ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਰੈਂਟ ''ਤੇ ਲਿਆ ਫਲੈਟ, ਕਿਰਾਇਆ ਜਾਣ ਹੋ ਜਾਵੋਗੇ ਹੈਰਾਨ

11/23/2022 11:32:11 AM

ਨਵੀਂ ਦਿੱਲੀ- ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਅਕਸਰ ਹੀ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਚਰਚਾ ਵਿਚ ਬਣੇ ਰਹਿੰਦੇ ਹਨ। ਇਸ ਦੌਰਾਨ ਜੋੜੇ ਨਾਲ ਜੁੜੀ ਇਕ ਖ਼ਬਰ ਸਾਹਮਣੇ ਆਈ ਹੈ, ਕਿ ਇਨ੍ਹਾਂ ਨੇ ਮੁੰਬਈ ਦੇ ਜੁਹੂ ਵਿਚ ਇਕ ਫਲੈਟ ਕਿਰਾਏ 'ਤੇ ਲਿਆ ਹੈ, ਜਿਸ ਦਾ ਕਿਰਾਇਆ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। 

ਇਹ ਵੀ ਪੜ੍ਹੋ: ਯੁਵਰਾਜ ਸਿੰਘ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸੈਰ ਸਪਾਟਾ ਵਿਭਾਗ ਨੇ ਭੇਜਿਆ ਨੋਟਿਸ

Zapkey.com ਦੀ ਰਿਪੋਰਟ ਮੁਤਾਬਕ ਇਹ ਫਲੈਟ ਹਾਈ ਟਾਈਡ ਬਿਲਡਿੰਗ ਦੇ ਚੌਥੇ ਫਲੋਰ 'ਤੇ ਹੈ। ਇਸ ਫਲੈਟ ਲਈ ਜੋੜਾ 2.76 ਲੱਖ ਰੁਪਏ ਕਿਰਾਇਆ ਦੇ ਰਿਹਾ ਹੈ। ਉਥੇ ਹੀ ਜੋੜੇ ਨੇ ਸਾਢੇ 7 ਲੱਖ ਰੁਪਏ ਡਿਪੋਜ਼ਿਟ ਦਿੱਤਾ ਹੈ। ਰਿਪੋਰਟਸ ਮੁਤਾਬਕ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਵੱਲੋਂ ਕਿਰਾਏ 'ਤੇ ਲਿਆ ਗਿਆ ਇਹ ਫਲੈਟ ਸਿਰਫ 1650 ਵਰਗ ਫੁੱਟ ਦਾ ਹੈ, ਜਿੱਥੋਂ ਪੂਰਾ ਸਮੁੰਦਰ ਨਜ਼ਰ ਆਉਂਦਾ ਹੈ। ਇਸ ਫਲੈਟ ਦੇ ਨਾਲ ਦੋ ਅੰਡਰ ਗਰਾਊਂਡ ਪਾਰਕਿੰਗ ਸੁਵਿਧਾਵਾਂ ਵੀ ਉਪਲੱਬਧ ਹਨ। ਜਾਣਕਾਰੀ ਮੁਤਾਬਕ ਇਹ ਅਪਾਰਟਮੈਂਟ ਸਾਬਕਾ ਕ੍ਰਿਕਟਰ ਸਮਰਜੀਤ ਸਿੰਘ ਗਾਇਕਵਾੜ ਦਾ ਹੈ, ਜੋ ਬੜੌਦਾ ਦੇ ਸ਼ਾਹੀ ਪਰਿਵਾਰ ਦੇ ਵੰਸ਼ਜ ਹਨ।

ਇਹ ਵੀ ਪੜ੍ਹੋ: ਜੰਗ ਤੋਂ ਅੱਕੇ ਯੂਕ੍ਰੇਨੀ ਮਰਦ ਐਡਲਟ ਨਾਈਟ ਕਲੱਬਾਂ ’ਚ ਟਾਪਲੈੱਸ ਕੁੜੀਆਂ ’ਤੇ ਲੁਟਾ ਰਹੇ ਹਨ ਨੋਟ

ਜ਼ਿਕਰਯੋਗ ਹੈ ਕਿ ਅਨੁਸ਼ਕਾ ਸ਼ਰਮਾ ਆਖ਼ਰੀ ਵਾਰ ਸਾਲ 2018 ਵਿਚ ਰਿਲੀਜ਼ ਹੋਈ ਫਿਲਮ ਜੀਰੋ ਵਿਚ ਨਜ਼ਰ ਆਈ ਸੀ। ਫਿਲਮ ਵਿਚ ਅਨੁਸ਼ਕਾ ਦੇ ਨਾਲ ਕੈਟਰੀਨਾ ਕੈਫ ਅਤੇ ਸ਼ਾਹਰੁਖ ਖਾਨ ਨਜ਼ਰ ਆਏ ਸਨ। ਉਥੇ ਹੀ ਅਨੁਸ਼ਕਾ ਹੁਣ ਜਲਦ ਹੀ 'ਚਕਦਾ ਐਕਸਪ੍ਰੈਸ' ਵਿਚ ਨਜ਼ਰ ਆਵੇਗੀ। ਇਹ ਫਿਲਮ ਭਾਰਤੀ ਕ੍ਰਿਕਟਰ ਝੂਲਨ ਗੋਸਵਾਨੀ ਦੇ ਜੀਵਨ 'ਤੇ ਆਧਾਰਿਤ ਇਕ ਸਪੋਰਟਸ ਬਾਇਓਪਿਕ ਹੈ। 

ਇਹ ਵੀ ਪੜ੍ਹੋ: ਇਮਰਾਨ ਖ਼ਾਨ ਦਾ ਵੱਡਾ ਬਿਆਨ, ਭਾਜਪਾ ਦੇ ਸ਼ਾਸਨ 'ਚ ਭਾਰਤ-ਪਾਕਿ ਦੇ ਚੰਗੇ ਸਬੰਧਾਂ ਦੀ ਕੋਈ ਗੁੰਜਾਇਸ਼ ਨਹੀਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News