RCB ਨੇ IPL ਦੇ 13ਵੇਂ ਸੈਸ਼ਨ ਤੋਂ ਪਹਿਲਾਂ ਬਦਲਿਆ ਆਪਣਾ ਲੋਗੋ

Friday, Feb 14, 2020 - 01:21 PM (IST)

RCB ਨੇ IPL ਦੇ 13ਵੇਂ ਸੈਸ਼ਨ ਤੋਂ ਪਹਿਲਾਂ ਬਦਲਿਆ ਆਪਣਾ ਲੋਗੋ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਭਾਰਤੀ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 29 ਮਾਰਚ ਤੋਂ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਪਣਾ ਨਵਾਂ ਲੋਗੋ ਜਾਰੀ ਕੀਤਾ। ਆਰ. ਸੀ. ਬੀ. ਨੇ ਕਿਹਾ ਕਿ ਨਵੇਂ ਲੋਗੋ 'ਚ ਸ਼ੇਰ ਦੇ ਪ੍ਰਤੀਕ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਹ ਟੀਮ ਦੇ ਭੈ-ਮੁਕਤ ਅਤੇ ਆਜ਼ਾਦ ਰਵਈਏ ਨੂੰ ਪ੍ਰਗਟਾਉਂਦਾ ਹੈ।

ਇਸ ਮੌਕੇ 'ਤੇ ਆਰ. ਸੀ. ਬੀ. ਦੇ ਚੇਅਰਮੈਨ ਸੰਜੀਵ ਚੁੜੀਵਾਲਾ ਨੇ ਕਿਹਾ, ''ਲੋਗੋ 'ਚ ਸ਼ਾਮਲ ਕੀਤੇ ਗਏ ਪ੍ਰਤੀਕ ਆਰ. ਸੀ. ਬੀ. ਦੀ ਤਾਕਤ ਰਹੇ ਪ੍ਰਸ਼ੰਸਕਾਂ ਨੂੰ ਲਗਾਤਾਰ ਮਨੋਰੰਜਨ ਮੁਹੱਈਆ ਕਰਾਉਣ ਦੀ ਵਚਨਬੱਧਤਾ ਪ੍ਰਗਟਾਉਂਦਾ ਹੈ।'' ਆਰ. ਸੀ. ਬੀ. ਨੇ ਹਾਲ ਹੀ 'ਚ ਮੁਤਥੂਟ ਫਿਨਕਾਰਪ ਦੇ ਨਾਲ ਤਿੰਨ ਸਾਲ ਦੀ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਆਰ. ਸੀ. ਬੀ. ਨੇ ਕੁਝ ਦਿਨ ਪਹਿਲਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪ੍ਰੋਫਾਈਲ ਫੋਟੋ ਹਟਾ ਦਿੱਤੀ ਸੀ ਅਤੇ ਨਾਲ ਹੀ ਇੰਸਟਾਗ੍ਰਾਮ ਦੇ ਸਾਰੇ ਪੋਸਟ ਵੀ ਹਟਾ ਦਿੱਤੇ ਸਨ।


author

Tarsem Singh

Content Editor

Related News