ਕੋਹਲੀ ਕਰਨਗੇ ਸਚਿਨ ਦੇ ਰਿਕਾਰਡ ਦੀ ਬਰਾਬਰੀ, ਕਪਤਾਨ ਦੇ ਤੌਰ ’ਤੇ ਤੋੜਨਗੇ ਪੋਟਿੰਗ ਦਾ ਰਿਕਾਰਡ
Monday, Mar 22, 2021 - 06:25 PM (IST)
ਸਪੋਰਟਸ ਡੈਸਕ— ਟੈਸਟ ਤੇ ਟੀ-20 ਕੌਮਾਂਤਰੀ ਸੀਰੀਜ਼ ’ਚ ਫ਼ਤਿਹ ਹਾਸਲ ਕਰਨ ਦੇ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦਾ ਟੀਚਾ ਇੰਗਲੈਂਡ ਨੂੰ ਵਨ-ਡੇ ’ਚ ਧੂੜ ਚਟਾਉਣਾ ਹੈ। ਜਦਕਿ ਇਹ ਸੀਰੀਜ਼ ਭਾਰਤੀ ਕਪਤਾਨ ਵਿਰਾਟ ਕੋਹਲੀ ਲਈ ਵੀ ਅਹਿਮ ਰਹਿਣ ਵਾਲੀ ਹੈ। ਜੇਕਰ ਉਹ ਇਸ ਸੀਰੀਜ਼ ਦੇ ਦੌਰਾਨ ਸੈਂਕੜਾ ਲਗਾ ਦਿੰਦੇ ਹਨ ਤਾਂ ਉਹ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਰਿਕਾਰਡ ਦੀ ਬਰਾਬਰੀ ਤੇ ਰਿਕੀ ਪੋਂਟਿੰਗ ਦੇ ਰਿਕਾਰਡ ਨੂੰ ਤੋੜ ਦੇਣਗੇ।
ਇਹ ਵੀ ਪੜ੍ਹੋ : IPL 2021 : ਕੋਲਕਾਤਾ ਨਾਈਟਰਾਈਡਰਜ਼ ਨੂੰ ਲਗ ਸਕਦਾ ਹੈ ਵੱਡਾ ਝਟਕਾ, ਸ਼ਾਕਿਬ ’ਤੇ BCB ਲੈ ਸਕਦਾ ਹੈ ਵੱਡਾ ਫ਼ੈਸਲਾ
ਕੋਹਲੀ ਨੇ ਵਨ-ਡੇ ’ਚ ਆਖ਼ਰੀ ਸੈਂਕੜਾ ਵੈਸਟਇੰਡੀਜ਼ ਖ਼ਿਲਾਫ਼ ਅਗਸਤ 2019 ਨੂੰ ਲਾਇਆ ਸੀ। ਕੋਹਲੀ ਦੇ ਨਾਂ ਵਨ-ਡੇ ’ਚ 43 ਸੈਂਕੜੇ ਹਨ ਜਿਸ ’ਚ 19 ਘਰੇਲੂ ਮੈਦਾਨ ’ਚ ਲਾਏ ਗਏ ਹਨ। ਜੇਕਰ ਉਹ ਇਕ ਹੋਰ ਸੈਂਕੜਾ ਲਗਾ ਲੈਂਦੇ ਤਾਂ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ ਜਿਨ੍ਹਾਂ ਨੇ ਘਰੇਲੂ ਸਰਜ਼ਮੀਂ ’ਤੇ 20 ਸੈਂਕੜੇ ਲਾਏ ਹਨ। ਜਦਕਿ ਵਨ-ਡੇ ’ਚ ਕਪਤਾਨ ਦੇ ਰੂਪ ’ਚ ਉਹ ਸਾਬਕਾ ਆਸਟਰੇਲੀਆਈ ਕ੍ਰਿਕਟਰ ਰਿਕੀ ਪੋਂਟਿੰਗ ਨੂੰ ਵੀ ਪਿੱਛੇ ਛੱਡ ਦੇਣਗੇ। ਫ਼ਿਲਹਾਲ ਕੋਹਲੀ ਤੇ ਪੋਂਟਿੰਗ ਦੋਹਾਂ ਦੇ ਨਾਂ ਕੌਮਾਂਤਰੀ ਕ੍ਰਿਕਟ ’ਚ ਕਪਤਾਨ ਦੇ ਤੌਰ ’ਤੇ 41 ਸੈਂਕੜੇ ਹਨ।
ਇਹ ਵੀ ਪੜ੍ਹੋ : ਆਈ.ਪੀ.ਐਲ. ਦੌਰਾਨ ਟੀਮਾਂ ਦਾ ਨਹੀਂ ਹੋਵੇਗਾ ਕੋਰੋਨਾ ਟੀਕਾਕਰਨ: BCCI
ਜ਼ਿਕਰਯੋਗ ਹੈ ਕਿ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ’ਚ ਕੋਹਲੀ ਜ਼ਬਰਦਸਤ ਫ਼ਾਰਮ ’ਚ ਸਨ। ਉਨ੍ਹਾਂ ਨੇ 5 ਮੈਚਾਂ ’ਚ 231 ਦੌੜਾਂ ਬਣਾਈਆਂ ਸਨ ਤੇ ਤਿੰਨ ਮੈਚਾਂ ’ਚ ਜਿੱਤ ਦਿਵਾਉਣ ’ਚ ਕੋਹਲੀ ਦਾ ਵੱਡਾ ਹੱਥ ਰਿਹਾ ਹੈ। ਉਨ੍ਹਾਂ ਨੇ ਸੀਰੀਜ਼ ਦੇ ਦੌਰਾਨ ਅਜੇਤੂ 80, ਅਜੇਤੂ 77 ਤੇ ਅਜੇਤੂ 73 ਦੌੜਾਂ ਬਣਾਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।