ਆਸਟਰੇਲੀਆਈ ਟੀਮ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੀ ਜ਼ਰੂਰਤ ਨਹੀਂ : ਕੋਹਲੀ

12/02/2018 11:33:57 AM

ਸਿਡਨੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਇੱਥੇ ਦੇ ਪਿਛਲੇ ਦੌਰੇ ਦੇ ਮੁਕਾਬਲੇ ਹੁਣ ਜ਼ਿਆਦਾ ਪਰਿਪੱਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਆਗਾਮੀ ਟੈਸਟ ਸੀਰੀਜ਼ 'ਚ ਆਸਟਰੇਲੀਆਈ ਖਿਡਾਰੀਆਂ ਨਾਲ ਕਿਸੇ ਵੀ ਤਰ੍ਹਾਂ ਨਾਲ ਭਿੜਨ ਦੀ ਜ਼ਰੂਰਤ ਨਹੀਂ ਲਗਦੀ। ਕੋਹਲੀ ਮੈਦਾਨ 'ਤੇ ਹਮਲਾਵਰ ਰਵੱਈਏ ਲਈ ਮਸ਼ਹੂਰ ਹਨ ਅਤੇ 30 ਸਾਲਾ ਇਹ ਖਿਡਾਰੀ ਪਿਛਲੇ ਦੌਰੇ 'ਤੇ ਆਸਟਰੇਲੀਆਈ ਖਿਡਾਰੀਆਂ ਨਾਲ ਸਲੇਜਿੰਗ ਕਾਰਨ ਭਿੜ ਗਏ ਸਨ ਪਰ ਹੁਣ ਭਾਰਤੀ ਕਪਤਾਨ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਅਨੁਭਵ ਨਾਲ ਸਿਖਿਆ ਹੈ ਅਤੇ ਉਨ੍ਹਾਂ ਨੂੰ ਸੀਰੀਜ਼ ਦੇ ਦੌਰਾਨ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਘਟਨਾ ਦੀ ਉਮੀਦ ਨਹੀਂ ਹੈ।
PunjabKesari
ਕੋਹਲੀ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਪਿਛਲੀ ਵਾਰ ਦੇ ਮੁਕਾਬਲੇ 'ਚ ਮੈਂ ਹੁਣ ਜ਼ਿਆਦਾ ਆਤਮਵਿਸ਼ਵਾਸ ਨਾਲ ਭਰਿਆ ਹਾਂ, ਮੈਨੂੰ ਕਿਸੇ ਨੂੰ ਵੀ ਕੁਝ ਸਾਬਤ ਕਰਨ ਦੀ ਜ਼ਰੂਰਤ ਨਹੀਂ ਲਗਦੀ।'' ਉਨ੍ਹਾਂ ਕਿਹਾ, ''ਇਸ ਲਈ ਮੈਨੂੰ ਵਿਰੋਧੀ ਟੀਮ ਦੇ ਕਿਸੇ ਵੀ ਖਿਡਾਰੀ ਨਾਲ ਕਿਸੇ ਵੀ ਤਰ੍ਹਾਂ ਨਾਲ ਭਿੜਨ ਦੀ ਜ਼ਰੂਰਤ ਨਹੀਂ ਹੈ ਅਤੇ ਮੈਨੂੰ ਲਗਦਾ ਹੈ ਕਿ ਜਿਵੇਂ-ਜਿਵੇਂ ਤੁਸੀਂ ਅੱਗੇ ਵਧਦੇ ਹੋ, ਇਸ ਤਰ੍ਹਾਂ ਦੇ ਬਦਲਾਅ ਆਉਂਦੇ ਰਹਿੰਦੇ ਹਨ।'' ਕੋਹਲੀ ਨੇ 73 ਟੈਸਟ 'ਚ 54.57 ਦੇ ਔਸਤ ਨਾਲ 6331 ਦੌੜਾਂ ਬਣਾਈਆਂ ਹਨ ਜਿਸ 'ਚ 24 ਸੈਂਕੜੇ ਸ਼ਾਮਲ ਹਨ।


Tarsem Singh

Content Editor

Related News