ਇੰਸਟਾਗ੍ਰਾਮ ਤੋਂ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਭਾਰਤੀ ਬਣੇ ਵਿਰਾਟ ਕੋਹਲੀ, ਇਕ ਪੋਸਟ ਤੋਂ ਹੁੰਦੀ ਹੈ ਇੰਨੀ ਕਮਾਈ
Friday, Aug 11, 2023 - 04:58 PM (IST)
ਨਵੀਂ ਦਿੱਲੀ- ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇੰਸਟਾਗ੍ਰਾਮ 'ਤੇ ਇਕ ਪੋਸਟ ਤੋਂ ਸਭ ਤੋਂ ਵੱਧ ਕਮਾਈ ਕਰਨ ਵਾਲੇ ਭਾਰਤੀ ਹੀ ਨਹੀਂ, ਸਗੋਂ ਏਸ਼ੀਆਈ ਵੀ ਹਨ। ਉਨ੍ਹਾਂ ਨੂੰ ਇਕ ਪੋਸਟ ਤੋਂ 11.40 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ। ਦੂਜੇ ਪਾਸੇ ਖਿਡਾਰੀਆਂ 'ਚ ਉਨ੍ਹਾਂ ਦਾ ਨੰਬਰ ਤੀਜਾ ਹੈ। ਪਹਿਲੇ 'ਤੇ ਕ੍ਰਿਸਟੀਆਨੋ ਰੋਨਾਲਡੋ ਅਤੇ ਦੂਜੇ 'ਤੇ ਲਿਓਨੇਲ ਮੇਸੀ ਹੈ। ਹੂਪਰ ਐੱਚ ਕਿਊ ਨੇ 2023 ਦੀ ਇੰਸਟਾਗ੍ਰਾਮ ਰਿਚ ਲਿਸਟ ਜਾਰੀ ਕੀਤੀ ਹੈ। ਇਸ ਮੁਤਾਬਕ ਵਿਰਾਟ ਇਕ ਇੰਸਟਾਗ੍ਰਾਮ ਪੋਸਟ ਤੋਂ 13 ਲੱਖ 84 ਹਜ਼ਾਰ ਡਾਲਰ ਦੀ (ਕਰੀਬ 11.45 ਕਰੋੜ ਰੁਪਏ) ਕਮਾਈ ਕਰਦੇ ਹਨ। ਕੋਹਲੀ ਦੇ ਇੰਸਟਾਗ੍ਰਾਮ 'ਤੇ 25.6 ਕਰੋੜ (25.6 ਕਰੋੜ) ਤੋਂ ਵੱਧ ਫਾਲੋਅਰਜ਼ ਹਨ।
ਇਹ ਵੀ ਪੜ੍ਹੋ-ਕੇਨ ਵਿਲੀਅਮਸਨ ਦੀ ਸੱਟ ਨੂੰ ਲੈ ਕੇ ਆਇਆ ਵੱਡਾ ਅਪਡੇਟ, ਕੋਚ ਨੇ ਦੱਸਿਆ ਵਿਸ਼ਵ ਕੱਪ 'ਚ ਖੇਲੇਗਾ ਜਾਂ ਨਹੀਂ
ਓਵਰਆਲ ਸੂਚੀ 'ਚ ਕੋਹਲੀ ਦਾ 14ਵਾਂ ਨੰਬਰ
ਓਵਰਆਲ ਸੂਚੀ 'ਤੇ ਨਜ਼ਰ ਮਾਰੀਏ ਤਾਂ ਵਿਰਾਟ ਕੋਹਲੀ ਦਾ ਨੰਬਰ 14ਵਾਂ ਹੈ। ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਚੋਟੀ 'ਤੇ ਕਾਬਜ਼ ਹਨ। ਉਹ ਇਕ ਪੋਸਟ ਤੋਂ 32 ਲੱਖ 34 ਹਜ਼ਾਰ ਡਾਲਰ ਦੀ (ਕਰੀਬ 26.75 ਕਰੋੜ ਰੁਪਏ) ਕਮਾਈ ਕਰਦੇ ਹਨ।
ਦੂਜੇ ਨੰਬਰ 'ਤੇ ਅਰਜਨਟੀਨਾ ਦਾ ਫੁੱਟਬਾਲਰ ਲਿਓਨਲ ਮੇਸੀ ਹੈ। ਇਕ ਪੋਸਟ ਤੋਂ ਮੈਸੀ ਦੀ ਕਮਾਈ 25 ਲੱਖ 97 ਹਜ਼ਾਰ ਡਾਲਰ (21.49 ਕਰੋੜ) ਹੈ।
ਤੀਜੇ ਨੰਬਰ 'ਤੇ ਅਮਰੀਕੀ ਸੈਲੀਬ੍ਰਿਟੀ ਸੇਲੇਨਾ ਗੋਮੇਜ਼ ਹੈ, ਜੋ ਇਕ ਪੋਸਟ ਤੋਂ 25 ਲੱਖ 58 ਹਜ਼ਾਰ ਡਾਲਰ ਕਮਾਉਂਦੀ ਹੈ।
ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਦੀ ਸੂਚੀ 'ਚ ਵਿਰਾਟ ਦਾ ਨੰਬਰ 14ਵਾਂ ਹੈ। ਇਸ ਸੂਚੀ 'ਚ ਕੋਹਲੀ ਤੋਂ ਬਾਅਦ ਪ੍ਰਿਅੰਕਾ ਚੋਪੜਾ ਦੂਜੀ ਭਾਰਤੀ ਅਭਿਨੇਤਰੀ ਹੈ। ਪ੍ਰਿਅੰਕਾ ਦੀ ਇਕ ਪੋਸਟ ਤੋਂ ਕਮਾਈ 5 ਲੱਖ 32 ਹਜ਼ਾਰ ਡਾਲਰ ਹੈ।
ਕੋਹਲੀ ਇੰਸਟਾਗ੍ਰਾਮ 'ਤੇ 25.6 ਕਰੋੜ ਫਾਲੋਅਰਜ਼ ਵਾਲੇ ਪਹਿਲੇ ਏਸ਼ੀਆਈ
ਕੋਹਲੀ ਦੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 25.6 ਕਰੋੜ ਹਨ। ਉਹ ਇੰਸਟਾਗ੍ਰਾਮ ਅਕਾਊਂਟ 'ਤੇ ਇੰਨੇ ਜ਼ਿਆਦਾ ਫਾਲੋਅਰਸ ਵਾਲੇ ਪਹਿਲੇ ਏਸ਼ੀਆਈ ਹਨ। ਏਸ਼ੀਆ 'ਚ ਇੰਸਟਾਗ੍ਰਾਮ 'ਤੇ ਸਭ ਤੋਂ ਵਧ ਫਾਲੋ ਕੀਤੇ ਜਾਣ ਵਾਲੇ ਲੋਕਾਂ ਦੀ ਸੂਚੀ 'ਚ ਇਜ਼ਰਾਈਲ ਦੀ ਅਭਿਨੇਤਰੀ ਗਾਲ ਗਾਡੋਟ 10.3 ਕਰੋੜ ਦੇ ਨਾਲ ਦੂਜੇ ਅਤੇ ਥਾਈਲੈਂਡ ਦੀ ਸੰਗੀਤਕਾਰ ਲੀਜ਼ਾ 9.4 ਕਰੋੜ ਨਾਲ ਤੀਜੇ ਸਥਾਨ 'ਤੇ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8