'ਦੇਸ਼ ਛੱਡ ਦਿਓ' ਵਾਲੇ ਬਿਆਨ 'ਤੇ ਵਿਰਾਟ ਕੋਹਲੀ ਨੇ ਦਿੱਤੀ ਸਫਾਈ
Friday, Nov 09, 2018 - 09:43 AM (IST)

ਨਵੀਂ ਦਿੱਲੀ—ਕ੍ਰਿਕਟ ਫੈਨ 'ਤੇ ਨਾਰਾਜ਼ ਹੋ ਕੇ ਉਸਨੂੰ ਦੇਸ਼ ਛੱਡਣ ਦੀ ਸਲਾਹ ਦੇਣ ਵਾਲੇ ਬਿਆਨ 'ਤੇ ਟਰੋਲ ਹੋਏ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਬਿਆਨ ਆਇਆ ਹੈ। ਸਫਾਈ 'ਚ ਕੋਹਲੀ ਨੇ ਕਿਹਾ ਕਿ ਕਾਮੈਂਟ ਕਰਨ ਵਾਲੇ ਸ਼ਖਸ ਨੇ 'ਇਹ ਭਾਰਤੀ' ਬੋਲਿਆ ਸੀ, ਜਿਸ ਨੂੰ ਉਹ ਲੋਕਾਂ ਦੀਆਂ ਨਜ਼ਰਾਂ 'ਚ ਲਿਆਉਣਾ ਚਾਹੁੰਦੇ ਸਨ। ਉਨ੍ਹਾਂ ਨੇ ਲੋਕਾਂ ਨੂੰ ਇਸ ਮਾਮਲੇ ਨੂੰ ਜ਼ਿਆਦਾ ਨਾ ਉਡਾਉਣ ਲਈ ਵੀ ਕਿਹਾ ਹੈ। ਦੱਸ ਦਈਏ ਕਿ ਵਿਰਾਟ ਦੀ ਇਹ ਸਫਾਈ ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਦੀ ਨਰਾਜ਼ਗੀ ਜਿਤਾਉਣ ਤੋਂ ਬਾਅਦ ਸਾਹਮਣੇ ਆਈ। ਸਫਾਈ 'ਚ ਵਿਰਾਟ ਨੇ ਲਿਖਿਆ,' ਮੈਂ ਦੱਸਣਾ ਚਾਹੁੰਦਾ ਸੀ ਕਿ ਕਿਵੇਂ ਉਸ ਕਾਮੈਂਟ 'ਚ 'ਇਹ ਭਾਰਤੀ' ਬੋਲਿਆ ਗਿਆ, ਮੈਂ ਬਸ ਉਸ ਚੀਜ਼ ਨੂੰ ਕਹਿਣਾ ਚਾਹੁੰਦਾ ਸੀ। ਮੈਂ ਵੀ ਕਿਸੇ ਨੂੰ ਪਸੰਦ ਕਰਨ ਦੀ ਆਜ਼ਾਦੀ ਦਾ ਸਨਮਾਨ ਕਰਦਾ ਹਾਂ। ਇਸ ਗੱਲ ਨੂੰ ਜ਼ਿਆਦਾ ਨਾ ਉਡਾਓ ਅਤੇ ਤਿਓਹਾਰੀ ਸੀਜ਼ਨ ਦਾ ਮਜ਼ਾ ਲਓ। ਸਾਰਿਆ ਨੂੰ ਬਹੁਤ ਸਾਰਾ ਪਿਆਰ।'
ਕੋਹਲੀ ਨੇ ਅੱਗੇ ਕਿਹਾ ਤੁਸੀਂ ਮੈਨੂੰ ਪਸੰਦ ਨਾ ਕਰੋ... ਕੋਈ ਗੱਲ ਨਹੀਂ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਾਡੇ ਦੇਸ਼ 'ਚ ਰਹਿਣਾ ਚਾਹੀਦਾ ਹੈ ਅਤੇ ਦੂਜਿਆਂ ਦੀ ਤਰ੍ਹਾਂ ਸੋਚਣਾ ਚਾਹੀਦਾ ਹੈ। ਤੁਸੀਂ ਆਪਣੀ ਤਰਜੀਹ ਤੈਅ ਕਰੋ।'
I guess trolling isn't for me guys, I'll stick to getting trolled! 😁
— Virat Kohli (@imVkohli) November 8, 2018
I spoke about how "these Indians" was mentioned in the comment and that's all. I’m all for freedom of choice. 🙏 Keep it light guys and enjoy the festive season. Love and peace to all. ✌😊
-ਕੀ ਹੈ ਮਾਮਲਾ
ਕੋਹਲੀ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਉਹ ਇਕ ਫੈਨ ਨੂੰ ਦੇਸ਼ ਛੱਡਣ ਦੀ ਸਲਾਹ ਦੇ ਰਹੇ ਸਨ। ਵੀਡੀਓ 'ਚ ਕੋਹਲੀ ਮੋਬਾਇਲ ਦੇਖ ਕੇ ਕਾਮੈਂਟ ਪੜਦੇ ਦਿਖ ਰਹੇ ਸਨ। ਜਿਸ 'ਚ ਇਕ ਫੈਨ ਨੇ ਲਿਖਿਆ ਸੀ, ਕੋਹਲੀ ਇਕ ਓਵਰਰੇਟੇਡ ਬੱਲੇਬਾਜ਼ ਹਨ। ਉਨ੍ਹਾਂ ਦੀ ਬੱਲੇਬਾਜ਼ੀ 'ਚ ਕੁਝ ਖਾਸ ਨਹੀਂ ਲੱਗਦਾ ਹੈ। ਮੈਨੂੰ ਇਨ੍ਹਾਂ ਭਾਰਤੀਆਂ ਦੀ ਤੁਲਾਨਾਂ 'ਚ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਖੇਡਦੇ ਦੇਖਣ 'ਚ ਅਧਿਕ ਆਨੰਦ ਮਿਲਦਾ ਹੈ।' ਇਸ 'ਤੇ ਵਿਰਾਟ ਕਹਿੰਦੇ ਹਨ, ਮੈਨੂੰ ਨਹੀਂ ਲੱਗਦਾ ਹੈ ਕਿ ਤੁਹਾਨੂੰ ਭਾਰਤ 'ਚ ਰਹਿਣਾ ਚਾਹੀਦਾ ਹੈ। ਜਾਓ ਕਿਤੇ ਹੋਰ ਰਹੋ। ਤੁਸੀਂ ਸਾਡੇ ਦੇਸ਼ 'ਚ ਕਿਉਂ ਰਹਿੰਦੇ ਹੋ ਅਤੇ ਦੂਜੇ ਦੇਸ਼ਾਂ ਨੂੰ ਪਿਆਰ ਕਰਦੇ ਹੋ?
Virat Kohli "I don't think you should live in India, go and live somewhere else. Why are you living in our country and loving other countries" pic.twitter.com/YbPG97Auyn
— Saj Sadiq (@Saj_PakPassion) November 6, 2018
-ਬੀ.ਸੀ.ਸੀ.ਆਈ. ਸੀ ਨਾਰਾਜ਼
ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕੋਹਲੀ ਦੇ ਬਿਆਨ ਨੂੰ ਬਹੁਤ ਗੈਰਜ਼ਿੰਮੇਦਾਰ ਦੱਸਿਆ ਅਤੇ ਉਨਾਂ ਨੂੰ ਅੱਗੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਸੀ। ਹੈਦਰਾਬਾਦ 'ਚ ਹਾਲ 'ਚ ਪ੍ਰਸ਼ਾਸਕਾਂ ਦੀ ਕਮੇਟੀ ਅਤੇ ਟੀਮ ਪ੍ਰਬੰਧਨ ਦੀ ਮੀਟਿੰਗ ਹੋਈ ਸੀ। ਮੀਟਿੰਗ ਤੋਂ ਬਾਅਦ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਹਲੀ ਦੇ ਇਸ ਬਿਆਨ ਨਾਲ ਬੀ.ਸੀ.ਸੀ.ਆਈ. ਖੁਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ,' ਇਹ ਬਹੁਤ ਹੀ ਗੈਰਜ਼ਿੰਮੇਦਾਰੀ ਵਾਲਾ ਬਿਆਨ ਹੈ। ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਰਤੀ ਪ੍ਰਸ਼ੰਸਕਾਂ ਦੇ ਕਾਰਨ ਹੀ ਕਮਾਈ ਕਰ ਰਹੇ ਹਾਂ।' ਸੀਨੀਅਰ ਅਧਿਕਾਰੀ ਨੇ ਕਿਹਾ,' ਇਹ ਟਿੱਪਣੀ ਉਨ੍ਹਾਂ ਨੇ ਨਿੱਜੀ ਮੰਚ ਜਾਂ ਵਪਾਰਿਕ ਪਹਿਲੂ 'ਤੇ ਕੀਤੀ ਹੈ। ਉਨ੍ਹਾਂ ਨੇ ਬੀ.ਸੀ.ਸੀ.ਆਈ. ਦੇ ਮੰਚ ਦੀ ਵਰਤੋਂ ਨਹੀਂ ਕੀਤੀ।'