ਜ਼ਾਂਪਾ ਨੇ ਕੋਹਲੀ ਦੀ ਤਾਰੀਫ਼ਾਂ ਦੇ ਬੰਨ੍ਹੇ ਪੁਲ, ਕਿਹਾ- ਉਹ ਮੈਦਾਨ ਦੇ ਬਾਹਰ ਇਕਦਮ ਅਲਗ
Sunday, Nov 22, 2020 - 05:09 PM (IST)
ਸਿਡਨੀ— ਆਸਟਰੇਲੀਆ ਦੇ ਲੈੱਗ ਸਪਿਨਰ ਐਡਮ ਜ਼ਾਂਪਾ ਦਾ ਕਹਿਣਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਮੈਦਾਨ ਦੇ ਅੰਦਰ ਦਾ ਅਕਸ ਭਾਵੇਂ ਹੀ ਹਮਲਾਵਰ ਬੱਲੇਬਾਜ਼ੀ ਦੇ ਸੁਪਰ ਸਟਾਰ ਦਾ ਹੈ ਪਰ ਹਾਲ ਹੀ 'ਚ ਇੰਡੀਅਨ ਪ੍ਰੀਮੀਅਰ ਲੀਗ ਦੇ ਦੌਰਾਨ ਹੋਈ ਚਰਚਾ 'ਚ ਉਹ ਬਹੁਤ ਹੀ 'ਕੂਲ' ਖਿਡਾਰੀ ਦੇ ਤੌਰ 'ਤੇ ਸਾਹਮਣੇ ਆਏ। ਦੋਵੇਂ ਖਿਡਾਰੀ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਦੇ ਹਨ ਤੇ ਭਾਰਤ ਖਿਲਾਫ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਆਗਾਮੀ ਵਨ-ਡੇ ਅਤੇ ਟੀ-20 ਸੀਰੀਜ਼ ਲਈ ਆਸਟਰੇਲੀਆ ਦੀ ਸੀਮਿਤ ਓਵਰ ਦੀ ਟੀਮ 'ਚ ਸ਼ਾਮਲ ਜ਼ਾਂਪਾ ਨੇ ਕਿਹਾ ਕਿ ਕੋਹਲੀ ਦੇ ਨਾਲ ਮਾਸ ਦੇ ਬਿਨਾ ਖਾਣਾ (ਸ਼ਾਕਾਹਾਰੀ), ਕੌਫ਼ੀ ਤੇ ਕ੍ਰਿਕਟ ਨੂੰ ਲੈ ਕੇ ਇਕ ਰਿਸ਼ਤਾ ਬਣਿਆ। ਉਨ੍ਹਾਂ ਨੇ ਕੋਹਲੀ ਦੇ ਸਾਥੀ ਖਿਡਾਰੀਆਂ ਪ੍ਰਤੀ ਦੇਖਭਾਲ ਕਰਨ ਵਾਲੇ ਰਵੱਈਏ ਦਾ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਹੀ ਦਿਨ ਵਟਸਐਪ 'ਤੇ ਕਿਸੇ ਅਣਜਾਨ ਨੰਬਰ ਤੋਂ ਇਕ ਸੰਦੇਸ਼ ਆਇਆ ਜੋ ਬਾਅਦ 'ਚ ਪਤਾ ਲੱਗਾ ਕਿ ਕੋਹਲੀ ਦਾ ਸੀ।
ਇਹ ਵੀ ਪੜ੍ਹੋ : ਧੋਨੀ ਦੀ ਇਸ ਹੈਰਾਨ ਕਰਨ ਵਾਲੀ ਆਦਤ ਦਾ ਸਾਕਸ਼ੀ ਨੇ ਕੀਤਾ ਖ਼ੁਲਾਸਾ, ਕਿਹਾ...
ਜਾਂਪਾ ਨੇ ਪੱਤਰਕਾਰਾਂ ਨੂੰ ਕਿਹਾ, ''ਮੇਰੇ ਪਹੁੰਚਣ ਦੇ ਬਾਅਦ ਪਹਿਲਾ ਦਿਨ ਸੀ ਤੇ ਉਸ ਨੇ ਮੈਨੂੰ ਵਟਸਐਪ 'ਤੇ ਸੰਦੇਸ਼ ਭੇਜਿਆ, ਜ਼ੈਂਪਸ, ਇਸ 'ਚ ਡਿਲਵਰੂ ਤੋਂ ਸ਼ਾਕਾਹਾਰੀ ਰੈਸਟੋਰੈਂਟ ਦਾ 15 ਡਾਲਰ ਦਾ ਬਾਊਚਰ ਹੈ। ਮੇਰੇ ਕੋਲ ਉਸ ਦਾ ਨੰਬਰ ਨਹੀਂ ਹੈ। ਉਸ ਨੇ ਇਸ ਨੂੰ ਇਸ ਤਰ੍ਹਾਂ ਬਣਾ ਦਿੱਤਾ ਜਿਵੇਂ ਕਿ ਜਿਵੇਂ ਅਸੀਂ ਹਮੇਸ਼ਾ ਤੋਂ ਇਕ ਦੂਜੇ ਨੂੰ ਜਾਣਦੇ ਸੀ। ਕੋਹਲੀ ਦੀ ਤਰ੍ਹਾਂ 28 ਸਾਲਾ ਇਹ ਆਸਟਰੇਲੀਆਈ ਵੀ ਸ਼ਾਕਾਹਾਰੀ ਹੈ।
ਇਹ ਵੀ ਪੜ੍ਹੋ : ਮਾਂ ਬਣਨ ਵਾਲੀ ਹੈ ਪਹਿਲਵਾਨ ਬਬੀਤਾ ਫੋਗਾਟ, ਪਤੀ ਨਾਲ ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ
ਉਨ੍ਹਾਂ ਕਿਹਾ ਕਿ ਕੋਹਲੀ ਨੇ ਉਨ੍ਹਾਂ ਦੇ ਪਾਡਕਾਸਟ 'ਚ ਪਹਿਲਾ ਮਹਿਮਾਨ ਬਣਨ 'ਤੇ ਵੀ ਸਹਿਮਤੀ ਦਿੱਤੀ। ਜ਼ਾਂਪਾ ਨੇ ਕਿਹਾ, ''ਇਹ ਬਿਲਕੁਲ ਵੀ ਅਜਿਹਾ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਕ੍ਰਿਕਟ 'ਚ ਦੇਖਦੇ ਹੋ। ਉਹ ਹਮੇਸ਼ਾ ਇਹ ਜਜ਼ਬਾ ਟ੍ਰੇਨਿੰਗ ਅਤੇ ਮੈਚ 'ਚ ਲਿਆਉਂਦਾ ਹੈ, ਉਸ ਨੂੰ ਮੁਕਾਬਲੇਬਾਜ਼ੀ ਪਸੰਦ ਹੈ। ਉਸ ਨੂੰ ਵੀ ਕਿਸੇ ਹੋਰ ਦੀ ਤਰ੍ਹਾਂ ਹਾਰਨਾ ਨਾਪਸੰਦ ਹੈ। ਸ਼ਾਇਦ ਉਹ ਇਸ ਨੂੰ ਕਿਸੇ ਹੋਰ ਦੇ ਮੁਕਾਬਲੇ 'ਚ ਜ਼ਿਆਦਾ ਦਿਖਾ ਦਿੰਦਾ ਹੈ।'' ਉਨ੍ਹਾਂ ਕਿਹਾ, ''ਮੈਦਾਨ ਤੋਂ ਬਾਹਰ ਆਉਂਦੇ ਹੀ, ਉਹ ਇਕ ਦਮ 'ਚਿਲ' ਖਿਡਾਰੀ ਹੈ। ਉਹ ਬੱਸ 'ਚ ਯੂਟਿਊਬ ਕਲਿਪ ਦੇਖਦੇ ਹੋਏ ਜ਼ੋਰ ਨਾਲ ਹਸਦਾ ਹੈ।''