ਟੈਸਟ ਰੈਂਕਿੰਗ : ਚੋਟੀ ''ਤੇ ਬਰਕਰਾਰ ਕੋਹਲੀ ਲਈ ਚੁਣੌਤੀ ਬਣਿਆ ਸਮਿਥ

08/19/2019 5:21:37 PM

ਸਪੋਰਟਸ ਡੈਸਕ— ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਆਈ. ਸੀ. ਸੀ. ਦੀ ਸੋਮਵਾਰ ਨੂੰ ਜਾਰੀ ਟੈਸਟ ਬੱਲੇਬਾਜ਼ੀ ਰੈਂਕਿੰਗ 'ਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਪਿੱਛੇ ਛੱਡ ਕੇ ਦੂਜਾ ਸਥਾਨ ਹਾਸਲ ਕਰ ਲਿਆ ਅਤੇ ਹੁਣ ਸਮਿਥ ਦੇ ਚੋਟੀ 'ਤੇ ਕਾਬਜ ਵਿਰਾਟ ਕੋਹਲੀ ਤੋਂ ਸਿਰਫ 9 ਅੰਕ ਘੱਟ ਹਨ। ਭਾਰਤੀ ਕਪਤਾਨ ਦੇ 922 ਅੰਕ ਹਨ ਅਤੇ ਉਹ ਦੁਨੀਆ ਦੇ ਨੰਬਰ ਇਕ ਟੈਸਟ ਬੱਲੇਬਾਜ਼ ਬਣੇ ਹੋਏ ਹਨ। ਬਰਮਿੰਘਮ 'ਚ ਦੋਵੇਂ ਪਾਰੀਆਂ 'ਚ ਸੈਂਕੜਾ ਜੜਨ ਦੇ ਬਾਅਦ ਲਾਰਡਸ 'ਚ 92 ਦੌੜਾਂ ਦੀ ਪਾਰੀ ਖੇਡਣ ਵਾਲੇ ਸਮਿਥ ਦੇ 913 ਅੰਕ ਹਨ।
PunjabKesari
ਚੋਟੀ ਦੇ 10 'ਚ ਸ਼ਾਮਲ ਹੋਰ ਭਾਰਤੀਆਂ 'ਚ ਚੇਤੇਸ਼ਵਰ ਪੁਜਾਰਾ ਚੌਥੇ ਸਥਾਨ 'ਤੇ ਬਣੇ ਹੋਏ ਹਨ। ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨਿਊਜ਼ੀਲੈਂਡ ਦੇ ਖਿਲਾਫ ਸੈਂਕੜਾ ਜੜਨ ਕਾਰਨ ਚਾਰ ਪਾਇਦਾਨ ਉੱਪਰ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ। ਦੱਖਣੀ ਅਫਰੀਕਾ ਦੇ ਐਡੇਨ ਮਾਰਕਰਾਮ ਨੇ ਵੀ ਆਪਣੀ ਰੈਂਕਿੰਗ 'ਚ ਸੁਧਾਰ ਕੀਤਾ ਹੈ ਅਤੇ ਉਹ ਛੇਵੇਂ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਖਰਾਬ ਫਾਰਮ ਦਾ ਖਾਮੀਆਜ਼ਾ ਭੁਗਤਨਾ ਪਇਆ ਅਤੇ ਨੌਵੇਂ ਸਥਾਨ 'ਤੇ ਖਿਸਕ ਗਏ ਹਨ।
PunjabKesari
ਗੇਂਦਬਾਜ਼ਾਂ ਦੀ ਸੂਚੀ 'ਚ ਪੈਟ ਕਮਿੰਸ ਚੋਟੀ 'ਤੇ ਬਣੇ ਹੋਏ ਹਨ ਜਦਕਿ ਰਵਿੰਦਰ ਜਡੇਜਾ ਇਕ ਪਾਇਦਾਨ ਉੱਪਰ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਦੇ ਸਾਥੀ ਸਪਿਨਰ ਰਵੀਚੰਦਰਨ ਅਸ਼ਵਿਨ ਦਸਵੇਂ ਸਥਾਨ 'ਤੇ ਬਣੇ ਹੋਏ ਹਨ। ਜਡੇਜਾ ਆਲਰਾਊਡਰਾਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਬਣੇ ਹੋਏ ਹਨ। ਇਸ ਸੂਚੀ 'ਚ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਚੋਟੀ 'ਤੇ ਜਦਕਿ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਦੂਜੇ ਸਥਾਨ 'ਤੇ ਹਨ। ਇਸ ਵਿਚਾਲੇ ਭਾਰਤ ਨੂੰ ਵੈਸਟਇੰਡੀਜ਼ ਨਾਲ ਆਗਾਮੀ ਸੀਰੀਜ਼ 0-1 ਨਾਲ ਹਾਰਨ 'ਤੇ ਵੀ ਆਪਣੀ ਨੰਬਰ ਇਕ ਰੈਂਕਿੰਗ ਗੁਆਉਣੀ ਪੈ ਸਕਦੀ ਹੈ। ਇਸ ਨਾਲ ਭਾਰਤ ਦੇ ਅੰਕਾਂ ਦੀ ਗਿਣਤੀ 108 ਹੋ ਜਾਵੇਗੀ। ਇਸ ਨਤੀਜੇ 'ਤੇ ਵੈਸਟਇੰਡੀਜ਼ 88 ਅੰਕਾਂ ਦੇ ਨਾਲ ਪਾਕਿਸਤਾਨ ਤੋਂ ਉੱਪਰ ਸਤਵੇਂ ਸਥਾਨ 'ਤੇ ਪਹੁੰਚ ਜਾਵੇਗਾ। ਭਾਰਤ ਅਜੇ 113 ਅੰਕ ਲੈ ਕੇ ਚੋਟੀ 'ਤੇ ਬਣਿਆ ਹੋਇਆ ਹੈ। ਉਸ ਤੋਂ ਬਾਅਦ ਨਿਊਜ਼ੀਲੈਂਡ (111) ਅਤੇ ਦੱਖਣੀ ਅਫਰੀਕਾ (108) ਦਾ ਨੰਬਰ ਆਉਂਦਾ ਹੈ।


Tarsem Singh

Content Editor

Related News