ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਟੀ20 ''ਚ ਅਜਿਹਾ ਕਰਨ ਵਾਲੇ ਵਿਸ਼ਵ ਦੇ ਪਹਿਲੇ ਕ੍ਰਿਕਟਰ ਬਣੇ
Thursday, Apr 27, 2023 - 01:44 PM (IST)

ਸਪੋਰਟਸ ਡੈਸਕ— ਬੁੱਧਵਾਰ ਨੂੰ IPL 2023 ਦੇ 36ਵੇਂ ਮੈਚ 'ਚ ਕੋਹਲੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਮੌਜੂਦਾ ਕ੍ਰਿਕਟ 'ਚ ਸਾਰੇ ਫਾਰਮੈਟਾਂ ਦਾ ਸਰਵੋਤਮ ਬੱਲੇਬਾਜ਼ ਕਿਉਂ ਮੰਨਿਆ ਜਾਂਦਾ ਹੈ। ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਓਪਨਿੰਗ ਕਰਨ ਆਏ ਕੋਹਲੀ ਨੇ 37 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ।
ਇਸ ਦੇ ਨਾਲ ਹੀ ਕੋਹਲੀ ਨੇ ਚਿੰਨਾਸਵਾਮੀ ਸਟੇਡੀਅਮ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਇਕ ਵੱਡਾ ਰਿਕਾਰਡ ਵੀ ਆਪਣੇ ਨਾਂ ਦਰਜ ਕਰ ਲਿਆ ਹੈ। ਵਿਰਾਟ ਕੋਹਲੀ ਕਿਸੇ ਇੱਕ ਮੈਦਾਨ 'ਤੇ 3000 ਟੀ-20 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਦੇ ਨਾਂ ਚਿੰਨਾਸਵਾਮੀ ਸਟੇਡੀਅਮ 'ਚ 3015 ਦੌੜਾਂ ਹਨ, ਜੋ ਕਿ ਟੀ20 ਕ੍ਰਿਕਟ ਇਤਿਹਾਸ 'ਚ ਕਿਸੇ ਵੀ ਇਕ ਵੈਨਿਊ (ਖੇਡ ਸਟੇਡੀਅਮ) 'ਤੇ ਸਭ ਤੋਂ ਜ਼ਿਆਦਾ ਦੌੜਾਂ ਹਨ
ਇਹ ਵੀ ਪੜ੍ਹੋ : ਨਾਈਟ ਰਾਈਡਰਜ਼ ਖ਼ਿਲਾਫ਼ ਹਾਰ ਤੋਂ ਬਾਅਦ ਬੋਲੇ ਕੋਹਲੀ, ਅਸੀਂ ਉਨ੍ਹਾਂ ਨੂੰ ਜਿੱਤ ਤੋਹਫ਼ੇ 'ਚ ਦੇ ਦਿੱਤੀ
ਕੋਹਲੀ ਨੇ ਇਸ ਨਾਲ ਬੰਗਲਾਦੇਸ਼ੀ ਕ੍ਰਿਕਟਰ ਮੁਸ਼ਫਿਕਰ ਰਹੀਮ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਇੱਕ ਮੈਦਾਨ ਵਿੱਚ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਦਾ ਰਿਕਾਰਡ ਮੁਸ਼ਫਿਕੁਰ ਰਹੀਮ ਦੇ ਨਾਂ ਸੀ। ਸ਼ੇਰੇ ਬੰਗਲਾ ਸਟੇਡੀਅਮ 'ਚ ਉਸ ਨੇ ਕੁੱਲ 2989 ਟੀ-20 ਦੌੜਾਂ ਬਣਾਈਆਂ ਸਨ, ਜਦਕਿ ਕੋਹਲੀ ਨੇ ਹੁਣ ਇਹ ਰਿਕਾਰਡ ਤੋੜ ਦਿੱਤਾ ਹੈ।
ਕਿਸੇ ਮੈਦਾਨ 'ਤੇ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੇ ਬੱਲੇਬਾਜ਼
1. ਵਿਰਾਟ ਕੋਹਲੀ - 3015 (ਚਿੰਨਾਸਵਾਮੀ ਸਟੇਡੀਅਮ)
2. ਮੁਸ਼ਫਿਕੁਰ ਰਹੀਮ - 2989 (ਸ਼ੇਰੇ ਬੰਗਲਾ ਸਟੇਡੀਅਮ)
3. ਮਹਿਮੂਦੁੱਲਾ - 2813 (ਸ਼ੇਰੇ ਬੰਗਲਾ ਸਟੇਡੀਅਮ)
4. ਐਲੇਕਸ ਹੇਲਸ - 2749 (ਟਰੈਂਟ ਬ੍ਰਿਜ ਸਟੇਡੀਅਮ)
5. ਤਮੀਮ ਇਕਬਾਲ - 2706 (ਸ਼ੇਰੇ ਬੰਗਲਾ ਸਟੇਡੀਅਮ)
ਇਹ ਵੀ ਪੜ੍ਹੋ : KKR vs RCB: ਨਿਤੀਸ਼ ਰਾਣਾ ਦੀ ਧਮਾਕੇਦਾਰ ਬੱਲੇਬਾਜ਼ੀ, 4 ਛੱਕੇ ਲਗਾ ਹਾਸਲ ਕੀਤੀ ਵੱਡੀ ਉਪਲਬਧੀ
ਕੋਹਲੀ ਆਰੇਂਜ ਕੈਪ ਰੇਸ ਵਿੱਚ ਦੂਜੇ ਸਥਾਨ ਉੱਤੇ ਪਹੁੰਚੇ
IPL 2023 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਦੂਜੇ ਨੰਬਰ 'ਤੇ ਆ ਗਏ ਹਨ।ਉਹ ਹੁਣ ਤੱਕ IPL 2023 ਦੇ 8 ਮੈਚਾਂ 'ਚ 333 ਦੌੜਾਂ ਬਣਾ ਚੁੱਕੇ ਹਨ ਅਤੇ ਆਰੇਂਜ ਕੈਪ ਦੀ ਰੇਸ 'ਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਹਾਲਾਂਕਿ ਕੋਹਲੀ ਅਜੇ ਵੀ ਆਰੇਂਜ ਕੈਪ ਰੇਸ 'ਚ ਪਹਿਲੇ ਨੰਬਰ 'ਤੇ ਪਹੁੰਚਣ ਤੋਂ ਕਾਫੀ ਦੂਰ ਹਨ। ਆਈਪੀਐਲ 2023 ਵਿੱਚ ਸਭ ਤੋਂ ਵੱਧ ਦੌੜਾਂ ਉਸ ਦੀ ਹੀ ਟੀਮ ਦੇ ਬੱਲੇਬਾਜ਼ ਫਾਫ ਡੂ ਪਲੇਸਿਸ ਦੇ ਨਾਮ ਹਨ। ਡੂ ਪਲੇਸਿਸ ਨੇ ਹੁਣ ਤੱਕ 8 ਮੈਚਾਂ 'ਚ 422 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਇਸ ਆਈਪੀਐਲ ਵਿੱਚ ਡੂ ਪਲੇਸਿਸ ਅਤੇ ਕੋਹਲੀ ਦੇ ਨਾਮ ਵੀ ਸਭ ਤੋਂ ਵੱਧ ਅਰਧ ਸੈਂਕੜੇ ਹਨ। ਇਹ ਦੋਵੇਂ ਖਿਡਾਰੀ IPL 2023 ਵਿੱਚ 5-5 ਅਰਧ ਸੈਂਕੜੇ ਦੇ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਹਨ, ਜਦਕਿ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਡੇਵੋਨ ਕੋਨਵੇ 4 ਅਰਧ ਸੈਂਕੜੇ ਦੇ ਨਾਲ ਦੂਜੇ ਸਥਾਨ 'ਤੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।