ਫੈਨਜ਼ ਦੇ ਪਿਆਰ ਸਦਕਾ ਇਸ ਮਾਮਲੇ 'ਚ ਵਿਰਾਟ ਨੇ ਪਛਾੜੇ ਸਾਰੇ ਭਾਰਤੀ ਧਾਕੜ, ਬਣੇ ਨੰਬਰ ਵਨ

02/18/2020 11:26:22 AM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਜਿੰਨੇ ਕ੍ਰਿਕਟ ਦੇ ਮੈਦਾਨ 'ਤੇ ਸਰਗਰਮ ਹੋ ਕੇ ਖੇਡਦੇ ਨਜ਼ਰ ਆਉਂਦੇ ਹਨ ਓਨਾ ਹੀ ਮੈਦਾਨ ਦੇ ਬਾਹਰ ਭਾਵ ਸੋਸ਼ਲ ਮੀਡੀਆ 'ਤੇ ਵੀ ਉਹ ਕਿਸੇ ਤੋਂ ਪਿੱਛੇ ਨਜ਼ਰ ਨਹੀਂ ਆਉਂਦੇ ਹਨ। ਅਜਿਹੇ 'ਚ ਕੋਹਲੀ ਇੰਸਟਾਗ੍ਰਾਮ 'ਤੇ 50 ਮਿਲੀਅਨ ਫਾਲੋਅਰਸ ਦੀ ਗਿਣਤੀ ਤਕ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਦਰਅਸਲ, ਹਰ ਗੁਜ਼ਰਦੇ ਮੈਚ ਦੇ ਨਾਲ ਕ੍ਰਿਕਟ ਰਿਕਾਰਡ ਤੋੜ ਰਹੇ ਕੋਹਲੀ ਸੋਸ਼ਲ ਮੀਡੀਆ 'ਤੇ ਵੀ ਝੰਡੇ ਗੱਢ ਰਹੇ ਹਨ। ਉਨ੍ਹਾਂ ਦੇ ਇੰਨੇ ਫਾਲੋਰਅਸ ਹਨ ਜਿੰਨੇ ਕਿਸੇ ਵੀ ਭਾਰਤੀ ਦੇ ਨਹੀਂ ਹਨ। ਹਾਲਾਂਕਿ ਇਸ ਮਾਮਲੇ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਤੋਂ ਪਿੱਛੇ ਹਨ। ਪ੍ਰਧਾਨਮੰਤਰੀ ਮੋਦੀ ਦੇ ਅਜੇ ਤਕ ਇੰਸਟਾਗ੍ਰਾਮ 'ਤੇ 34.5 ਮਿਲੀਅਨ ਫਾਲੋਅਰਸ ਹਨ।
PunjabKesari
ਇੰਸਟਾਗ੍ਰਾਮ 'ਤੇ ਵਿਰਾਟ ਕੋਹਲੀ ਨੇ ਅਜੇ ਤਕ 930 ਪੋਸਟ ਕੀਤੇ ਹਨ ਅਤੇ ਉਹ 148 ਲੋਕਾਂ ਨੂੰ ਫਾਲੋ ਕਰਦੇ ਹਨ। ਜਦਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ 17.5 ਮਿਲੀਅਨ ਫਾਲੋਅਰਸ ਹੀ ਹਨ। ਵਿਰਾਟ ਕੋਹਲੀ ਦੀ ਤੁਲਨਾ 'ਚ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਇੰਸਟਾਗ੍ਰਾਮ 'ਤੇ 203 ਮਿਲੀਅਨ ਫਾਲੋਅਰਸ ਹਨ, ਜਦਕਿ ਅਰਜਨਟੀਨਾ ਦੇ ਕਰਿਸ਼ਮਾਈ ਫੁੱਟਬਾਲ ਸਟਾਰ ਲਿਓਨਿਲ ਮੇਸੀ ਦੇ ਇੰਸਟਾਗ੍ਰਾਮ 'ਤੇ 143 ਮਿਲੀਅਨ ਫਾਲੋਅਰਸ ਹਨ।
PunjabKesari
ਧੋਨੀ-ਰੋਹਿਤ ਅਤੇ ਸਚਿਨ ਹਨ ਵਿਰਾਟ ਤੋਂ ਕਾਫੀ ਪਿੱਛੇ
ਜਿੱਥੇ ਤਕ ਟੀਮ ਇੰਡੀਆ ਦੇ ਹੋਰਨਾਂ ਕ੍ਰਿਕਟਰਾਂ ਦੀ ਗੱਲ ਹੈ ਤਾਂ ਸਾਰੇ ਵਿਰਾਟ ਕੋਹਲੀ ਤੋਂ ਕਾਫੀ ਪਿੱਛੇ ਹਨ। ਦੇਸ਼ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇੰਸਟਾਗ੍ਰਾਮ 'ਤੇ 20.1 ਮਿਲੀਅਨ ਫਾਲੋਅਰਸ ਹਨ, ਜਦਕਿ ਸਚਿਨ ਤੇਂਦੁਲਕਰ ਨੂੰ ਇਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ 19.7 ਮਿਲੀਅਨ ਲੋਕ ਫਾਲੋ ਕਰਦੇ ਹਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਦੇ ਇੰਸਟਾਗ੍ਰਾਮ 'ਤੇ 12.3 ਮਿਲੀਅਨ ਫਾਲੋਅਰਸ ਹਨ।  


Tarsem Singh

Content Editor

Related News