ਫੋਰਬਸ ਦੀ ਸੂਚੀ ’ਚ ਵਿਰਾਟ ਦੀ 'ਸਰਦਾਰੀ', 12 ਮਹੀਨਿਆਂ ਵਿਚ ਕਮਾਏ ਕਰੀਬ 229 ਕਰੋੜ

Friday, Jun 04, 2021 - 01:57 PM (IST)

ਫੋਰਬਸ ਦੀ ਸੂਚੀ ’ਚ ਵਿਰਾਟ ਦੀ 'ਸਰਦਾਰੀ', 12 ਮਹੀਨਿਆਂ ਵਿਚ ਕਮਾਏ ਕਰੀਬ 229 ਕਰੋੜ

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਲਗਾਤਾਰ 5ਵੇਂ ਸਾਲ ਫੋਰਬਸ ਦੀ ਜ਼ਿਆਦਾ ਕਮਾਈ ਕਰਨ ਵਾਲੇ ਸਿਖ਼ਰ 100 ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਇਕਲੌਤੇ ਕ੍ਰਿਕਟਰ ਹਨ। ਪਿਛਲੇ ਸਾਲ 197 ਕਰੋੜ ਰੁਪਏ (26 ਮਿਲੀਅਨ ਡਾਲਰ) ਨਾਲ 66ਵੇਂ ਸਥਾਨ ’ਤੇ ਰਹਿਣ ਵਾਲੇ ਕੋਹਲੀ ਇਸ ਵਾਰ 7 ਸਥਾਨ ਦੀ ਛਾਲ ਮਾਰ ਕੇ 59ਵੇਂ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਕਮਾਈ ਵਿਚ ਕਰੀਬ 32 ਕਰੋੜ ਰੁਪਏ ਦਾ ਇਜ਼ਾਫਾ ਹੋਇਆ ਹੈ।

ਇਹ ਵੀ ਪੜ੍ਹੋ: ਹਰਭਜਨ ਸਿੰਘ ਦੀ ਇਸ ਟਵੀਟ ਮਗਰੋਂ ਹੋ ਰਹੀ ਹੈ ਹਰ ਪਾਸੇ ਤਾਰੀਫ਼, ਲਿਖਿਆ- ਯੋਗ ਕਰੋ ਜਾਂ ਨਾ ਕਰੋ ਪਰ...

ਵਿਰਾਟ ਕੋਹਲੀ ਨੇ 12 ਮਹੀਨਿਆਂ ਵਿਚ ਕਰੀਬ 229 ਕਰੋੜ ਰੁਪਏ (31.5 ਮਿਲੀਅਨ ਡਾਲਰ) ਕਮਾਏ ਹਨ। ਇਨ੍ਹਾਂ ਵਿਚੋਂ ਕਰੀਬ 25 ਕਰੋੜ ਰੁਪਏ (3.5 ਮਿਲੀਅਨ ਡਾਲਰ) ਤਨਖ਼ਾਹ ਤੋਂ ਅਤੇ ਕਰੀਬ 204 ਕਰੋੜ ਰੁਪਏ (28 ਮਿਲੀਅਨ ਡਾਲਰ) ਵਿਗਿਆਪਨਾਂ ਤੋਂ ਮਿਲੇ। ਕੋਹਲੀ 2019 ਵਿਚ 189 ਕਰੋੜ ਦੀ ਕਮਾਈ ਨਾਲ 100ਵੇਂ ਸਥਾਨ ’ਤੇ ਸਨ।

ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ

ਮਿਕਸਡ ਮਾਰਸ਼ਲ ਆਰਟਸ (ਐਮ.ਐਮ.ਏ.) ਦੇ ਦਿੱਗਜ ਖਿਡਾਰੀ ਕੋਨਰ ਮੈਕਗ੍ਰੇਗਰ ਕਰੀਬ 1517 ਕਰੋੜ ਰੁਪਏ (208 ਮਿਲੀਅਨ) ਦੀ ਕਮਾਈ ਨਾਲ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਹਨ। ਦਿੱਗਜ ਫੁੱਟਬਾਲਰ ਲਿਓਨਲ ਮੇਸੀ 919 ਕਰੋੜ (126 ਮਿਲੀਅਨ) ਦੂਜੇ ਅਤੇ ਕ੍ਰਿਸਟਿਆਨੋ ਰੋਨਾਲਡੋ 875 ਕਰੋੜ (120 ਮਿਲੀਅਨ) ਤੀਜੇ ਨੰਬਰ ’ਤੇ ਹਨ।

ਇਹ ਵੀ ਪੜ੍ਹੋ: ਸਾਵਧਾਨ! AC ਟੈਕਸੀ ’ਚ ਸਫ਼ਰ ਕਰਨ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ 300 ਫ਼ੀਸਦੀ ਜ਼ਿਆਦਾ

ਉਥੇ ਹੀ ਸਿਖ਼ਰ 100 ਵਿਚ ਸਿਰਫ਼ 2 ਮਹਿਲਾ ਖਿਡਾਰਣਾਂ ਨਾਓਮੀ ਓਸਾਕਾ ਅਤੇ ਸੇਰੇਨਾ ਵਿਲੀਅਮਸਨ ਹਨ। ਇਹ ਦੋਵੇਂ ਟੈਨਿਸ ਖਿਡਾਰਣਾਂ ਹਨ। ਓਸਾਕਾ 402 ਕਰੋੜ ਰੁਪਏ (55.2 ਮਿਲੀਅਨ) ਨਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਖਿਡਾਰਣ ਹੈ।

ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਸਮੇਤ 6 ਦੇਸ਼ਾਂ ਨੂੰ ਦਿੱਤੀ ਰਾਹਤ, ਵਾਧੂ ਟੈਕਸ ਕੀਤਾ ਮੁਅੱਤਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News