IND vs AUS : ਕੋਹਲੀ ਲਈ ''ਕਰੋ ਜਾਂ ਮਰੋ'', ਹਰ ਹਾਲ ''ਚ ਜਿੱਤਣਾ ਪਵੇਗਾ ਦੂਜਾ ਵਨ-ਡੇ

11/28/2020 6:29:22 PM

ਸਪੋਰਟਸ ਡੈਸਕ— ਆਸਟਰੇਲੀਆ ਖ਼ਿਲਾਫ਼ ਸੀਰੀਜ਼ ਬਚਾਉਣ ਲਈ ਐਤਵਾਰ ਨੂੰ ਦੂਜੇ ਵਨ-ਡੇ ਮੈਚ 'ਚ ਟੀਮ ਇੰਡੀਆ ਨੂੰ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤ ਨੂੰ ਪਹਿਲੇ ਮੈਚ 'ਚ 66 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਜਿਸ ਤਰ੍ਹਾਂ ਟੀਮ ਇੰਡੀਆ ਦੀ ਕਮਜ਼ੋਰੀਆਂ ਦਾ ਫ਼ਾਇਦਾ ਚੁੱਕਿਆ ਹੈ, ਉਹ ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਲਈ ਚਿੰਤਾ ਦਾ ਸਬਬ ਹੈ। ਸਿਡਨੀ 'ਚ ਖੇਡਿਆ ਜਾਣ ਵਾਲਾ ਦੂਜਾ ਮੈਚ ਭਾਰਤੀ ਸਮੇਂ ਮੁਤਾਬਕ ਸਵੇਰੇ 9.10 ਵਜੇ ਸ਼ੁਰੂ ਹੋਵੇਗਾ।

ਕਪਤਾਨ ਦੱਸ ਚੁੱਕੇ ਹਨ ਟੀਮ 'ਚ ਆਲਰਾਊਂਡਰ ਦੀ ਸਮੱਸਿਆ
PunjabKesari
ਪਹਿਲੇ ਵਨ-ਡੇ 'ਚ ਹਾਰਦਿਕ ਪੰਡਯਾ ਨੇ 76 ਗੇਂਦਾਂ 'ਚ 90 ਦੌੜਾਂ ਬਣਾਈਆਂ, ਪਰ 2017 ਚੈਂਪੀਅਨਜ਼ ਫ਼ਾਈਨਲ ਦੀ ਤਰ੍ਹਾਂ ਸਿਰਫ਼ ਇਕ ਸ਼ਾਨਦਾਰ ਪਾਰੀ ਨਾਲ ਮੈਚ ਨਹੀਂ ਜਿਤਾ ਸਕੇ। ਪੰਡਯਾ ਨੇ ਖ਼ੁਦ ਸਵੀਕਾਰ ਕੀਤਾ ਹੈ ਕਿ ਉਹ ਫ਼ਿਲਹਾਲ ਗੇਂਦਬਾਜ਼ੀ ਕਰਨ ਦੀ ਸਥਿਤੀ 'ਚ ਨਹੀਂ ਹਨ ਤੇ ਟੀ-20 ਵਰਲਡ ਕੱਪ ਤੋਂ ਪਹਿਲਾਂ ਗੇਂਦਬਾਜ਼ੀ ਨਹੀਂ ਕਰ ਸਕਣਗੇ। ਇਸ ਨਾਲ ਕੋਹਲੀ ਕੋਲ ਅਜਿਹੇ ਗੇਂਦਬਾਜ਼ ਰਹਿ ਗਏ ਹਨ, ਜੋ ਬੱਲੇਬਾਜ਼ੀ ਨਹੀਂ ਕਰ ਸਕਦੇ ਤੇ ਟਾਪ ਆਰਡਰ ਦਾ ਕੋਈ ਬੱਲੇਬਾਜ਼ ਗੇਂਦਬਾਜ਼ੀ ਨਹੀਂ ਕਰ ਸਕਦਾ। ਦੂਜੇ ਪਾਸੇ ਆਸਟਰੇਲੀਆ ਦੇ ਕਪਤਾਨ ਐਰੋਨ ਫਿੰਚ, ਸਟੀਵ ਸਮਿਥ ਤੇ ਡੇਵਿਡ ਵਾਰਨਰ ਜ਼ਬਰਦਸਤ ਫ਼ਾਰਮ 'ਚ ਹਨ, ਜਿਸ 'ਚ ਜਸਪ੍ਰੀਤ ਬੁਮਰਾਹ ਤੇ ਬਾਕੀ ਗੇਂਦਬਾਜ਼ ਅਸਰਦਾਰ ਸਾਬਤ ਨਹੀਂ ਹੋਏ। ਭਾਰਤੀ ਟੀਮ ਦੇ ਗੇਂਦਬਾਜ਼ੀ ਤਾਲਮੇਲ 'ਚ ਕਿਸੇ ਬਦਲਾਅ ਦੀ ਸੰਭਾਵਨਾ ਨਹੀਂ ਹੈ, ਬਸ਼ਰਤੇ ਯੁਜਵੇਂਦਰ ਚਾਹਲ ਤੇ ਨਵਦੀਪ ਸੈਨੀ ਦੋਵੇਂ ਅਨਫਿੱਟ ਨਾ ਐਲਾਨੇ ਜਾਣ। ਚਾਹਲ ਤੇ ਸੈਨੀ ਦੋਹਾਂ ਨੇ ਮਿਲ ਕੇ 20 ਓਵਰਾਂ 'ਚ 172 ਦੌੜਾਂ ਦੇ ਦਿੱਤੀਆਂ।
ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਦੇ ਇਸ ਖਿਡਾਰੀ ਨੂੰ ਹੋਇਆ ਕੋਰੋਨਾ, ਟਵੀਟ ਕਰ ਖ਼ੁਦ ਦਿੱਤੀ ਜਾਣਕਾਰੀ

ਚਾਹਲ-ਸੈਨੀ ਨਹੀਂ ਖੇਡੇ ਤਾਂ ਇਨ੍ਹਾਂ ਨੂੰ ਮਿਲ ਸਕਦਾ ਹੈ ਮੌਕਾ
PunjabKesari
ਚਾਹਲ ਸੱਟ ਕਾਰਨ ਆਪਣਾ ਸਪੈੱਲ ਪੂਰਾ ਕਰਨ ਦੇ ਬਾਅਦ ਮੈਦਾਨ 'ਛੱਡ ਗਏ, ਜਦਕਿ ਸੈਨੀ ਦੀ ਕਮਰ 'ਚ ਖਿੱਚਾਅ ਆ ਗਿਆ। ਉਨ੍ਹਾਂ ਦੇ ਕਵਰ ਦੇ ਤੌਰ 'ਤੇ ਟੀ. ਨਟਰਾਜਨ ਨੂੰ ਟੀਮ 'ਚ ਰਖਿਆ ਗਿਆ ਹੈ। ਉਨ੍ਹਾਂ ਦੇ ਬਾਹਰ ਹੋਣ 'ਤੇ ਸ਼ਾਰਦੁਲ ਠਾਕੁਰ ਨੂੰ ਸੈਨੀ ਦੀ ਜਗ੍ਹਾ ਤੇ ਕੁਲਦੀਪ ਯਾਦਵ ਨੂੰ ਚਾਹਲ ਦੀ ਜਗ੍ਹਾ ਉਤਾਰਿਆ ਜਾ ਸਕਦਾ ਹੈ।

ਵਿਰਾਟ ਨੂੰ ਸੀਰੀਜ਼ ਬਚਾਉਣ ਲਈ ਦਿਖਾਉਣਾ ਹੋਵੇਗਾ ਆਪਣਾ ਦਮ
PunjabKesari

ਭਾਰਤ ਦੇ ਟਾਪ ਆਰਡਰ ਦੇ ਕੁਝ ਬੱਲੇਬਾਜ਼ਾਂ ਨੇ ਗ਼ੈਰ ਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਆਪਣੇ ਵਿਕਟ ਗੁਆਏ। ਖ਼ਾਸ ਕਰਕੇ ਸ਼੍ਰੇਅਸ ਅਈਅਰ ਨੇ ਜੋਸ਼ ਹੇਜ਼ਲਵੁੱਡ ਦੀ ਗੇਂਦ 'ਤੇ ਜੋ ਸ਼ਾਟ ਲਾਇਆ, ਉਹ ਗ਼ੈਰ ਜ਼ਰੂਰੀ ਸੀ। ਮਯੰਕ ਅਗਰਵਾਲ ਵੀ ਵਾਧੂ ਉਛਾਲ ਦਾ ਸਾਹਮਣਾ ਨਹੀਂ ਕਰ ਸਕੇ ਸਨ। ਕਪਤਾਨ ਵਿਰਾਟ ਕੋਹਲੀ 'ਤੇ ਆਸਟਰੇਲੀਆਈ ਟੀਮ, ਮੀਡੀਆ ਤੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹਨ।
ਇਹ ਵੀ ਪੜ੍ਹੋ : ਮੈਕਸਵੇਲ ਨੇ ਮੈਦਾਨ ਵਿਚਾਲੇ ਹੀ ਕੇ. ਐੱਲ. ਰਾਹੁਲ ਤੋਂ ਮੰਗੀ ਮੁਆਫ਼ੀ, ਕਾਰਨ ਜਾਣਕੇ ਹੋ ਜਾਵੋਗੇ ਹੈਰਾਨ

ਕੋਹਲੀ ਨੇ ਪਹਿਲੇ ਮੈਚ ਦੇ ਬਾਅਦ ਕਿਹਾ ਸੀ, ''ਅਸੀਂ ਮੈਚ ਦੇ ਬਾਅਦ ਬੱਲੇਬਾਜ਼ੀ ਨੂੰ ਲੈ ਕੇ ਗੱਲ ਕੀਤੀ। ਅਸੀਂ ਹਾਂ-ਪੱਖੀ ਸੋਚ ਦੇ ਨਾਲ ਉਤਰੇ ਤੇ ਸਾਰਿਆਂ ਨੇ ਉਸੇ ਤਰੀਕੇ ਨਾਲ ਖੇਡਣ ਦੀ ਕੋਸ਼ਿਸ਼ ਕੀਤੀ। ਛੇਵੇਂ ਗੇਂਦਬਾਜ਼ ਦੀ ਕਮੀ ਨਾਲ ਬੁਮਰਾਹ 'ਤੇ ਕਾਫ਼ੀ ਦਬਾਅ ਆ ਗਿਆ ਹੈ ਜੋ ਵਨ-ਡੇ ਕ੍ਰਿਕਟ 'ਚ ਆਪਣੀ ਜਾਣੀ-ਪਛਾਣੀ ਫ਼ਾਰਮ 'ਚ ਵੀ ਨਹੀਂ ਦਿਸ ਰਹੇ।

ਟੀਮ ਇਸ ਤਰ੍ਹਾਂ ਹੈ :-
ਭਾਰਤ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁੱਭਮਨ ਗਿੱਲ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਨੀ, ਸ਼ਾਰਦੁਲ ਠਾਕੁਰ, ਟੀ. ਨਟਰਾਜਨ।

ਆਸਟਰੇਲੀਆ : ਐਰੋਨ ਫ਼ਿੰਚ (ਕਪਤਾਨ), ਡੇਵਿਡ ਵਾਰਨਰ, ਸਟੀਵ ਸਮਿਥ, ਮਾਰਨਸ ਲਾਬੁਸ਼ੇਨ, ਗਲੇਨ ਮੈਕਸਵੇਲ, ਮਾਰਕਸ ਸਟੋਈਨਿਸ, ਐਲੇਕਸ ਕੈਰੀ, ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜ਼ਾਂਪਾ, ਜੋਸ਼ ਹੇਜ਼ਲਵੁੱਡ, ਸੀਨ ਐਬਾਟ, ਐਸ਼ਟਨ ਐਗਰ, ਕੈਮਰਨ ਗ੍ਰੀਨ, ਮੋਈਜੇਸ ਹੇਨਰਿਕਸ, ਐਂਡ੍ਰਿਊ, ਟਾਇ, ਡੈਨੀਅਲ ਸੈਮਸ, ਮੈਥਿਊ ਵੇਡਸ।


Tarsem Singh

Content Editor

Related News