IND vs SA : ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਅਭਿਆਸ ਸੈਸ਼ਨ ’ਚ ਵਹਾਇਆ ਪਸੀਨਾ

Sunday, Dec 24, 2023 - 07:21 PM (IST)

ਸੈਂਚੁਰੀਅਨ- ਵਨ-ਡੇ ਵਿਸ਼ਵ ਕੱਪ ਨਿਰਾਸ਼ਾਜਨਕ ਫਾਈਨਲ ਨੂੰ ਇਕ ਮਹੀਨਾ ਬੀਤ ਗਿਆ ਹੈ ਅਤੇ ਇਸ ਦਾ ਜ਼ਖਮ ਅਜੇ ਤਕ ਕਾਇਮ ਹੈ ਪਰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਐਤਵਾਰ ਨੂੰ ਇੱਥੇ ਟੈਸਟ ਸੀਰੀਜ਼ ਦੇ ਅਭਿਆਸ ਦੌਰਾਨ ਬਿਨਾਂ ਗੱਲ ਕੀਤੇ ਪਸੀਨਾ ਵਹਾਇਆ ਕਿਉਂਕਿ ਉਹ ਜਾਣਦਾ ਹੈ ਕਿ ਅੱਗੇ ਵਧਣਾ ਮਹੱਤਵਪੂਰਨ ਹੈ। ਭਾਰਤੀ ਕ੍ਰਿਕਟ ਟੀਮ 31 ਸਾਲਾਂ ਤੋਂ ਦੱਖਣੀ ਅਫਰੀਕਾ ’ਚ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਹੈ ਅਤੇ ਆਪਣੇ ਕਰੀਅਰ ਦੇ ਆਖਰੀ ਪੜਾਅ ’ਚ ਕੋਹਲੀ ਅਤੇ ਰੋਹਿਤ ਉਹ ਹੀ ਪ੍ਰਾਪਤ ਕਰਨਾ ਚਾਹੁਣਗੇ, ਜੋ ਕੋਈ ਹੋਰ ਭਾਰਤੀ ਟੀਮ ਨਹੀਂ ਕਰ ਸਕੀ ਹੈ।

ਇਹ ਵੀ ਪੜ੍ਹੋ-ਪਹਿਲਵਾਨ ਬਜਰੰਗ ਪੂਨੀਆ ਨੇ 'ਪਦਮ ਸ਼੍ਰੀ' ਕੀਤਾ ਵਾਪਸ, PM  ਨਿਵਾਸ ਦੇ ਬਾਹਰ ਫੁੱਟਪਾਥ 'ਤੇ ਰੱਖਿਆ ਪੁਰਸਕਾਰ
ਕੋਹਲੀ ਪਰਿਵਾਰ ਨਾਲ ਥੋੜ੍ਹੇ ਬ੍ਰੇਕ ਤੋਂ ਬਾਅਦ ਲੰਡਨ ਤੋਂ ਇਥੇ ਪਹੁੰਚਿਆ ਹੈ ਅਤੇ ਰੋਹਿਤ ਵਿਸ਼ਵ ਕੱਪ ਤੋਂ ਬਾਅਦ 3 ਹਫਤਿਆਂ ਤੱਕ ਮੀਡੀਆ ਤੋਂ ਦੂਰ ਰਹਿਣ ਤੋਂ ਬਾਅਦ ਅਭਿਆਸ ਦੌਰਾਨ ਥੋੜ੍ਹਾ ਸਹਿਜ ਨਜ਼ਰ ਆਇਆ। ਦੋਵਾਂ ਨੇ ਵੱਖ-ਵੱਖ ਨੈੱਟ ਅਤੇ ਮੱਧ ਪਿੱਚਾਂ ’ਤੇ ਅਭਿਆਸ ਕੀਤਾ। ਇਕ ਘੰਟੇ ਤੋਂ ਵੱਧ ਸਮੇਂ ਤੱਕ ਥ੍ਰੋਡਾਊਨ ਦਾ ਵੀ ਸਾਹਮਣਾ ਵੀ ਕੀਤਾ। ਦੋਵਾਂ ਖਿਡਾਰੀਆਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਭਾਵੇਂ ਦੋਵਾਂ ਨੇ ਵਿਚਾਲੇ ਹੀ ਛੋਟੇ-ਛੋਟੇ ਬ੍ਰੇਕ ਵੀ ਲਏ। ਇਹ ਸਭ ਵਿਸ਼ਵ ਕੱਪ ਦੌਰਾਨ ਅਭਿਆਸ ਸੈਸ਼ਨਾਂ ਤੋਂ ਕਾਫੀ ਵੱਖਰਾ ਸੀ ਕਿਉਂਕਿ ਉਦੋਂ ਧਿਆਨ ਆਪਣੇ ਅਭਿਆਸ ਅਤੇ ਮਜ਼ਾਕ ਕਰਨ ’ਤੇ ਵੀ ਲੱਗਾ ਹੁੰਦਾ ਹੈ।

ਇਹ ਵੀ ਪੜ੍ਹੋ- ਬਿਗ ਬੈਸ਼ ਲੀਗ: ਬਿਨਾਂ ਪੈਡ ਬੰਨ੍ਹੇ ਬੱਲੇਬਾਜ਼ੀ ਕਰਨ ਪਹੁੰਚੇ ਹੈਰਿਸ ਰਾਊਫ, ਦੇਖੋ ਵੀਡੀਓ
ਕੋਚ ਰਾਹੁਲ ਦ੍ਰਾਵਿੜ ਦੀਆਂ ਨਜ਼ਰਾਂ ਮੱਧ ਨੈੱਟ ’ਤੇ ਟਿਕੀਆਂ ਸਨ, ਜਿੱਥੇ ਲੋਕੇਸ਼ ਰਾਹੁਲ ਪੈਡ ਨਾਲ ਮੌਜੂਦ ਸੀ। ਕੋਨਾ ਭਰਤ ਨੇ ਪਹਿਲੇ ਘੰਟੇ ’ਚ ਵਿਕਟ ਕੀਪਿੰਗ ਦੇ ਦਸਤਾਨੇ ਨਹੀਂ ਪਾਏ, ਜਿਸ ਨਾਲ ਕੋਈ ਸ਼ੱਕ ਨਹੀਂ ਰਿਹਾ ਕਿ ਵਿਕਟ ਕੀਪਿੰਗ ਕੌਣ ਕਰੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News