ਵਿਰਾਟ ਨੇ ਲਾਈ ਹੈਟਰਿਕ, ਸਾਲ 'ਚ ਤਿਨ ICC ਐਵਾਰਡ ਜਿੱਤਣ ਵਾਲੇ ਪਹਿਲੇ ਕ੍ਰਿਕਟਰ

Tuesday, Jan 22, 2019 - 01:48 PM (IST)

ਵਿਰਾਟ ਨੇ ਲਾਈ ਹੈਟਰਿਕ, ਸਾਲ 'ਚ ਤਿਨ ICC ਐਵਾਰਡ ਜਿੱਤਣ ਵਾਲੇ ਪਹਿਲੇ ਕ੍ਰਿਕਟਰ

ਨਵੀਂ ਦਿੱਲੀ : ਕ੍ਰਿਕਟ ਦੇ ਮੈਦਾਨ 'ਤੇ ਆਪਣੀ ਖੇਡ ਨਾਲ ਵਿਰੋਧੀ ਟੀਮਾਂ ਦੇ ਛੱਕੇ ਛੁਡਾਉਣ ਵਾਲੇ ਭਾਰਤ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈ. ਸੀ. ਸੀ. ਦੇ ਐਵਾਰਡ ਸਮਾਹਰੋਹ ਵਿਚ ਵੀ ਆਪਣੇ ਨਾਂ ਦਾ ਡੰਕਾ ਵਜਾ ਦਿੱਤਾ। ਆਈ. ਸੀ. ਸੀ. ਨੇ ਅੱਜ ਸਾਲ 2018 ਲਈ ਆਪਣੇ ਐਵਾਰਡਾਂ ਦਾ ਐਲਾਨ ਕੀਤਾ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਕ੍ਰਿਕਟ ਦੇ ਤਿਨ ਸਰਵਉੱਚ ਐਵਾਰਡ ਨਾਲ ਨਵਾਜ਼ਿਆ ਗਿਆ। ਵਿਰਾਟ ਆਈ. ਸੀ. ਸੀ. ਪੁਰਸ਼ 'ਕ੍ਰਿਕਟਰ ਆਫ ਦਿ ਈਅਰ' (ਸਰ ਗਰਿਫੀਲਡ ਸੋਬਰਸ ਟਰਾਫੀ), ਆਈ. ਸੀ. ਸੀ. ਪੁਰਸ਼ 'ਟੈਸਟ ਕ੍ਰਿਕਟਰ ਆਫ ਦਿ ਈਅਰ' ਅਤੇ 'ਆਈ. ਸੀ. ਸੀ. ਵਨ ਡੇ ਕ੍ਰਿਕਟਰ ਆਫ ਦਿ ਈਅਰ' ਐਵਾਰਡ ਨਾਲ ਨਵਾਜ਼ਿਆ ਗਿਆ। ਇਸ ਤਰ੍ਹਾਂ ਵਿਰਾਟ ਨੇ ਖਿਤਾਬਾਂ ਦੀ ਹੈਟਰਿਕ ਲਗਾ ਦਿੱਤੀ। ਕ੍ਰਿਕਟ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਕ੍ਰਿਕਟਰ ਨੂੰ ਸਾਲ ਦੇ ਤਿਨ ਸਭ ਤੋਂ ਵੱਡੇ ਐਵਾਰਡਾਂ ਲਈ ਚੁਣਿਆ ਗਿਆ ਹੋਵੇ।

PunjabKesari

ਸਾਲ ਦੇ ਉਭਰਦੇ ਕ੍ਰਿਕਟਰ ਐਵਾਰਡ ਲਈ ਚੁਣੇ ਗਏ ਪੰਤ
ਭਾਰਤ ਦੇ ਤੇਜੀ ਨਾਲ ਉੱਭਰਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਮੰਗਲਵਾਰ ਨੂੰ ਸਾਲ ਦੇ ਉਭਰਦੇ ਕ੍ਰਿਕਰਟਰ ਐਵਾਰਡ ਲਈ ਚੁਣਿਆ। ਆਈ. ਸੀ. ਸੀ. ਦੇ ਸਾਲਾਨਾ ਪੁਰਸਕਾਰਾਂ ਵਿਚ 21 ਸਾਲਾ ਪੰਤ ਦੀ ਚੋਣ ਵੋਟਿੰਗ ਅਕੈਡਮੀ ਨੇ ਕੀਤੀ। ਉਸ ਨੇ ਆਪਣੇ ਡਬਿਯੂ ਸਾਲ (2018) ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੁਰਸਕਾਰ ਜਿੱਤਿਆ। ਪੰਤ ਇਸ ਦੌਰਾਨ ਇੰਗਲੈਂਡ ਵਿਚ ਸੈਂਕੜਾ ਲਾਉਣ ਵਾਲੇ ਪਹਿਲੇ ਵਿਕਟਕੀਪਰ ਵੀ ਬਣੇ। ਇਸ ਦੇ ਨਾਲ ਹੀ ਦਸੰਬਰ ਵਿਚ ਉਸ ਨੇ ਆਸਟਰੇਲੀਆ ਖਿਲਾਫ ਐਡੀਲੇਡ ਟੈਸਟ ਵਿਚ ਵਿਕਟ ਦੇ ਪਿੱਛੇ 11 ਕੈਚ ਲੈ ਕੇ ਰਿਕਾਰਡ ਬਣਾਇਆ। ਉਹ ਆਸਟਰੇਲੀਆ ਵਿਚ ਸੈਂਕੜਾ ਲਾਉਣ ਵਾਲੇ ਪਹਿਲੇ ਭਾਰਤੀ ਵਿਕਟਕੀਪਰ ਵੀ ਬਣੇ।

PunjabKesari

PunjabKesari

PunjabKesari


Related News