IPL 2019 ਦੇ ਕੁਝ ਮੈਚਾਂ 'ਚ ਇਸ ਕਾਰਨ ਬਾਹਰ ਬੈਠ ਸਕਦੇ ਹਨ ਕੋਹਲੀ, ਵਿਰਾਟ ਨੇ ਕੀਤਾ ਖੁਦ ਖੁਲਾਸਾ
Saturday, Mar 23, 2019 - 03:13 PM (IST)

ਚੇਨਈ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਆਈ.ਸੀ.ਸੀ. ਵਿਸ਼ਵ ਕੱਪ ਲਈ ਫਿੱਟ ਅਤੇ ਤਰੋਤਾਜ਼ਾ ਰਹਿਣ ਲਈ ਆਈ.ਪੀ.ਐੱਲ 2019 ਦੇ ਇਕ ਜਾਂ ਦੋ ਮੈਚਾਂ 'ਚ ਬਾਹਰ ਬੈਠਣ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਕੋਹਲੀ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਥਕਾਨ ਤੋਂ ਬਚਣ ਲਈ ਇਕ ਜਾਂ ਦੋ ਮੈਚ 'ਚ ਬਾਹਰ ਬੈਠ ਸਕਦੇ ਹਨ ਤਾਂ ਉਨ੍ਹਾਂ ਕਿਹਾ, ''ਹਾਂ, ਇਹ ਵੱਡੀ ਸੰਭਾਵਨਾ ਹੈ। ਕਿਉਂ ਨਹੀਂ?'' ਉਨ੍ਹਾਂ ਕਿਹਾ, ''ਇਹ ਖੁਦ ਦੀ ਜ਼ਿੰਮੇਦਾਰੀ ਹੈ। ਇਹ ਖਿਡਾਰੀਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਜਿੱਥੇ ਤਕ ਮੁਮਕਿਨ ਹੋਵੇ ਸਬੰਧਤ ਲੋਕਾਂ ਨੂੰ ਕਿਸੇ ਵੀ ਸੱਟ ਦੀ ਸੂਚਨਾ ਦੇਣ ਅਤੇ ਯੋਜਨਾ ਦੇ ਮੁਤਾਬਕ ਕੰਮ ਕਰਨ।''
ਉਨ੍ਹਾਂ ਕਿਹਾ, ''ਅਸੀਂ ਖਿਡਾਰੀਆਂ ਨੂੰ ਸਮਾਰਟ ਬਣਨ ਨੂੰ ਕਿਹਾ ਹੈ ਕਿ ਉਹ ਇਕ ਵਿਸ਼ੇਸ਼ ਦਿਨ ਕਿਹੋ ਜਿਹਾ ਮਹਿਸੂਸ ਕਰਦੇ ਹਨ, ਇਸ ਦੀ ਜਾਣਕਾਰੀ ਫਿਜ਼ੀਓ ਨੂੰ ਦੇਣ। ਜੇਕਰ ਉਹ ਨਹੀਂ ਖੇਡਣ ਨੂੰ ਕਹਿੰਦਾ ਹੈ ਤਾਂ ਉਸ ਨੂੰ ਫਿਜ਼ੀਓ ਦੀ ਗੱਲ ਦਾ ਸਨਮਾਨ ਕਰਨਾ ਚਾਹੀਦਾ ਹੈ।'' ਇਹ ਪੁੱਛਣ 'ਤੇ ਕਿ ਕੀ ਕਾਰਜਭਾਰ ਸਬੰਧਤ ਮੁੱਦਿਆਂ ਨਾਲ ਲੀਗ 'ਤੇ ਅਸਰ ਪਵੇਗਾ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਖਿਡਾਰੀਆਂ ਦੇ ਸੰਤੁਲਨ ਬਣਾਉਣ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ, ''ਆਖ਼ਰ 'ਚ ਮੈਂ ਨਿੱਜੀ ਤੌਰ 'ਤੇ ਸ਼ਨੀਵਾਰ ਨੂੰ ਸ਼ੁਰੂਆਤ ਕਰਨ ਲਈ ਪ੍ਰੇਰਿਤ ਹਾਂ। ਮੈਂ ਨਹੀਂ ਜਾਣਦਾ ਕਿ ਆਈ.ਪੀ.ਐੱਲ. ਦੇ ਦੌਰਾਨ ਭਾਰਤੀ ਖਿਡਾਰੀ ਕਿੰਨੇ ਮੁਕਾਬਲੇਬਾਜ਼ ਜਾਂ ਕਿੰਨੇ ਸਹਿਜ ਹੋਣਗੇ। ਹਰ ਪੇਸ਼ੇਵਰ ਜਾਣਦਾ ਹੈ ਕਿ ਸੰਤੁਲਨ ਕਿਵੇਂ ਬਣਾਇਆ ਜਾਵੇ। ਅੰਤ 'ਚ ਤੁਸੀਂ ਇਕ ਫ੍ਰੈਂਚਾਈਜ਼ੀ ਲਈ ਖੇਡ ਰਹੇ ਹੋ ਅਤੇ ਉਨ੍ਹਾਂ ਨੇ ਤੁਹਾਡੇ 'ਤੇ ਇਸ ਕੰਮ ਲਈ ਭਰੋਸਾ ਜਤਾਇਆ ਹੈ।''