10 ਹਜ਼ਾਰੀ ਬਣਨ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਕੋਹਲੀ ਨੂੰ ਮਿਲਿਆ ਨਵਾਂ ਨਾਂ

Thursday, Oct 25, 2018 - 01:35 PM (IST)

10 ਹਜ਼ਾਰੀ ਬਣਨ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਕੋਹਲੀ ਨੂੰ ਮਿਲਿਆ ਨਵਾਂ ਨਾਂ

ਨਵੀਂ ਦਿੱੱਲੀ— ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਖੇਡਿਆ ਗਿਆ ਦੂਜਾ ਵਨ ਡੇ ਮੈਚ ਚਾਹੇ ਟਾਈ ਰਿਹਾ ਹੋਵੇ, ਪਰ ਇਸ ਵਨ ਡੇ 'ਚ ਭਾਰਤੀ ਕਪਤਾਨ ਅਤੇ ਭਾਰਤ ਦੇ ਦੌੜਾਂ ਦੀ ਮਸ਼ੀਨ ਵਿਰਾਟ ਕੋਹਲੀ ਨੇ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਵੀ ਬਣਾ ਲਿਆ  ਅਤੇ ਇਸ ਰਿਕਾਰਡ ਦੇ ਨਾਲ ਹੀ ਉਨ੍ਹਾਂ ਨੇ ਸਚਿਨ ਤੇਂਦੁਲਕਰ ਨੂੰ ਪਿੱਛੇ ਕਰ ਦਿੱਤਾ। 10 ਹਜ਼ਾਰੀ ਬਣਨ ਤੋਂ ਪਹਿਲਾਂ ਕੋਹਲੀ ਸਿਰਫ ਦੌੜਾਂ ਦੀ ਮਸ਼ੀਨ ਦੇ ਨਾਂ ਨਾਲ ਜਾਣੇ ਜਾਂਦੇ ਸਨ, ਪਰ ਹੁਣ ਉਨ੍ਹਾਂ ਨੂੰ ਨਵਾਂ ਨਾਂ ਮਿਲ ਗਿਆ ਹੈ। ਆਈ.ਸੀ.ਸੀ. ਸਮੇਤ ਦੁਨੀਆ ਦੇ ਦਿੱਗਜ਼ ਕ੍ਰਿਕਟਰ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਕਿੰਗ ਕੋਹਲੀ ਦਾ ਨਾਂ ਦਿੱਤਾ ਹੈ।

 


Related News