CWC: ਫਿਸਲ ਕੇ ਡਿੱਗੇ ਵਹਾਬ ਰਿਆਜ਼ ਤਾਂ ਕੋਹਲੀ ਪਹੁੰਚੇ ਹਾਲਚਾਲ ਜਾਣਨ! ਫਿਰ ਮਿਲੀ ਸ਼ਲਾਘਾ

Tuesday, Jun 18, 2019 - 02:06 PM (IST)

CWC: ਫਿਸਲ ਕੇ ਡਿੱਗੇ ਵਹਾਬ ਰਿਆਜ਼ ਤਾਂ ਕੋਹਲੀ ਪਹੁੰਚੇ ਹਾਲਚਾਲ ਜਾਣਨ! ਫਿਰ ਮਿਲੀ ਸ਼ਲਾਘਾ

ਸਪੋਰਟਸ ਡੈਸਕ— ਵਰਲਡ ਕੱਪ 2019 ਦੇ ਐਤਵਾਰ ਨੂੰ ਖੇਡੇ ਗਏ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ ਡਕਵਰਥ ਲੁਈਸ ਨਿਯਮ ਤਹਿਤ 89 ਦੌੜਾਂ ਨਾਲ ਹਰਾ ਦਿੱਤਾ। ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਪਾਕਿਸਤਾਨ ਦੇ ਖਿਲਾਫ ਮੈਚ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਬੈਟਿੰਗ ਨਾਲ 65 ਗੇਂਦਾਂ 'ਚ 77 ਦੌੜਾਂ ਦੀ ਪਾਰੀ ਖੇਡੀ ਅਤੇ ਇਕ ਵਾਰ ਫਿਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪਰ ਇਸ ਦੌਰਾਨ ਕੁਝ ਅਜਿਹਾ ਹੋਇਆ ਜਿਸ ਕਾਰਨ ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਵਿਵਹਾਰ ਦੇ ਕਾਰਨ ਕ੍ਰਿਕਟ ਪ੍ਰਸ਼ੰਸਕਾਂ ਦੀ ਸ਼ਲਾਘਾ ਖੱਟ ਰਹੇ ਹਨ। 

ਦਰਅਸਲ ਮੈਚ 'ਚ ਪਾਕਿ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਗੇਂਦਬਾਜ਼ੀ ਦੇ ਦੌਰਾਨ ਫਿਸਲ ਕੇ ਡਿੱਗ ਪਏ। ਇਸ 'ਤੇ ਭਾਰਤੀ ਕਪਤਾਨ ਕੋਹਲੀ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਵਹਾਬ ਕੋਲ ਗਏ ਅਤੇ ਉਸ ਦੀ ਪਿੱਠ 'ਤੇ ਹੱਥ ਰੱਖ ਕੇ ਉਸ ਦਾ ਹਾਲ ਵੀ ਪੁੱਛਿਆ। ਵਿਰਾਟ ਦੇ ਇਸ ਵਿਵਹਾਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਸ਼ਲਾਘਾ ਹੋ ਰਹੀ ਹੈ।  

PunjabKesari


author

Tarsem Singh

Content Editor

Related News