ਕੋਹਲੀ ਟੈਸਟ ਰੈਂਕਿੰਗ ’ਚ ਪਹਿਲੇ ਸਥਾਨ ’ਤੇ, ਬੁਮਰਾਹ ਚੋਟੀ ਦੇ 10 ’ਚ ਪਹੁੰਚੇ

08/27/2019 5:26:46 PM

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਦੇ ਸਟੀਵ ਸਮਿਥ ’ਤੇ 6 ਅੰਕਾਂ ਦੀ ਬੜ੍ਹਤ ਦੇ ਨਾਲ ਬੱਲੇਬਾਜ਼ਾਂ ਦੀ ਜਾਰੀ ਨਵੀਂ ਟੈਸਟ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਬਣੇ ਹੋਏ ਹਨ ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਹਿਲੀ ਵਾਰ ਚੋਟੀ ਦੇ 10 ’ਚ ਜਗ੍ਹਾ ਬਣਾਉਣ ’ਚ ਸਫਲ ਰਹੇ ਹਨ। ਰੈਂਕਿੰਗ ’ਚ ਹਾਲਾਂਕਿ ਸਭ ਤੋਂ ਜ਼ਿਆਦਾ ਫਾਇਦਾ ਆਸਟਰੇਲੀਆ ਖਿਲਾਫ ਏਸ਼ੇਜ਼ ਸੀਰੀਜ਼ ਦੇ ਤੀਜੇ ਟੈਸਟ ’ਚ ਸ਼ਾਨਦਾਰ ਦੇਖ ਦਿਖਾਉਣ ਵਾਲੇ ਬੇਨ ਸਟੋਕਸ ਨੂੰ ਹੋਇਆ ਹੈ ਜਿਨ੍ਹਾਂ ਨੇ ਹਰਫਨਮੌਲਾ ਖਿਡਾਰੀਆਂ ਦੀ ਰੈਂਕਿੰਗ ’ਚ ਦੂਜੇ ਅਤੇ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਉਹ 13ਵੇਂ ਸਥਾਨ ’ਤੇ ਹਨ। ਬੱਲੇਬਾਜ਼ਾਂ ’ਚ ਚੋਟੀ ’ਤੇ ਕਾਬਜ਼ ਕੋਹਲੀ ਦੇ 910 ਰੇਟਿੰਗ ਅੰਕ ਹਨ ਜਦਕਿ ਦੂਜੇ ਸਥਾਨ ’ਤੇ ਕਾਬਜ ਸਟੀਵ ਸਮਿਥ ਦੇ 904 ਰੇਟਿੰਗ ਅੰਕ ਹਨ।

PunjabKesari

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੈਸਟ ਰੈਂਕਿੰਗ ’ਚ ਜ਼ਬਰਦਸਤ ਛਲਾਂਗ ਲਾਈ ਹੈ। ਤਾਜ਼ਾ ਜਾਰੀ ਆਈ. ਸੀ. ਸੀ. ਟੈਸਟ ਰੈਂਕਿੰਗ ’ਚ ਭਾਰਤੀ ਗੇਂਦਬਾਜ਼ ਨੇ 7ਵਾਂ ਸਥਾਨ ਹਾਸਲ ਕੀਤਾ ਹੈ। ਵੈਸਟਇੰਡੀਜ਼ ਖਿਲਾਫ ਐਂਟੀਗਾ ਟੈਸਟ ’ਚ ਧਾਕੜ ਗੇਂਦਬਾਜ਼ੀ ਕਰਨ ਵਾਲੇ ਬੁਮਰਾਹ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਉਹ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ’ਚ ਕਾਮਯਾਬ ਹੋਏ ਹਨ। ਬੁਮਰਾਹ ਆਪਣੀ ਰੈਂਕਿੰਗ ’ਚ 9 ਸਥਾਨ ਦਾ ਸੁਧਾਰ ਕਰਕੇ ਸਤਵੀਂ ਪਾਇਦਾਨ ’ਤੇ ਪਹੁੰਚੇ ਹਨ। ਉਨ੍ਹਾਂ ਕੋਲ ਇਸ ਸਮੇਂ 774 ਰੇਟਿੰਗ ਪੁਆਇੰਟ ਹਨ।

PunjabKesari

ਭਾਰਤ ਦੇ ਆਲਰਾਊਂਡਰ ਰਵਿੰਦਰ ਜਡੇਜਾ ਚੋਟੀ ਦੇ 10 ’ਚ ਸ਼ਾਮਲ ਦੂਜੀ ਭਾਰਤੀ ਹਨ। ਆਰ. ਅਸ਼ਵਿਨ 13ਵੇਂ ਜਦਕਿ ਮੁਹੰਮਦ ਸ਼ੰਮੀ 19ਵੇਂ ਨੰਬਰ ’ਤੇ ਹਨ। ਸਿਰਫ 10 ਟੈਸਟ ਖੇਡਣ ਦਾ ਤਜਰਬਾ ਰੱਖਣ ਵਾਲੇ ਇਸ ਤੇਜ਼ ਗੇਂਦਬਾਜ਼ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਦੀ ਦੂਜੀ ਪਾਰੀ ’ਚ 7 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਸਨ। ਬੁਮਰਾਹ ਦੀ ਇਸ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਦੀ ਦੂਜੀ ਪਾਰੀ ਨੂੰ 100 ਦੌੜਾਂ ’ਤੇ ਸਮੇਟ ਦਿੱਤਾ। ਟੈਸਟ ਰੈਂਕਿੰਗ ’ਚ ਬਾਦਸ਼ਾਹਤ ਦੀ ਗੱਲ ਕਰੀਏ ਤਾਂ ਆਸਟਰੇਲੀਆ ਦੇ ਪੈਟ ਕਮਿੰਸ ਪਹਿਲੇ ਸਥਾਨ ’ਤੇ ਬਣੇ ਹੋਏ ਹਨ। ਦੱਖਣੀ ਅਫਰੀਕਾ ਦੇ ਕਗੀਸੋ ਰਬਾਡਾ ਦੂਜੇ ਨੰਬਰ ’ਤੇ ਹੈ। ਸੱਟ ਦੀ ਵਜ੍ਹਾ ਨਾਲ ਏਸ਼ੇਜ਼ ਤੋਂ ਬਾਹਰ ਚਲ ਰਹੇ ਇੰਗਲੈਂਡ ਜੇਮਸ ਐਂਡਰਸਨ ਤੀਜੇ ਨੰਬਰ ’ਤੇ ਬਣੇ ਹੋਏ ਹਨ।

 


 


Tarsem Singh

Content Editor

Related News