ਇੰਗਲੈਂਡ ''ਚ ਕੋਹਲੀ ਤੋਂ ਇਲਾਵਾ ਇਹ ਭਾਰਤੀ ਖਿਡਾਰੀ ਵੀ ਹੋ ਚੁੱਕੇ ਹਨ ਨਰਵਸ 90 ਦੇ ਸ਼ਿਕਾਰ

08/19/2018 2:39:54 PM

ਨਵੀਂ ਦਿੱਲੀ— ਇੰਗਲੈਂਡ 'ਚ ਜਾਰੀ ਤੀਜੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ 97 ਦੌੜਾਂ 'ਤੇ ਆਊਟ ਹੋ ਗਏ। ਸਪਿਨਰ ਆਦਿਲ ਰਾਸ਼ਿਦ ਨੇ ਉਨ੍ਹਾਂ ਨੂੰ ਸਲਿਪ 'ਚ ਖੜ੍ਹੇ ਬੇਨ ਸਟੋਕਸ ਦੇ ਹੱਥੋਂ ਕੈਚ ਆਊਟ ਕਰਕੇ ਪੈਵੇਲੀਅਨ ਭੇਜਿਆ। ਜ਼ਿਕਰਯੋਗ ਹੈ ਕਿ ਸਿਰਫ ਕੋਹਲੀ ਹੀ ਨਹੀਂ ਨਰਵਸ ਨਾਈਂਟੀ ਦਾ ਸ਼ਿਕਾਰ ਹੋਇਆ ਸਗੋਂ ਇਸ ਤੋਂ ਪਹਿਲਾਂ ਵੀ ਭਾਰਤੀ ਖਿਡਾਰੀ ਇਸੇ ਤਰ੍ਹਾਂ ਆਊਟ ਹੋ ਚੁੱਕੇ ਹਨ।
Image result for Disappointed Virat in Test matches with Batt
ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ (99) ਸਾਲ 2002 'ਚ ਨਰਵਸ ਨਾਈਂਟੀ ਦਾ ਸ਼ਿਕਾਰ ਹੋ ਚੁੱਕੇ ਹਨ। ਜਦਕਿ ਸਚਿਨ ਤੇਂਦੁਲਕਰ ਦੇ ਨਾਲ ਵੀ ਲਗਾਤਾਰ ਦੋ ਵਾਰ ਅਜਿਹਾ ਹੋਇਆ ਹੈ। ਸਚਿਨ 2002 ਅਤੇ 2007 ਦੋਹਾਂ ਦੌਰਿਆਂ 'ਤੇ ਇਸੇ ਤਰ੍ਹਾਂ ਆਊਟ ਹੋਏ ਸਨ। ਟ੍ਰੇਂਟ ਬ੍ਰਿਜ 'ਚ ਜਾਰੀ ਤੀਜੇ ਟੈਸਟ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।
PunjabKesari
ਓਪਨਿੰਗ ਕਰਨ ਆਏ ਸ਼ਿਖਰ ਧਵਨ ਅਤੇ ਕੇ.ਐੱਲ. ਰਾਹੁਲ ਨੇ ਚੰਗੀ ਸ਼ੁਰੂਆਤ ਕੀਤੀ। ਦੋਹਾਂ ਨੇ ਪਹਿਲੇ ਵਿਕਟ ਲਈ 60 ਦੌੜਾਂ ਜੋੜੀਆਂ। ਇਸ ਤੋਂ ਬਾਅਦ ਭਾਰਤ ਦੀਆਂ 82 ਦੌੜਾਂ ਤਕ ਤਿੰਨ ਵਿਕਟਾਂ ਡਿੱਗ ਚੁੱਕੀਆਂ ਸਨ। ਫਿਰ ਬੱਲੇਬਾਜ਼ੀ ਕਰਨ ਆਏ ਕੋਹਲੀ ਅਤੇ ਅਜਿੰਕਯ ਰਹਾਨੇ (81) ਨੇ ਸ਼ਾਨਦਾਰ 159 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਕੀਤਾ। ਪਹਿਲੇ ਦਿਨ ਤੱਕ ਭਾਰਤ ਦਾ ਸਕੋਰ 6 ਵਿਕਟਾਂ ਦੇ ਨੁਕਸਾਨ 'ਤੇ 307 ਦੌੜਾਂ ਸੀ।


Related News