ਵਿਰਾਟ ਕੋਹਲੀ ਦੇ ਨਾਮ ਇਕ ਹੋਰ ਉਪਲਬੱਧੀ ਹੋਈ ਦਰਜ, 250 ਵਨਡੇ ਕਲੱਬ ''ਚ ਹੋਏ ਸ਼ਾਮਲ

Sunday, Nov 29, 2020 - 12:18 PM (IST)

ਵਿਰਾਟ ਕੋਹਲੀ ਦੇ ਨਾਮ ਇਕ ਹੋਰ ਉਪਲਬੱਧੀ ਹੋਈ ਦਰਜ, 250 ਵਨਡੇ ਕਲੱਬ ''ਚ ਹੋਏ ਸ਼ਾਮਲ

ਸਿਡਨੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਦੇ ਦੂਜੇ ਮੈਚ ਵਿਚ ਆਪਣੇ ਨਾਮ ਉਪਲੱਬਧੀ ਦਰਜ ਕਰ ਲਈ। ਐਤਵਾਰ ਨੂੰ ਸਿਡਨੀ ਵਿਚ ਮੈਦਾਨ 'ਤੇ ਉਤਰਦੇ ਹੀ ਕੋਹਲੀ ਭਾਰਤ ਲਈ 250 ਵਨਡੇ ਖੇਡਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ: ਅਨੁਸ਼ਕਾ ਸ਼ਰਮਾ ਨੇ ਦੱਸੀ ਡਿਲਿਵਰੀ ਤੋਂ ਬਾਅਦ ਦੀ ਯੋਜਨਾ, ਅਦਾਕਾਰੀ ਨੂੰ ਲੈ ਕੇ ਆਖ਼ੀ ਵੱਡੀ ਗੱਲ

ਕੋਹਲੀ ਤੋਂ ਪਹਿਲਾਂ 7 ਭਾਰਤੀ ਖਿਡਾਰੀਆਂ ਨੇ 250+ ਵਨਡੇ ਇੰਟਰਨੈਸ਼ਨਲ ਮੈਚ ਖੇਡੇ ਹਨ। ਕੋਹਲੀ 8ਵੇਂ ਭਾਰਤੀ ਖ਼ਿਡਾਰੀ ਹਨ, ਜਿਨ੍ਹਾਂ ਨੇ ਇਸ ਸੂਚੀ ਵਿਚ ਜਗ੍ਹਾ ਬਣਾਈ ਹੈ। ਸਚਿਨ ਤੇਂਦੁਲਕਰ (463) ਦਾ ਨਾਂ ਇਸ ਸੂਚੀ ਵਿਚ ਸਭ ਤੋਂ ਉਪਰ ਹਨ। ਮਹਿੰਦਰ ਸਿੰਘ ਧੋਨੀ (347) ਨਾਲ ਦੂਜੇ ਨੰਬਰ 'ਤੇ ਹਨ। ਉਥੇ ਹੀ ਰਾਹੁਲ ਦਰਵਿੜ  (340) ਵਨਡੇ ਇੰਟਰਨੈਸ਼ਨਲ ਦੇ ਨਾਲ ਤੀਜੇ ਨੰਬਰ 'ਤੇ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਹਰਭਜਨ ਸਿੰਘ, ਸਰਕਾਰ ਤੋਂ ਕੀਤੀ ਇਹ ਮੰਗ

ਕੋਹਲੀ ਦੀ ਗੱਲ ਕਰੀਏ ਤਾਂ ਅਜੇ ਤੱਕ ਉਨ੍ਹਾ ਦੇ ਨਾਮ 11888 ਦੋੜਾਂ ਹਨ। ਉਨ੍ਹਾਂ ਦਾ ਬੱਲੇਬਾਜ਼ੀ ਔਸਤ 59.14 ਦਾ ਹੈ। ਕੋਹਲੀ ਦੇ ਨਾਂ 43 ਸੈਂਕੜੇ ਹਨ ਅਤੇ ਵਨਡੇ ਇੰਟਰਨੈਸ਼ਨਲ ਵਿਚ ਸਭ ਤੋਂ ਜ਼ਿਆਦਾ ਸੈਂਚੁਰੀ ਦੇ ਮਾਮਲੇ ਵਿਚ ਵੀ ਉਹ ਸਚਿਨ ਤੇਂਦੁਲਕਰ (49) ਦੇ ਬਾਅਦ ਉਹ ਦੂਜੇ ਪਾਏਦਾਨ 'ਤੇ ਹਨ। ਕੋਹਲੀ ਪਿਛਲੇ ਮੈਚ ਵਿਚ 21 ਦੌੜਾਂ ਬਣਾ ਕੇ ਆਊਟ ਹੋਏ ਸਨ। ਭਾਰਤੀ ਟੀਮ ਨੂੰ ਸੀਰੀਜ਼ ਵਿਚ ਬਣੇ ਰਹਿਣਾ ਹੈ ਤਾਂ ਅੱਜ ਜਿੱਤ ਹਾਸਲ ਕਰਨੀ ਹੋਵੇਗੀ।

 


author

cherry

Content Editor

Related News