ਧੋਨੀ ਦੇ ਇਸ ਇਕ ਫ਼ੈਸਲੇ ਨੇ ਬਦਲ ਦਿੱਤੀ ਸੀ ਕੋਹਲੀ ਦੀ ਜ਼ਿੰਦਗੀ, ਨਹੀਂ ਤਾਂ ਖ਼ਤਮ ਹੋ ਸਕਦਾ ਸੀ ਕਰੀਅਰ

Friday, Aug 20, 2021 - 06:19 PM (IST)

ਧੋਨੀ ਦੇ ਇਸ ਇਕ ਫ਼ੈਸਲੇ ਨੇ ਬਦਲ ਦਿੱਤੀ ਸੀ ਕੋਹਲੀ ਦੀ ਜ਼ਿੰਦਗੀ, ਨਹੀਂ ਤਾਂ ਖ਼ਤਮ ਹੋ ਸਕਦਾ ਸੀ ਕਰੀਅਰ

ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟ ’ਚ ਦੌੜਾਂ ਦੇ ਸੈਂਕੜਿਆਂ ਦੀ ਝੜੀ ਲਾਉਣ ਵਾਲੇ ਵਿਰਾਟ ਕੋਹਲੀ ਦਾ ਕਰੀਅਰ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਵਜ੍ਹਾ ਨਾਲ ਵਾਲ-ਵਾਲ ਬਚਿਆ ਸੀ। ਚੋਣਕਰਤਾ ਵਿਰਾਟ ਕੋਹਲੀ ਨੂੰ ਟੀਮ ਇੰਡੀਆ ਤੋਂ ਡਰਾਪ ਕਰਨਾ ਚਾਹੁੰਦੇ ਸਨ ਪਰ ਧੋਨੀ ਦੇ ਇਕ ਦਾਅ ਨੇ ਉਨ੍ਹਾਂ ਦਾ ਕਰੀਅਰ ਬਚਾ ਲਿਆ।
ਇਹ ਵੀ ਪੜ੍ਹੋ : IPL 2021 ਤੋਂ ਪਹਿਲਾਂ ‘ਕਲੀਨ ਬੋਲਡ’ ਹੋਇਆ SRH ਦਾ ਇਹ ਕ੍ਰਿਕਟਰ, ਗਰਲਫ੍ਰੈਂਡ ਨਾਲ ਕੀਤਾ ਵਿਆਹ

ਕੋਹਲੀ ਨੂੰ ਇਸ ਕਾਰਨ ਡਰਾਅ ਕਰਨਾ ਚਾਹੁੰਦੇ ਸਨ ਚੋਣਕਰਤਾ
ਮਹਿੰਦਰ ਸਿੰਘ ਧੋਨੀ ਆਪਣੀ ਕਪਤਾਨੀ ’ਚ ਖਿਡਾਰੀਆਂ ਨੂੰ ਬਹੁਤ ਮੌਕੇ ਦਿੰਦੇ ਸਨ ਭਾਵੇਂ ਉਹ ਰੋਹਿਤ ਸ਼ਰਮਾ ਹੋਣ ਜਾਂ ਵਿਰਾਟ ਕੋਹਲੀ। ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਜੇਕਰ 2012 ’ਚ ਚੋਣਕਰਤਾਵਾਂ ਦੀ ਚਲਦੀ ਤਾਂ ਵਿਰਾਟ ਨੂੰ ਭਾਰਤ ਲਈ ਕਦੀ ਵੀ ਟੈਸਟ ਮੈਚ ਖੇਡਣ ਦਾ ਮੌਕਾ ਨਹੀਂ ਮਿਲਦਾ। ਭਾਰਤੀ ਚੋਣਕਰਤਾ ਆਸਟਰੇਲੀਆ ’ਚ ਕੁਝ ਖ਼ਰਾਬ ਪਾਰੀਆਂ ਦੇ ਬਾਅਦ ਕੋਹਲੀ ਨੂੰ ਡਰਾਪ ਕਰਨਾ ਚਾਹੁੰਦੇ ਸਨ। ਸਹਿਵਾਗ ਨੇ ਕਿਹਾ ਕਿ ਆਸਟਰੇਲੀਆ ਖ਼ਿਲਾਫ਼ ਤੀਜੇ ਟੈਸਟ ਮੈਚ ’ਚ ਚੋਣਕਰਤਾਵਾਂ ਨੇ ਵਿਰਾਟ ਕੋਹਲੀ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਖਿਡਾਉਣ ਦਾ ਫ਼ੈਸਲਾ ਕੀਤਾ। ਪਰ ਉਨ੍ਹਾਂ ਨੇ ਆਪਣੇ ਕਪਤਾਨ ਧੋਨੀ ਦੇ ਨਾਲ ਮਿਲ ਕੇ ਇਸ ਗੱਲ ਦਾ ਫੈਸਲਾ ਕੀਤਾ ਕਿ ਉਹ ਕੋਹਲੀ ਨੂੰ ਹੀ ਖਿਡਾਉਣਗੇ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ: ਵੇਟਲਿਫਟਰ ਮੀਰਾਬਾਈ ਚਾਨੂ ਅਤੇ ਮੁੱਕੇਬਾਜ਼ ਲਵਲੀਨਾ ਨੂੰ ਮਿਲਿਆ ਇਕ ਹੋਰ ਤੋਹਫ਼ਾ

ਧੋਨੀ ਦੀ ਵਜ੍ਹਾ ਨਾਲ ਬਚਿਆ ਕੋਹਲੀ ਦਾ ਕਰੀਅਰ
ਸਹਿਵਾਗ ਨੇ ਅੱਗੇ ਕਿਾ, ‘‘ਉਸ ਸਮੇਂ ਮੈਂ ਟੀਮ ਦਾ ਉਪ ਕਪਤਾਨ ਸੀ ਤੇ ਮਹਿੰਦਰ ਸਿੰਘ ਧੋਨੀ ਟੀਮ ਦੀ ਕਪਤਾਨੀ ਕਰ ਰਹੇ ਸਨ। ਅਸੀਂ ਦੋਹਾਂ ਨੇ ਵਿਰਾਟ ਕੋਹਲੀ ਨੂੰ ਪਰਥ ਟੈਸਟ ਲਈ ਪਲੇਇੰਗ ਇਲੈਵਨ ’ਚ ਸ਼ਾਮਲ ਕੀਤਾ ਸੀ ਤੇ ਅੱਗੇ ਜੋ ਹੋਇਆ ਉਹ ਇਤਿਹਾਸ ਹੈ। ਉਸ ਮੈਚ ’ਚ ਕੋਹਲੀ ਨੇ ਪਹਿਲੀ ਪਾਰੀ ’ਚ 44 ਤੇ ਦੂਜੀ ਪਾਰੀ ’ਚ 75 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਦੇ ਨਾਂ ਕੌਮਾਂਤਰੀ ਕ੍ਰਿਕਟ ’ਚ 70 ਸੈਂਕੜੇ ਹਨ। ਧੋਨੀ ਨੇ ਭਰੋਸਾ ਨਹੀਂ ਦਿਖਾਇਆ ਹੁੰਦਾ ਤਾਂ ਟੀਮ ਇੰਡੀਆ ਇਸ ਬਿਹਤਰੀਨ ਖਿਡਾਰੀ ਨੂੰ ਗੁਆ ਦਿੰਦੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News