਼ਾਮਲ ਸਨ। ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤ ਨੇ ਪਹਿਲੀ ਵਾਰ ਆਸਟਰੇਲੀਆ ਦੀ ਧਰਤੀ 'ਤੇ ਟੈਸਟ ਸੀਰੀਜ਼ ਜਿੱਤੀ ਹੈ। ਸ਼ੇਨ ਵਾਰਨ ਨੇ ਵਿਰਾਟ ਕੋਹਲੀ ਨੂੰ ਐਵਾਰਡ ਦਿੰਦੇ ਹੋਏ ਕਿਹਾ, ''ਵਿਰਾਟ ਵਿਸ਼ਵ ਲਈ ਇਕ ਪ੍ਰੇਰਣਾਦਾਇਕ ਕ੍ਰਿਕਟਰ ਹਨ। ਉਹ ਉਹੀ ਕਰਦੇ ਹਨ ਜੋ ਉਨ੍ਹਾਂ ਦਾ ਦਿਲ ਕਹਿੰਦਾ ਹੈ ਅਤੇ ਜਿਸ 'ਚ ਉਹ ਵਿਸ਼ਵਾਸ ਕਰਦੇ ਹਨ। ਇਸ ਐਵਾਰਡ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਲਈ ਵੱਧ ਤੋਂ ਵੱਧ ਸਫਲਤਾ ਦੀ ਕਾਮਨਾ ਕਰਦਾ ਹਾਂ।''
PunjabKesari
ਵਿਰਾਟ ਕੋਹਲੀ ਨੇ ਸਾਲ 2018 'ਚ 12 ਟੈਸਟ ਮੈਚਾਂ 'ਚ 4 ਸੈਂਕੜੇ ਅਤੇ 5 ਅਰਧ ਸੈਂਕੜੇ ਬਣਾਏ। ਜਦਕਿ ਇਸ ਸਾਲ ਵਨ ਡੇ 'ਚ 133.5 ਦੀ ਔਸਤ ਨਾਲ 1202 ਦੌੜਾਂ ਬਣਾਈਆਂ। ਦੂਜੇ ਪਾਸੇ ਜਸਪ੍ਰੀਤ ਬੁਮਰਾਹ ਨੇ 2018 'ਚ ਹੀ ਦੱਖਣੀ ਅਫਰੀਕਾ ਦੌਰੇ ਤੋਂ ਆਪਣੇ ਟੈਸਟ ਕਰੀਅਰ ਦਾ ਆਗਾਜ਼ ਕੀਤਾ ਅਤੇ 10 ਮੈਚਾਂ 'ਚ 49 ਵਿਕਟਾਂ ਹਾਸਲ ਕੀਤੀਆਂ ਜਿਸ 'ਚ ਤਿੰਨ ਵਾਰ ਪਾਰੀ 'ਚ 5 ਵਿਕਟਾਂ ਲਈਆਂ। ਉਨ੍ਹਾਂ ਨੇ ਇਸ ਸਾਲ 13 ਵਨ ਡੇ ਮੈਚਾਂ 'ਚ 3.62 ਦੀ ਇਕਨਾਮੀ ਰੇਟ ਨਾਲ 22 ਵਿਕਟਾਂ ਝਟਕਾਈਆਂ। ਇਹ 2018 'ਚ ਕਿਸੇ ਵੀ ਗੇਂਦਬਾਜ਼ ਵੱਲੋਂ ਵਨ ਡੇ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ।


Tarsem Singh

Content Editor

Related News