ਵਿਰਾਟ ਕੋਹਲੀ ਨੇ ਛੱਡੀ ਟੈਸਟ ਟੀਮ ਦੀ ਕਪਤਾਨੀ, ਦੱਖਣੀ ਅਫ਼ਰੀਕਾ 'ਚ ਹਾਰ ਦੇ ਬਾਅਦ ਲਿਆ ਵੱਡਾ ਫ਼ੈਸਲਾ

Saturday, Jan 15, 2022 - 07:45 PM (IST)

ਵਿਰਾਟ ਕੋਹਲੀ ਨੇ ਛੱਡੀ ਟੈਸਟ ਟੀਮ ਦੀ ਕਪਤਾਨੀ, ਦੱਖਣੀ ਅਫ਼ਰੀਕਾ 'ਚ ਹਾਰ ਦੇ ਬਾਅਦ ਲਿਆ ਵੱਡਾ ਫ਼ੈਸਲਾ

ਸਪੋਰਟਸ ਡੈਸਕ- ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਵਨ-ਡੇ ਤੇ ਟੀ-20 ਦੇ ਬਾਅਦ ਟੈਸਟ ਟੀਮ ਦੀ ਕਪਾਤਾਨੀ ਵੀ ਛੱਡ ਦਿੱਤੀ ਹੈ। ਟੀਮ ਇੰਡੀਆ ਨੇ ਵਿਰਾਟ ਦੀ ਅਗਵਾਈ 'ਚ ਅਜੇ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਸੀ ਜਿਸ 'ਚ ਭਾਰਤੀ ਟੀਮ ਨੂੰ ਹਾਰ ਝਲਣੀ ਪਈ। ਸ਼ਨੀਵਾਰ ਸ਼ਾਮ ਨੂੰ ਵਿਰਾਟ ਕੋਹਲੀ ਨੇ ਟਵਿੱਟਰ 'ਤੇ ਇਕ ਸੰਦੇਸ਼ ਜਾਰੀ ਕਰਕੇ ਟੈਸਟ ਟੀਮ ਦੀ ਕਪਤਾਨੀ ਛੱਡਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ, ਸਰਕਾਰ ਨੇ ਦੱਸਿਆ ਦੇਸ਼ ਲਈ ਖ਼ਤਰਾ

ਵਿਰਾਟ ਨੇ ਆਪਣੇ ਸੰਦੇਸ਼ 'ਚ ਲਿਖਿਆ ਕਿ ਪਿਛਲੇ 7 ਸਾਲ ਤੋਂ ਲਗਾਤਾਰ ਸਖ਼ਤ ਮਿਹਨਤ ਤੇ ਹਰ ਰੋਜ਼ ਟੀਮ ਨੂੰ ਸਹੀ ਦਿਸ਼ਾ 'ਚ ਪਹੁੰਚਾਉਣ ਦੀ ਕੋਸ਼ਿਸ਼ ਰਹੀ। ਮੈਂ ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕੀਤਾ ਤੇ ਕੋਈ ਵੀ ਕਸਰ ਨਹੀਂ ਛੱਡੀ। ਪਰ ਹਰ ਸਫਰ ਦਾ ਇਕ ਅੰਤ ਹੁੰਦਾ ਹੈ, ਮੇਰੇ ਲਈ ਟੈਸਟ ਟੀਮ ਦੀ ਕਪਤਾਨੀ ਨੂੰ ਖ਼ਤਮ ਕਰਨ ਦਾ ਇਹੋ ਸਹੀ ਸਮਾਂ ਹੈ।

ਵਿਰਾਟ ਨੇ ਆਪਣੇ ਸੰਦੇਸ਼ 'ਚ ਲਿਖਿਆ ਕਿ ਇਸ ਸਫ਼ਰ 'ਚ ਕਈ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ, ਪਰ ਕੋਸ਼ਿਸ਼ 'ਚ ਕਿਸੇ ਨੇ ਵੀ ਕੋਈ ਕਸਰ ਨਹੀਂ ਛੱਡੀ ਹੈ। ਮੈਂ ਹਮੇਸ਼ਾ ਆਪਣਾ 120 ਫ਼ੀਸਦੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਜੇਕਰ ਮੈਂ ਕੁਝ ਨਹੀਂ ਕਰ ਸਕਦਾ ਹਾਂ ਤਾਂ ਮੈਂ ਸਮਝਦਾ ਹਾਂ ਕਿ ਮੇਰੇ ਲਈ ਉਹ ਚੀਜ਼ ਵੀ ਸਹੀ ਨਹੀਂ ਹੈ।

ਇਹ ਵੀ ਪੜ੍ਹੋ : ਲੀਜੈਂਡਸ ਕ੍ਰਿਕਟ ਲੀਗ ਦੀਆਂ ਟੀਮਾਂ ਦੇ ਧਾਕੜ ਖਿਡਾਰੀਆਂ ਦੀ ਲਿਸਟ ਆਈ ਸਾਹਮਣੇ, ਦੱਸੋ ਕਿਹੜੀ ਟੀਮ ਹੈ ਜ਼ਿਆਦਾ ਮਜ਼ਬੂਤ

ਵਿਰਾਟ ਨੇ ਆਪਣੇ ਸੰਦੇਸ਼ 'ਚ ਲਿਖਿਆ ਕਿ ਉਹ ਇਸ ਫ਼ੈਸਲੇ ਨੂੰ ਲੈ ਕੇ ਪੂਰੀ ਤਰ੍ਹਾਂ ਪੱਕੇ ਹਨ ਤੇ ਉਹ ਆਪਣੀ ਟੀਮ ਨਾਲ ਕੋਈ ਧੋਖਾ ਨਹੀਂ ਕਰ ਸਕਦੇ ਹਨ। ਵਿਰਾਟ ਨੇ ਆਪਣੇ ਇਸ ਸੰਦੇਸ਼ 'ਚ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨਾਲ ਹੀ ਰਵੀ ਸ਼ਾਸਤਰੀ ਤੇ ਬਾਕੀ ਸਪੋਰਟ ਸਟਾਫ਼ ਦਾ ਵੀ ਧੰਨਵਾਦ ਕੀਤਾ।

ਵਿਰਾਟ ਕੋਹਲੀ ਦਾ ਬਤੌਰ ਕਪਤਾਨ ਟੈਸਟ ਰਿਕਾਰਡ
ਮੈਚ 68
ਜਿੱਤ 40
ਹਾਰ 17
ਜਿੱਤ ਫ਼ੀਸਦ 58.82 
 


author

Tarsem Singh

Content Editor

Related News