ਵਿਰਾਟ ਕੋਹਲੀ ਲਈ ਕਾਂਗਰਸੀ ਆਗੂ ਨੇ ਵਰਤੇ ਇਤਰਾਜ਼ਯੋਗ ਸ਼ਬਦ, ਟਰੋਲ ਹੁੰਦੇ ਹੀ ਮਾਰਿਆ 'ਯੂ-ਟਰਨ'

11/16/2020 11:10:18 AM

ਨਵੀਂ ਦਿੱਲੀ : ਦੀਵਾਲੀ 'ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਲੋਕਾਂ ਨੂੰ ਪਟਾਕੇ ਨਾ ਚਲਾਉਣ ਨੂੰ ਅਪੀਲ ਕੀਤੀ ਸੀ। ਉਨ੍ਹਾਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਵਾਤਾਵਰਣ ਦੀ ਖਾਤਿਰ ਅਜਿਹਾ ਨਾ ਕਰੋ। ਇਸ ਸੰਦੇਸ਼ ਕਾਰਨ ਵਿਰਾਟ ਕੋਹਲੀ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਵੀ ਕਾਫ਼ੀ ਟਰੋਲ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਨੇਤਾ ਅਤੇ ਸਾਬਕਾ ਸਾਂਸਦ ਉਦਿਤ ਰਾਜ ਨੇ ਟਵੀਟ ਕਰਕੇ ਵਿਰਾਟ ਅਤੇ ਅਨੁਸ਼ਕਾ ਲਈ ਇਤਰਾਜ਼ਯੋਗ ਸ਼ਬਦ ਕਹੇ।

ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਘੇਰਿਆ ਕੇਜਰੀਵਾਲ, ਕਿਹਾ-'ਕੋਰੋਨਾ ਰੋਕਣ 'ਚ ਅਸਫ਼ਲ', ਹੁਣ ਅਮਿਤ ਸ਼ਾਹ ਬਚਾਉਣਗੇ ਦਿੱਲੀ

ਉਦਿਤ ਰਾਜ ਨੇ ਟਵੀਟ ਕੀਤਾ, 'ਅਨੁਸ਼ਕਾ ਨੂੰ ਆਪਣੇ ਕੁੱਤੇ ਵਿਰਾਟ ਕੋਹਲੀ ਨੂੰ ਸੰਭਾਲਣ ਦੀ ਜ਼ਰੂਰਤ ਨਹੀਂ ਹੈ। ਕੁੱਤੇ ਤੋਂ ਜ਼ਿਆਦਾ ਵਫ਼ਾਦਾਰ ਕੋਈ ਨਹੀਂ। ਕੋਹਲੀ ਤੁਸੀਂ ਲੁੱਚੇ, ਲਫੰਗਿਆਂ ਅਤੇ ਮੂਰਖ਼ਾਂ ਨੂੰ ਸਿਖਾਇਆ ਸੀ ਕਿ ਪ੍ਰਦੂਸ਼ਣ ਨਾਲ ਮਨੁੱਖਤਾ ਖ਼ਤਰੇ ਵਿਚ ਹੈ। ਤੁਹਾਡਾ ਡੀ.ਐਨ.ਏ. ਚੈਕ ਕਰਾਉਣਾ ਪਏਗਾ ਕਿ ਤੁਸੀਂ ਇੱਥੋਂ ਦੇ ਮੂਲ ਨਿਵਾਸੀ ਹੋ ਜਾਂ ਨਹੀਂ?'

PunjabKesari

ਇਸ ਟਵੀਟ 'ਤੇ ਕਈ ਲੋਕਾਂ ਨੇ ਨਾਰਾਜ਼ਾਗੀ ਜਤਾਈ। ਕੁੱਝ ਲੋਕਾਂ ਨੇ ਟਵਿਟਰ 'ਤੇ ਉਦਿਤ ਰਾਜ ਨੂੰ ਟਰੋਲ ਕਰਨਾ ਵੀ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, 'ਵਿਰਾਟ ਕੋਹਲੀ ਦੇ ਸੁਝਾਅ ਦਾ ਸਵਾਗਤ ਪਰ ਕੁੱਝ ਦੁਸ਼ਟਾਂ ਨੇ ਟਵਿਟਰ 'ਤੇ ਭੱਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੈਰਾਨ ਹਾਂ ਕਿ ਸਰਕਾਰ ਇਹ ਸਭ ਦੇਖ਼ ਰਹੀ, ਜਿਵੇਂ ਕਿ ਮੌਨ ਸਹਿਮਤੀ ਹੋਵੇ। ਇਨ੍ਹਾਂ ਖ਼ਿਲਾਫ਼ ਐਕਸ਼ਨ ਅਜੇ ਤੱਕ ਨਹੀਂ ਹੋਇਆ। ਇਹ ਇਨਸਾਨ  ਨਹੀਂ ਹੋ ਸਕਦੇ। ਕੁੱਤੇ ਨੂੰ ਵੀ ਬੁਰਾ ਕਹਿ ਰਹੇ ਹਨ। ਕੁੱਤੇ ਤੋਂ ਜ਼ਿਆਦਾ ਵਫਾਦਾਰ ਕੋਈ ਨਹੀਂ।'


cherry

Content Editor

Related News