ਇਸ ਸਾਬਕਾ ਆਸਟਰੇਲੀਆਈ ਕਪਤਾਨ ਨੇ ਵਿਰਾਟ ਕੋਹਲੀ ਦੀ ਤਾਰੀਫਾਂ ਦੇ ਬੰਨ੍ਹੇ ਪੁਲ
Sunday, Nov 15, 2020 - 05:39 PM (IST)

ਸਪੋਰਟਸ ਡੈਸਕ— ਆਸਟਰੇਲੀਆ ਦੇ ਸਾਬਕਾ ਕਪਤਾਨ ਮਾਰਕ ਟੇਲਰ ਨੂੰ ਲਗਦਾ ਹੈ ਕਿ ਵਿਰਾਟ ਕੋਹਲੀ ਵਿਸ਼ਵ ਕ੍ਰਿਕਟ 'ਚ 'ਬਹੁਤ ਹੀ ਪ੍ਰਭਾਵਸ਼ਾਲੀ ਖਿਡਾਰੀ' ਹਨ ਜੋ ਹਮਲਾਵਰ ਕ੍ਰਿਕਟਰ ਅਤੇ ਮਹਾਨ ਵਿਅਕਤੀ ਦੋਹਾਂ ਦੀ ਭੂਮਿਕਾਵਾਂ ਬਿਹਤਰੀਨ ਢੰਗ ਨਾਲ ਨਿਭਾਉਂਦੇ ਹਨ। ਕਰਿਸ਼ਮਾਈ ਭਾਰਤੀ ਕਪਤਾਨ ਦਾ ਦਰਜਾ ਰਿਕਾਰਡ ਪਾਰੀਆਂ ਖੇਡਣ ਦੇ ਬਾਅਦ ਵਧਦਾ ਹੀ ਜਾ ਰਿਹਾ ਹੈ।
ਟੇਲਰ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਉਹ ਵਿਸ਼ਵ ਕ੍ਰਿਕਟ 'ਚ ਕਾਫੀ ਪ੍ਰਭਾਵਸ਼ਾਲੀ ਖਿਡਾਰੀ ਹਨ ਪਰ ਮੈਨੂੰ ਲਗਦਾ ਹੈ ਕਿ ਉਹ ਹਮਲਾਵਰ ਕ੍ਰਿਕਟਰ ਤੇ ਇਕ ਸਨਮਾਨਜਨਕ ਵਿਅਕਤੀ ਦੇ ਰੂਪ 'ਚ ਖ਼ੁਦ ਨੂੰ ਪੇਸ਼ ਕਰਦੇ ਹੋਏ ਬਹੁਤ ਹੀ ਚੰਗਾ ਕੰਮ ਕਰਦਾ ਹੈ। ਮੈਨੂੰ ਲਗਦਾ ਹੈ ਕਿ ਉਹ ਇਸ 'ਚ ਬਹੁਤ ਹੀ ਚੰਗਾ ਕਰ ਰਿਹਾ ਹੈ।''
ਉਨ੍ਹਾਂ ਕਿਹਾ, ''ਮੈਨੂੰ ਲਗਦਾ ਹੈ ਕਿ ਉਹ ਇਸ ਜ਼ਿੰਮੇਵਾਰੀ ਨੂੰ ਬਹੁਤ ਸਨਮਾਨ ਨਾਲ ਨਿਭਾਉਂਦਾ ਹੈ। ਜਦੋਂ ਤੁਸੀਂ ਉਸ ਨੂੰ ਖੇਡਦੇ ਹੋਏ ਦੇਖਦੇ ਹੋ ਤਾਂ ਉਹ ਆਪਣੀ ਇੱਛਾ ਮੁਤਾਬਕ ਕੰਮ ਕਰਦਾ ਹੈ।'' ਉਨ੍ਹਾਂ ਕਿਹਾ, ''ਮੈਂ ਕਈ ਵਾਰ ਉਸ ਨਾਲ ਗੱਲ ਕੀਤੀ ਹੈ, ਮੈਂ ਮਹਿਸੂਸ ਕੀਤਾ ਕਿ ਉਹ ਖੇਡ ਦਾ, ਇਸ ਨੂੰ ਖੇਡਣ ਵਾਲਿਆਂ ਦਾ ਅਤੇ ਜੋ ਇਸ ਖੇਡ ਨੂੰ ਖੇਡ ਚੁੱਕੇ ਹਨ, ਉਨ੍ਹਾਂ ਦਾ ਬਹੁਤ ਸਨਮਾਨ ਕਰਦਾ ਹੈ।''