ਬੂਟ ਸਾਫ਼ ਕਰਦੇ ਦਿਖੇ ਵਿਰਾਟ ਕੋਹਲੀ, ਅਨੁਸ਼ਕਾ ਨੇ ਸਾਂਝੀ ਕੀਤੀ ਤਸਵੀਰ

Wednesday, Nov 11, 2020 - 10:23 AM (IST)

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਵਿਰਾਟ ਅਤੇ ਅਨੁਸ਼ਕਾ ਇਸ ਸਮੇਂ ਦੁਬਈ ਵਿਚ ਹਨ ਅਤੇ ਅਕਸਰ ਅਨੁਸ਼ਕਾ ਨੂੰ ਆਈ.ਪੀ.ਐਲ. ਮੈਚ ਦੌਰਾਨ ਵਿਰਾਟ ਕੋਹਲੀ ਨੂੰ ਚਿਅਰ ਕਰਦੇ ਹੋਏ ਦੇਖਿਆ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਦੀਆਂ 'ਬੇਬੀ ਬੰਪ' ਨਾਲ ਸੋਸ਼ਲ ਮੀਡੀਆ 'ਤੇ ਕਾਫ਼ੀ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਇਸ ਵਾਰ ਵਿਰਾਟ ਕੋਹਲੀ ਦੀ ਇਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਉਹ ਆਸਟਰੇਲੀਆ ਦੌਰੇ ਤੋਂ ਪਹਿਲਾਂ ਆਪਣੇ ਬੂਟ ਸਾਫ਼ ਕਰਦੇ ਵਿੱਖ ਰਹੇ ਹਨ।

ਇਹ ਵੀ ਪੜ੍ਹੋ : ਵਪਾਰੀਆਂ ਦਾ ਦੀਵਾਲੀ ਦਾ ਉਤਸ਼ਾਹ ਪਿਆ ਠੰਡਾ, ਰੋਕ ਲੱਗਣ ਕਾਰਨ ਮੁਫ਼ਤ 'ਚ ਪਟਾਕੇ ਵੰਡਣ ਦਾ ਐਲਾਨ

PunjabKesari

ਅਨੁਸ਼ਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿਚ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਵਿਰਾਟ ਕੋਹਲੀ ਨੇ ਆਪਣੇ ਪਸੰਦੀਦਾ ਬੂਟ ਫੜੇ ਹੋਏ ਹਨ ਅਤੇ ਉਹ ਬੂਟ ਨੂੰ ਟੂਥਬਰਸ਼ ਨਾਲ ਧੋ ਰਹੇ ਹਨ। ਅਦਾਕਾਰਾ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੱਤੀ ਹੈ, 'ਟੂਰ ਤੋਂ ਪਹਿਲਾਂ ਪਤੀ ਨੂੰ ਆਪਣੇ ਸਪਾਇਕਸ ਨੂੰ ਧੋਂਦੇ ਹੋਏ ਫੜਿਆ।'

ਇਹ ਵੀ ਪੜ੍ਹੋ : ਸਰੀਰਕ ਸਬੰਧਾਂ ਲਈ ਬਲੈਕਮੇਲ ਕਰਦਾ ਸੀ ਡਾਕਟਰ, ਨਰਸ ਨੇ ਕਤਲ ਕਰਕੇ ਫਲਸ਼ ਕੀਤੇ ਲਾਸ਼ ਦੇ ਟੁਕੜੇ

PunjabKesari

ਦੱਸਣਯੋਗ ਹੈ ਕਿ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਸੀਰੀਜ਼ ਵਿਚ ਸਿਰਫ਼ 1 ਹੀ ਟੈਸਟ ਖੇਡਣ ਵਾਲੇ ਹਨ। ਇਸ ਦੇ ਬਾਅਦ ਉਹ ਭਾਰਤ ਪਰਤ ਆਉਣਗੇ। ਦਰਅਸਲ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ ਕਿ ਉਹ ਜਨਵਰੀ ਵਿਚ ਪਿਤਾ ਬਨਣ ਵਾਲੇ ਹਨ। ਅਜਿਹੇ ਵਿਚ ਭਾਰਤੀ ਕਪਤਾਨ ਲਈ ਕਾਫ਼ੀ ਖ਼ਾਸ ਮੌਕਾ ਹੈ। ਇਸ ਕਾਰਨ ਕੋਹਲੀ ਨੇ ਆਸਟਰੇਲੀਆ ਦੌਰੇ ਨੂੰ ਵਿਚਾਲੇ ਛੱਡ ਕੇ ਭਾਰਤ ਵਾਪਸ ਆਉਣ ਦਾ ਫ਼ੈਸਲਾ ਕੀਤਾ। ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਪੈਟਰਨਟੀ ਛੁੱਟੀ ਦਿਤੀ ਹੈ।

4 ਟੈਸਟ ਮੈਚਾਂ ਦੀ ਇਸ ਲੜੀ ਦੇ ਮੈਚ ਐਡੀਲੇਡ (ਦਿਨ-ਰਾਤ, 17 ਤੋਂ 21 ਦਸੰਬਰ), ਮੈਲਬੌਰਨ (26 ਤੋਂ 30 ਦਸੰਬਰ), ਸਿਡਨੀ (7 ਤੋਂ 11 ਜਨਵਰੀ 2021) ਅਤੇ ਬ੍ਰਿਸਬੇਨ (15 ਤੋਂ 19 ਜਨਵਰੀ) ਵਿਚਾਲੇ ਆਯੋਜਿਤ ਕੀਤੇ ਜਾਣਗੇ। ਬੀ.ਸੀ.ਸੀ.ਆਈ. ਨੇ ਪਿਛਲੇ ਕਈ ਸਾਲਾਂ ਤੋਂ ਕ੍ਰਿਕਟਰਾਂ ਨੂੰ ਪੈਟਰਨਟੀ ਛੁੱਟੀ ਲੈਣ ਲਈ ਉਤਸ਼ਾਹਿਤ ਕੀਤਾ ਹੈ ਅਤੇ ਭਾਰਤ ਦੇ ਕਪਤਾਨ ਅਤੇ ਸਭ ਤੋਂ ਉੱਤਮ ਬੱਲੇਬਾਜ਼ ਲਈ ਵੀ ਇਹ ਵੱਖ ਨਹੀਂ ਹੋਵੇਗਾ।


cherry

Content Editor

Related News