ਸਭ ਨੂੰ ਹਰਾਉਣ ਵਾਲੇ ਕੋਹਲੀ ਦੀ ਇਸ ਖਿਡਾਰੀ ਨੇ ਉਡਾਈ ਨੀਂਦ

Friday, Oct 26, 2018 - 01:32 PM (IST)

ਸਭ ਨੂੰ ਹਰਾਉਣ ਵਾਲੇ ਕੋਹਲੀ ਦੀ ਇਸ ਖਿਡਾਰੀ ਨੇ ਉਡਾਈ ਨੀਂਦ

ਨਵੀਂ ਦਿੱਲੀ—ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਅਫਾਗਨਿਸਤਾਨ ਦੇ ਮੁਹੰਮਦ ਸ਼ਾਹਜ਼ਾਦ ਵਿਚਕਾਰ ਟੀ-20 ਕ੍ਰਿਕਟ 'ਚ ਅੱਗੇ ਅਤੇ ਪਿੱਛੇ ਨਿਕਲਣ ਦਾ ਦੌਰਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਦਿਨ ਕੋਹਲੀ ਨੇ ਸ਼ਾਹਜ਼ਾਦ ਨੂੰ ਟੀ-20 ਅੰਤਰਰਾਸ਼ਟਰੀ 'ਚ ਚੌਕਿਆਂ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ ਸੀ। ਪਰ ਸ਼ਾਹਜ਼ਾਦ ਵੀ ਕਿੱਥੇ ਪਿੱਛੇ ਰਹਿਣ ਵਾਲੇ ਹਨ ਅਤੇ ਉਹ ਹੁਣ ਕੋਹਲੀ ਤੋਂ ਵੀ ਅੱਗੇ ਨਿਕਲ ਗਏ ਹਨ। ਹੁਣ ਇਹ ਜੰਗ ਕਦੋਂ ਖਤਮ ਹੋਵੇਗੀ ਇਸ ਬਾਰੇ 'ਚ ਕੁਝ ਕਹਿਣਾ ਸੰਭਵ ਨਹੀਂ ਹੈ ਪਰ ਸ਼ਾਹਜ਼ਾਦ ਨੂੰ ਦਾਦ ਦੇਣੀ ਹੋਵੇਗੀ ਕਿ ਉਹ ਕੋਹਲੀ ਨੂੰ ਉਸ ਸਮੇਂ ਚੁਣੌਤੀ ਦੇਣ ਲਈ ਕਾਮਯਾਬ ਹੋ ਰਹੇ ਹਨ ਜਦੋਂ ਦੁਨੀਆ ਭਰ ਦੇ ਬੱਲੇਬਾਜ਼ ਉਸ ਦੇ ਸਾਹਮਣੇ ਠਹਿਰਨ ਦਾ ਨਾਂ ਨਹੀਂ ਲੈ ਰਹੇ ਹਨ।
PunjabKesari
ਟੀ-20 ਅੰਤਰਰਾਸ਼ਟਰੀ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਚੌਕਿਆਂ ਦਾ ਰਿਕਾਰਡ ਹੁਣ ਵੀ ਸ਼੍ਰੀਲੰਕਾ ਦੇ ਤਿਲਕਰਤਨੇ ਦਿਲਸ਼ਾਨ ਦੇ ਨਾਂ ਹੈ । ਦਿਲਸ਼ਾਨ ਦੇ ਨਾਂ 80 ਮੈਚਾਂ 'ਚ 223 ਚੌਕੇ ਹਨ। ਅਫਗਾਨਿਸਤਾਨ ਦੇ ਮੁਹੰਮਦ ਸ਼ਾਹਜ਼ਾਦ 84 ਮੈਚਾਂ 'ਚ 218 ਚੌਕਿਆਂ ਨਾਲ ਦੂਜੇ ਨੰਬਰ 'ਤੇ ਹਨ। ਤੀਜੇ ਨੰਬਰ 'ਤੇ ਕੋਹਲੀ ਦਾ ਨਾਂ ਆਉਂਦਾ ਹੈ ਜੋ 62 ਮੈਚਾਂ 'ਚ 214 ਚੌਕਿਆਂ ਨਾਲ ਤੀਜੇ ਨੰਬਰ 'ਤੇ ਹਨ। ਇਸ ਤਰ੍ਹਾਂ ਸ਼ਾਹਜ਼ਾਦ ਅਤੇ ਕੋਹਲੀ ਵਿਚਕਾਰ ਜੰਗ ਜਾਰੀ ਹੈ। ਹੁਣ ਤਾਂ ਇਹ ਜੰਗ ਨੰਬਰ 2 ਨੂੰ ਲੈ ਕੇ ਹੈ ਪਰ ਜਲਦੀ ਹੀ ਨੰਬਰ-1 ਦੀ ਜੰਗ ਹੋਵੇਗੀ।
PunjabKesari
ਇਸ ਸਾਲ ਸ਼ਾਹਜ਼ਾਦ ਨੇ ਜ਼ਿਆਦਾ ਟੀ-20 ਨਹੀਂ ਖੇਡੇ ਹਨ ਅਤੇ ਸਿਰਫ 7 ਟੀ-20 ਮੈਚ ਖੇਡ ਕੇ 18 ਚੌਕੇ ਲਗਾ ਸਕੇ ਹਨ। ਅਜਿਹੇ 'ਚ ਕੋਹਲੀ ਕੋਲ ਉਨ੍ਹਾਂ ਨੂੰ ਪਿੱਛੇ ਛੱਡਣ ਦੇ ਨਾਲ ਹੀ ਦਿਲਸ਼ਾਨ ਨੂੰ ਪਿੱਛੇ ਛੱਡਦੇ ਹੋਏ ਨੰਬਰ-1 ਬਣਨ ਦਾ ਮੌਕਾ ਹੋਵੇਗਾ । ਕੋਹਲੀ ਨੂੰ ਨਵੰਬਰ 'ਚ ਵੈਸਟ ਇੰਡੀਆ ਖਿਲਾਫ ਟੀ-20 ਸੀਰੀਜ਼ 'ਚ ਖੇਡਣ ਦੇ ਨਾਲ 21 ਤੋਂ 25 ਨਵੰਬਰ ਵਿਚਕਾਰ ਆਸਟ੍ਰੇਲੀਆ ਖਿਲਾਫ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਜੇਕਰ ਕੋਹਲੀ ਦਾ ਇੰਨ੍ਹਾਂ ਦੌਵਾਂ ਸੀਰੀਜ਼ਾਂ 'ਚ ਬੱਲਾ ਚੱਲ ਗਿਆ ਤਾਂ ਸ਼ਾਹਜ਼ਾਦ ਲਈ ਪਿੱਛਾ ਕਰਨਾ ਫਿਰ ਖਾਸਾ ਮੁਸ਼ਕਲ ਹੋਵੇਗਾ। ਸ਼ਾਹਜਾਦ ਫਰਵਰੀ 'ਚ ਆਇਰਲੈਂਡ ਖਿਲਾਫ ਟੀ-20 ਸੀਰੀਜ਼ 'ਚ ਐਕਸ਼ਨ 'ਚ ਨਜ਼ਰ ਆਉਣਗੇ। ਇਸ ਦੌਰਾਨ ਉਨ੍ਹਾਂ ਦੀ ਟੀਮ ਟੀ-20, ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ।


Related News