IPL 'ਚ 7 ਵਾਰ ਜ਼ੀਰੋ 'ਤੇ ਆਊਟ ਹੋਏ ਵਿਰਾਟ ਕੋਹਲੀ, 4 ਵਾਰ ਗੋਲਡਨ ਡਕ

Tuesday, Apr 19, 2022 - 08:33 PM (IST)

ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਮੁੰਬਈ 'ਚ ਲਖਨਊ ਸੁਪਰ ਜਾਇੰਟਸ ਦੇ ਵਿਰੁੱਧ ਖੇਡੇ ਗਏ ਮੁਕਾਬਲੇ ਵਿਚ ਜ਼ੀਰੋ 'ਤੇ ਆਊਟ ਹੋ ਗਏ। ਵਿਰਾਟ ਬੈਂਗਲੁਰੂ ਦੇ ਓਪਨਰ ਅਨੁਜ ਰਾਵਤ ਦੇ ਆਊਟ ਹੋਣ ਤੋਂ ਬਾਅਦ ਕ੍ਰੀਜ਼ 'ਤੇ ਆਏ ਸਨ ਪਰ ਉਸਦਾ ਪਹਿਲਾ ਹੀ ਸ਼ਾਟ ਦੀਪਕ ਹੁੱਡਾ ਦੇ ਹੱਥਾਂ 'ਚ ਚੱਲਾ ਗਿਆ। ਵਿਰਾਟ ਆਪਣੇ ਕਰੀਅਰ ਵਿਚ 7 ਵਾਰ ਜ਼ੀਰੋ 'ਤੇ ਆਊਟ ਹੋਏ ਹਨ ਜਦਕਿ ਇਸ ਸੀਜ਼ਨ ਵਿਚ ਪਹਿਲੀ ਵਾਰ।

PunjabKesari

ਇਹ ਵੀ ਪੜ੍ਹੋ : ਦਿੱਲੀ ਟੀਮ 'ਚ ਨਿਕਲੇ ਕੋਰੋਨਾ ਦੇ 4 ਮਾਮਲੇ, ਮਿਸ਼ੇਲ ਮਾਰਸ਼ ਵੀ ਪਾਜ਼ੇਟਿਵ
ਵਿਰਾਟ ਕੋਹਲੀ ਦੇ ਆਈ. ਪੀ. ਐੱਲ. ਵਿਚ ਗੋਲਡਨ ਡਕ
ਬਨਾਮ ਮੁੰਬਈ, ਬੈਂਗਲੁਰੂ 2008 (ਆਸ਼ੀਸ਼ ਨੇਹਰਾ)
ਬਨਾਮ ਪੰਜਾਬ, ਬੈਂਗਲੁਰੂ 2014 (ਸੰਦੀਪ ਸ਼ਰਮਾ)
ਬਨਾਮ ਕੋਲਕਾਤਾ, ਕੋਲਕਾਤਾ 2017 (ਨਾਥਨ ਕੂਲਟਰ-ਨਾਈਲ)
ਬਨਾਮ ਲਖਨਊ, ਮੁੰਬਈ ਡੀ. ਵਾਈ. ਪੀ. 2022 (ਚਮੀਰਾ)

ਇਹ ਵੀ ਪੜ੍ਹੋ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ, ਟਵੀਟ ਕਰ ਦਿੱਤੀ ਜਾਣਕਾਰੀ
5 ਤਾਲ ਬਾਅਦ ਜ਼ੀਰੋ 'ਤੇ ਆਊਟ ਹੋਏ ਕੋਹਲੀ
ਵਿਰਾਟ ਕੋਹਲੀ ਆਖਰੀ ਵਾਰ 5 ਸਾਲ ਪਹਿਲਾਂ ਈਡਨ ਗਾਰਡਨ ਦੇ ਮੈਦਾਨ 'ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਜ਼ੀਰੋ 'ਤੇ ਆਊਟ ਹੋਏ ਸਨ। ਇਹ ਉਸਦੇ ਆਈ. ਪੀ. ਐੱਲ. ਕਰੀਅਰ ਦਾ 143ਵਾਂ ਮੈਚ ਸੀ। ਵਿਰਾਟ 214 ਪਾਰੀਆਂ ਦੇ ਆਪਣੇ ਆਈ. ਪੀ. ਐੱਲ. ਕਰੀਅਰ ਵਿਚ 7 ਵਾਰ ਜ਼ੀਰੋ 'ਤੇ ਆਊਟ ਹੋਏ ਹਨ, ਇਨ੍ਹਾਂ ਵਿਚ ਚਾਰ ਵਾਰ ਉਹ ਗੋਲਡਨ ਡਕ ਦਾ ਸ਼ਿਕਾਰ ਬਣੇ। 


ਇਸ ਸੀਜ਼ਨ ਵਿਚ ਵਿਰਾਟ ਕੋਹਲੀ
41- ਪੰਜਾਬ ਕਿੰਗਜ਼
12- ਕੋਲਕਾਤਾ ਨਾਈਟ ਰਾਈਡਰਜ਼
05- ਰਾਜਸਥਾਨ ਰਾਇਲਜ਼
48- ਮੁੰਬਈ ਇੰਡੀਅਨਜ਼
01- ਚੇਨਈ ਸੁਪਰ ਕਿੰਗਜ਼
12- ਦਿੱਲੀ ਕੈਪੀਟਲਸ
00 ਲਖਨਊ ਸੁਪਰ ਜਾਇੰਟਸ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News