ਪਹਿਲੇ ODI ’ਚ ਰੋਹਿਤ ਨਾਲ ਕੌਣ ਕਰੇਗਾ ਪਾਰੀ ਦਾ ਆਗਾਜ਼? ਜਾਣੋ ਕਪਤਾਨ ਕੋਹਲੀ ਦਾ ਜਵਾਬ

Monday, Mar 22, 2021 - 07:20 PM (IST)

ਪਹਿਲੇ ODI ’ਚ ਰੋਹਿਤ ਨਾਲ ਕੌਣ ਕਰੇਗਾ ਪਾਰੀ ਦਾ ਆਗਾਜ਼? ਜਾਣੋ ਕਪਤਾਨ ਕੋਹਲੀ ਦਾ ਜਵਾਬ

ਸਪੋਰਟਸ ਡੈਸਕ— ਭਾਰਤ ਤੇ ਇੰਗਲੈਂਡ ਵਿਚਾਲੇ ਚਾਰ ਮੈਚਾਂ ਦੀ ਟੈਸਟ ਤੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖ਼ਤਮ ਹੋ ਚੁੱਕੀ ਹੈ ਤੇ ਹੁਣ ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨ-ਡੇ ਕੌਮਾਂਤਰੀ ਸੀਰੀਜ਼ ਖੇਡੀ ਜਾਣੀ ਹੈ। ਸੀਰੀਜ਼ ਦਾ ਪਹਿਲਾ ਮੈਚ 23 ਮਾਰਚ ਨੂੰ ਪੁਣੇ ’ਚ ਖੇਡਿਆ ਜਾਵੇਗਾ। ਮੈਚ ਤੋਂ ਇਕ ਦਿਨ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਦੱਸਿਆ ਕਿ ਵਨ-ਡੇ ਕੌਮਾਂਤਰੀ ਸੀਰੀਜ਼ ’ਚ ਰੋਹਿਤ ਸ਼ਰਮਾ ਦੇ ਨਾਲ ਪਾਰੀ ਦਾ ਆਗਾਜ਼ ਕੌਣ ਕਰੇਗਾ। ਟੀ-20 ਸੀਰੀਜ਼ ਦੇ ਸਾਰੇ ਮੈਚਾਂ ’ਚ ਟੀਮ ਇੰਡੀਆ ਲਈ ਵੱਖੋ-ਵੱਖ ਸਲਾਮੀ ਜੋੜੀ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : ਕੋਹਲੀ ਕਰਨਗੇ ਸਚਿਨ ਦੇ ਰਿਕਾਰਡ ਦੀ ਬਰਾਬਰੀ, ਕਪਤਾਨ ਦੇ ਤੌਰ ’ਤੇ ਤੋੜਨਗੇ ਪੋਟਿੰਗ ਦਾ ਰਿਕਾਰਡ

ਕਪਤਾਨ ਵਿਰਾਟ ਕੋਹਲੀ ਨੇ ਸਾਫ਼ ਕਿਹਾ ਕਿ ਵਨ-ਡੇ ’ਚ ਰੋਹਿਤ ਦੇ ਨਾਲ ਪਾਰੀ ਦਾ ਆਗਾਜ਼ ਸ਼ਿਖਰ ਧਵਨ ਹੀ ਕਰਨਗੇ। ਵਿਰਾਟ ਨੇ ਕਿਹਾ, ‘ਮੈਦਾਨ ’ਤੇ ਕਿਸ ਜੋੜੀ ਨੂੰ ਭੇਜਿਆ ਜਾਵੇਗਾ, ਇਸ ’ਚ ਚੋਣਕਰਤਾਵਾਂ ਦੀ ਕੋਈ ਭੂਮਿਕਾ ਨਹੀਂ ਹੋਵੇਗੀ, ਠੀਕ ਉਸੇ ਤਰ੍ਹਾਂ ਜਿਵੇਂ ਟੀਮ ਦੀ ਚੋਣ ’ਚ ਟੀਮ ਮੈਨੇਜਮੈਂਟ ਦੀ ਕੋਈ ਭੂਮਿਕਾ ਨਹੀਂ ਹੁੰਦੀ। ਇਕ ਹੋਰ ਗੱਲ ਜਿਵੇਂ ਕਿ ਰੋਹਿਤ ਸ਼ਰਮਾ ਨੇ ਕਿਹਾ ਸੀ ਕਿ ਇਹ ਇਕ ਰਣਨੀਤਿਕ ਕਦਮ ਸੀ, ਪਰ ਅਸੀਂ ਨਾਲ ਬੱਲੇਬਾਜ਼ੀ ਦਾ ਮਜ਼ਾ ਲਿਆ ਸੀ।
ਇਹ ਵੀ ਪੜ੍ਹੋ : ਪੈਰ ’ਚ ਪੱਟੀ ਬੰਨ੍ਹ ਕੇ ਫ਼ਾਈਨਲ ਖੇਡਣ ਉਤਰੇ ਸਚਿਨ ਤੇਂਦੁਲਕਰ, ਪ੍ਰਸ਼ੰਸਕਾਂ ਨੇ ਕੀਤੀ ਰੱਜ ਕੇ ਸ਼ਲਾਘਾ

PunjabKesariਟੀ-20 ਸੀਰੀਜ਼ ਦੇ ਆਖ਼ਰੀ ਮੈਚ ’ਚ ਰੋਹਿਤ ਤੇ ਵਿਰਾਟ ਨੇ ਪਾਰੀ ਦਾ ਆਗਾਜ਼ ਕੀਤਾ ਸੀ ਤੇ ਇਹ ਫ਼ੈਸਲਾ ਟੀਮ ਲਈ ਕਾਫ਼ੀ ਚੰਗਾ ਸਾਬਤ ਹੋਇਆ ਸੀ। ਦੋਹਾਂ ਨੇ ਪਹਿਲੇ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਨਿਭਾਈ ਸੀ। ਭਾਰਤ ਨੇ 20 ਓਵਰ ’ਚ 2 ਵਿਕਟਾਂ ’ਤੇ 224 ਦੌੜਾਂ ਬਣਾਈਆਂ ਸਨ ਤੇ ਜਵਾਬ ’ਚ ਇੰਗਲੈਂਡ 20 ਓਵਰ ’ਚ 8 ਵਿਕਟ ’ਤੇ 188 ਦੌੜਾਂ ਹੀ ਬਣਾ ਸਕਿਆ ਤੇ ਭਾਰਤ ਨੇ ਮੈਚ ਦੇ ਨਾਲ-ਨਾਲ ਸੀਰੀਜ਼ ਵੀ ਆਪਣੇ ਨਾਂ ਕਰ ਲਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News