ਵਿਰਾਟ ਕੋਹਲੀ ਨੇ ਭਾਰਤੀ ਟੀਮ ਨੂੰ ਦਿੱਤਾ ਵੱਡਾ ਝਟਕਾ, ਅਚਾਨਕ ਲਿਆ ਇਹ ਫੈਸਲਾ
Monday, Jan 22, 2024 - 04:11 PM (IST)
ਸਪੋਰਟਸ ਡੈਸਕ : ਕ੍ਰਿਕਟਰ ਵਿਰਾਟ ਕੋਹਲੀ ਨੇ ਭਾਰਤੀ ਟੀਮ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ, ਉਨ੍ਹਾਂ ਨੇ ਨਿੱਜੀ ਕਾਰਨਾਂ ਕਰਕੇ ਇੰਗਲੈਂਡ ਖਿਲਾਫ ਖੇਡੀ ਜਾਣ ਵਾਲੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਬੀ. ਸੀ. ਸੀ. ਆਈ. ਨੂੰ ਵੀ ਦਿੱਤੀ। ਹੁਣ ਦੇਖਣਾ ਇਹ ਹੋਵੇਗਾ ਕਿ ਇੰਗਲੈਂਡ ਵਰਗੀ ਮਜ਼ਬੂਤ ਟੀਮ ਖਿਲਾਫ ਭਾਰਤੀ ਟੀਮ ਕੋਹਲੀ ਤੋਂ ਬਿਨਾਂ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਬੀ. ਸੀ. ਸੀ. ਆਈ. ਨੇ ਵਿਰਾਟ ਕੋਹਲੀ ਨੂੰ ਲੈ ਕੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਸੀ, ਜਿਸ ਵਿੱਚ ਭਾਰਤੀ ਬੱਲੇਬਾਜ਼ ਦਾ ਨਾਮ ਵਾਪਸ ਲੈਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਗਿਆ ਸੀ। ਪ੍ਰੈੱਸ ਰਿਲੀਜ਼ 'ਚ ਲਿਖਿਆ ਗਿਆ, "ਵਿਰਾਟ ਕੋਹਲੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬੀ. ਸੀ. ਸੀ. ਆਈ. ਤੋਂ ਇੰਗਲੈਂਡ ਖਿਲਾਫ ਆਗਾਮੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਤੋਂ ਆਪਣਾ ਨਾਂ ਵਾਪਸ ਲੈਣ ਦੀ ਬੇਨਤੀ ਕੀਤੀ ਹੈ।"
ਇਹ ਵੀ ਪੜ੍ਹੋ : ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ : ਅਯੁੱਧਿਆ ਪਹੁੰਚੇ ਸਚਿਨ ਤੇਂਦੁਲਕਰ ਸਮੇਤ ਇਹ ਖਿਡਾਰੀ
ਪ੍ਰੈਸ ਰਿਲੀਜ਼ ਵਿੱਚ ਅੱਗੇ ਲਿਖਿਆ, "ਵਿਰਾਟ ਨੇ ਕਪਤਾਨ ਰੋਹਿਤ ਸ਼ਰਮਾ, ਟੀਮ ਪ੍ਰਬੰਧਨ ਅਤੇ ਚੋਣਕਾਰਾਂ ਨਾਲ ਗੱਲ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਨੁਮਾਇੰਦਗੀ ਕਰਨਾ ਉਸ ਦੀ ਸਰਵਉੱਚ ਤਰਜੀਹ ਹੈ, ਕੁਝ ਨਿੱਜੀ ਹਾਲਾਤ ਕਾਰਨ ਉਹ ਸ਼ੁਰੂਆਤੀ ਦੋ ਮੁਕਾਬਲਿਆਂ 'ਚ ਨਹੀਂ ਖੇਡ ਸਕੇਗਾ।
ਵਿਰਾਟ ਕੋਹਲੀ ਦਾ ਟੈਸਟ ਕਰੀਅਰ
• 113 ਮੈਚ, 8848 ਦੌੜਾਂ, 49.15 ਔਸਤ
• 29 ਸੈਂਕੜੇ, 30 ਅਰਧ ਸੈਂਕੜੇ, 55.56 ਸਟ੍ਰਾਈਕ ਰੇਟ
• 991 ਚੌਕੇ, 26 ਛੱਕੇ
ਇਹ ਵੀ ਪੜ੍ਹੋ : Mumbai Marathon: 'ਬ੍ਰੇਨ ਟਿਊਮਰ' ਤੋਂ ਜੂਝਣ ਦੇ ਬਾਅਦ ਸ਼ਿਆਮਲੀ ਸਿੰਘ ਨੇ ਜਿੱਤਿਆ ਕਾਂਸੀ ਤਮਗਾ
ਭਾਰਤ ਅਤੇ ਇੰਗਲੈਂਡ ਵਿਚਾਲੇ ਪਹਿਲਾ ਟੈਸਟ ਮੈਚ 25 ਤੋਂ 29 ਜਨਵਰੀ ਤੱਕ ਹੈਦਰਾਬਾਦ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਟੈਸਟ ਮੈਚ 2 ਤੋਂ 6 ਫਰਵਰੀ ਦਰਮਿਆਨ ਵਿਸ਼ਾਖਾਪਟਨਮ 'ਚ ਅਤੇ ਤੀਜਾ ਟੈਸਟ ਮੈਚ 15 ਤੋਂ 19 ਫਰਵਰੀ ਦਰਮਿਆਨ ਰਾਜਕੋਟ 'ਚ ਖੇਡਿਆ ਜਾਵੇਗਾ। ਸੀਰੀਜ਼ ਦੇ ਆਖਰੀ ਦੋ ਟੈਸਟ ਮੈਚ ਰਾਂਚੀ ਅਤੇ ਧਰਮਸ਼ਾਲਾ 'ਚ ਖੇਡੇ ਜਾਣਗੇ। ਰਾਂਚੀ ਟੈਸਟ 23 ਤੋਂ 27 ਫਰਵਰੀ ਅਤੇ ਧਰਮਸ਼ਾਲਾ ਟੈਸਟ 7 ਤੋਂ 11 ਮਾਰਚ ਤੱਕ ਖੇਡਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।