ਸਿਰ ਤੋਂ ਪੈਰਾਂ ਤਕ ਵਿਦੇਸ਼ੀ ਕੋਹਲੀ ਲੋਕਾਂ ਨੂੰ ਦੇ ਰਿਹਾ ‘ਦੇਸੀ ਹੋਕੇ’

Thursday, Nov 08, 2018 - 02:45 PM (IST)

ਸਿਰ ਤੋਂ ਪੈਰਾਂ ਤਕ ਵਿਦੇਸ਼ੀ ਕੋਹਲੀ ਲੋਕਾਂ ਨੂੰ ਦੇ ਰਿਹਾ ‘ਦੇਸੀ ਹੋਕੇ’

ਨਵੀਂ ਦਿੱਲੀ— 'ਭਾਰਤ 'ਚ ਰਹਿ ਕੇ ਦੂਜੇ ਦੇਸ਼ਾਂ ਨਾਲ ਪਿਆਰ ਕਰਨ ਵਾਲੇ ਨੂੰ ਦੇਸ਼ 'ਚੋਂ ਬਾਹਰ ਚੱਲੇ ਜਾਣਾ ਚਾਹੀਦਾ ਹੈ, ਵਿਰਾਟ ਕੋਹਲੀ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਬਹੁਤ ਚਰਚਾ ਹੋ ਰਹੀ ਹੈ। ਚਾਰੇ ਪਾਸੇ ਵਿਰਾਟ ਕੋਹਲੀ ਦੇ ਇਸ ਬਿਆਨ ਨੂੰ ਲੈ ਕੇ ਨਰਾਜ਼ਗੀ ਜਤਾਈ ਜਾ ਰਹੀ ਹੈ। ਲੋਕ ਸੋਚ ਰਹੇ ਹਨ ਕਿ ਆਖਿਰ ਕਿਵੇਂ ਇੰਨਾ ਸੁਲਝਿਆ ਹੋਇਆ ਕ੍ਰਿਕਟਰ ਅਤੇ ਕਰੋੜਾਂ ਲੋਕਾਂ ਦਾ ਆਈਡਲ ਅਜਿਹਾ ਬਿਆਨ ਦੇ ਸਕਦਾ ਹੈ? ਵੈਸੇ ਵਿਰਾਟ ਕੋਹਲੀ ਦਾ ਇਹ ਬਿਆਨ ਹੈਰਾਨ ਕਰਨ ਵਾਲਾ ਵੀ ਹੈ। ਕਿਉਂਕਿ ਉਹ ਖੁਦ ਵਿਦੇਸ਼ੀ ਖਿਡਾਰੀਆਂ ਤੋਂ ਲੈ ਕੇ ਵਿਦੇਸ਼ੀ ਚੀਜ਼ਾਂ ਪਸੰਦ ਕਰਦੇ ਹਨ। ਉਨ੍ਹਾਂ ਨੂੰ ਵਿਦੇਸ਼ 'ਚ ਛੁੱਟੀਆਂ ਮਨਾਉਣਾ ਬਹੁਤ ਪਸੰਦ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਿਰਾਟ ਕੋਹਲੀ ਖੁਦ ਸਿਰ ਤੋਂ ਲੈਂ ਕੇ ਪੈਰਾ ਤੱਕ ਵਿਦੇਸ਼ੀ ਚੀਜ਼ਾਂ ਨਾਲ ਸਜੇ ਰਹਿੰਦੇ ਹਨ। 

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਫੁੱਟਬਾਲ ਅਤੇ ਟੈਨਿਸ ਵਰਗੀਆਂ ਖੇਡਾਂ ਨੂੰ ਵੀ ਬਹੁਤ ਪਸੰਦ ਕਰਦੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਖੇਡਾਂ 'ਚ ਉਨ੍ਹਾਂ ਦੇ ਆਈਡਲ ਭਾਰਤੀ ਨਹੀਂ ਬਲਕਿ ਵਿਦੇਸ਼ੀ ਹਨ। ਵਿਰਾਟ ਕੋਹਲੀ ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਦੇ ਫੈਨ ਹਨ ਜੋ ਕਿ ਪੁਰਤਗਾਲ ਦੇ ਰਹਿਣ ਵਾਲੇ ਹਨ। ਇੱਥੇ ਤੱਕ ਕੀ ਉਨ੍ਹਾਂ ਦੀ ਪਸੰਦੀਦਾ ਫੁੱਟਬਾਲ ਟੀਮ ਭਾਰਤ ਨਹੀਂ ਜਰਮਨੀ ਹੈ। ਟੈਨਿਸ ਦੀ ਗੱਲ ਕਰੀਏ ਤਾਂ ਉਹ ਨੇਵਾਕ ਜੋਕੋਵਿਚ ਅਤੇ ਫੈਡਰਰ ਦੇ ਫੈਨ ਦੱਸੇ ਜਾਂਦੇ ਹਨ ਜੋ ਕਿ ਸਰਬੀਆ ਅਤੇ ਸਵਿਟਰਜ਼ਰਲੈਂਡ ਦੇ ਹਨ। ਅਜਿਹੇ 'ਚ ਸਵਾਲ ਇਹ ਹੈ ਕਿ ਟੀਮ ਇੰਡੀਆ ਦੇ ਕਪਤਾਨ ਦੇ ਪੰਸਦੀਦਾ ਫੁੱਟਬਾਲਰ ਸੁਨੀਲ ਛੇਤਰੀ ਅਤੇ ਪਸੰਦੀਦਾ ਟੈਨਿਸ ਖਿਡਾਰੀ ਲਿਏਂਡਰ ਪੇਸ-ਮਹੇਸ਼ ਭੂਪਤੀ ਕਿਉਂ ਨਹੀਂ ਹਨ।
PunjabKesari
ਵਿਰਾਟ ਕੋਹਲੀ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਕ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਕਾਰਾਂ ਵਿਦੇਸ਼ੀ ਕੰਪਨੀ ਦੀਆਂ ਹਨ। ਵਿਰਾਟ ਕੋਹਲੀ ਕੋਲ ਜਰਮਨ ਕੰਪਨੀ ਦੀ ਔਡੀ ਕਾਰ ਹੈ। ਵਿਰਾਟ ਕੋਹਲੀ ਕੋਲ ਆਡੀ ਆਰ8, ਏ8,ਕੈਆਊ ਵਰਗੀਆਂ ਮਹਿੰਗੀਆਂ ਕਾਰਾਂ ਹਨ। 
PunjabKesari
ਕੋਹਲੀ ਜਰਮਨ ਦੀ ਕੰਪਨੀ ਪੂਮਾ ਦੇ ਬੂਟ ਪਹਿਣਦੇ ਹਨ। ਪੂਮਾ ਦੇ ਉਹ ਬ੍ਰਾਂਡ ਐਂਬੇਸਡਰ ਵੀ ਹਨ ਅਤੇ ਅਕਸਰ ਸੋਸ਼ਲ ਮੀਡੀਆ 'ਤੇ ਉਹ ਫੈਨਜ਼ ਨੂੰ ਇਸ ਕੰਪਨੀ ਦੇ ਬੂਟ ਖਰੀਦਣ ਦੀ ਅਪੀਲ ਕਰਦੇ ਰਹਿੰਦੇ ਹਨ। ਸਵਾਲ ਇਹ ਹੈ ਕਿ ਵਿਰਾਟ ਕੋਹਲੀ ਕਿਸੇ ਭਾਰਤੀ ਬ੍ਰਾਂਡ ਦੇ ਬੂਟ ਕਿਉਂ ਨਹੀਂ ਪਸੰਦ ਕਰਦੇ।

PunjabKesari

ਵਿਦੇਸ਼ ਦੀਆਂ ਚੀਜ਼ਾਂ ਨੂੰ ਪਿਆਰ ਕਰਨ ਵਾਲੇ ਵਿਰਾਟ ਕੋਹਲੀ ਪਾਣੀ ਵੀ ਵਿਦੇਸ਼ੀ ਪੀਂਦੇ ਹਨ। ਵਿਰਾਟ ਕੋਹਲੀ ਦਾ ਪੀਣ ਵਾਲਾ ਪਾਣੀ ਫਰਾਂਸ ਤੋਂ ਆਉਂਦਾ ਹੈ। ਦੱਸਿਆ ਜਾਂਦਾ ਹੈ ਕਿ ਵਿਰਾਟ ਕੋਹਲੀ ਏਵਿਅਨ ਕੰਪਨੀ ਦਾ ਪਾਣੀ ਪੀਂਦੇ ਹਨ ਜਿਸਦੀ ਇਕ ਲੀਟਰ ਦੀ ਬੋਤਲ 600 ਰੁਪਏ ਹੁੰਦੀ ਹੈ।
PunjabKesari
ਦੱਸਿਆ ਜਾਂਦਾ ਹੈ ਕਿ ਵਿਰਾਟ ਕੋਹਲੀ Panerai ਕੰਪਨੀ ਦੀ ਘੜੀ ਪਹਿਣਦੇ ਹਨ, ਜੋ ਕਿ ਇਟਲੀ ਦੀ ਕੰਪਨੀ ਹੈ। ਇਸ ਕੰਪਨੀ ਦੀਆਂ ਘੜੀਆਂ ਦੀ ਕੀਮਤ ਲੱਖਾਂ 'ਚ ਹੈ। ਇੰਨਾ ਹੀ ਨਹੀਂ ਵਿਰਾਟ ਕੋਹਲੀ ਸਵਿਟਰਜ਼ਲੈਂਡ ਦੀ ਕੰਪਨੀ ਟਿਸ਼ੂ ਦੇ ਬ੍ਰਾਂਡ ਐਂਬੇਸਡਰ ਵੀ ਹਨ।
PunjabKesari
ਵਿਰਾਟ ਕੋਹਲੀ ਨੂੰ ਵਿਦੇਸ਼ 'ਚ ਛੁੱਟੀਆਂ ਮਨਾਉਣਾ ਪਸੰਦ ਹੈ, ਉਹ ਯੂਰਪ 'ਚ ਛੁੱਟੀਆਂ ਮਨਾਉਣਾ ਪਸੰਦ ਕਰਦੇ ਹਨ, ਵਿਰਾਟ ਕੋਹਲੀ ਨੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਇਟਲੀ 'ਚ ਵਿਆਹ ਕੀਤਾ ਸੀ।

PunjabKesari


author

suman saroa

Content Editor

Related News