ਵਿਰਾਟ-ਧੋਨੀ ਨੇ ਯੁਵਰਾਜ ਦੀ ਪਿੱਠ ''ਤੇ ਛੁਰਾ ਖੋਭਿਆ : ਯੋਗਰਾਜ ਸਿੰਘ

05/01/2020 4:01:07 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਯੁਵਰਾਜ ਸਿੰਘ ਨੇ ਟੀਮ ਇੰਡੀਆ ਵਿਚ ਕਦੇ ਨਾ ਭੁੱਲ਼ ਸਕਣ ਵਾਲਾ ਯੋਗਦਾਨ ਦਿੱਤਾ ਪਰ ਕ੍ਰਿਕਟਰ ਦੇ ਕਰੀਅਰ ਦਾ ਅੰਤ ਉਸੇ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ। 2017 ਵਿਚ ਟੀਮ ਤੋਂ ਬਾਹਰ ਹੋਣ ਦੇ ਬਾਅਦ ਯੁਵੀ ਨੇ 2 ਸਾਲਾਂ ਤਕ ਟੀਮ ਵਿਚ ਵਾਪਸੀ ਦੀ ਉਡੀਕ ਕੀਤੀ ਪਰ ਉਸ ਨੂੰ ਮੌਕਾ ਨਹੀਂ ਮਿਲ ਸਕਿਆ। ਇਸ ਤੋਂ ਬਾ੍ਅਦ ਹੀ ਯੁਵਰਾਜ ਨੇ 2019 ਵਿਚ ਸੰਨਿਆਸ ਲੈ ਲਿਆ। ਹੁਣ ਉਸ ਦੇ ਪਿਤਾ ਯੋਗਰਾਜ ਸਿੰਘ ਨੇ ਵਿਰਾਟ ਕੋਹਲੀ ਅਤੇ ਧੋਨੀ 'ਤੇ ਯੁਵੀ ਦੀ ਪਿੱਠ 'ਤੇ ਛੁਰਾ ਖੋਭਣ ਦਾ ਇਲਜ਼ਾਮ ਲਗਾਇਆ। 

ਧੋਨੀ-ਕੋਹਲੀ ਨੇ ਕੀਤਾ ਯੁਵਰਾਜ ਨਾਲ ਧੋਖਾ : ਯੋਗਰਾਜ
PunjabKesari

ਸਿਕਸਰ ਕਿੰਗ ਦੇ ਨਾਂ ਨਾਲ ਦੁਨੀਆ ਵਿਚ ਮਸ਼ਹੂਰ ਯੁਵਰਾਜ ਸਿੰਘ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ 2007 ਅਤੇ ਵਨ ਡੇ ਵਿਸ਼ਵ ਕੱਪ 2011 ਵਿਚ ਟੀਮ ਇੰਡੀਆ ਨੂੰ ਮਿਲੀ ਖਿਤਾਬੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਪਰ ਇਸ ਤੋਂ ਬਾਅਦ ਉਸ ਦੇ ਕ੍ਰਿਕਟ ਕਰੀਅਰ ਦਾ ਅੰਤ ਬਹੁਤ ਹੀ ਨਿਰਾਸ਼ਾਜਨਕ ਤਰੀਕੇ ਨਾਲ ਹੋਇਆ। ਇਸ ਦੇ ਲਈ ਯੁਵੀ ਦੇ ਪਿਤਾ ਯੋਗਰਾਜ ਸਿੰਘ ਨੇ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ 'ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਹੀ ਨਹੀਂ ਸਗੋਂ ਸਿਲੈਕਟਰਸ ਨੇ ਵੀ ਯੁਵਰਾਜ ਦੇ ਨਾਲ ਧੋਖਾ ਕੀਤਾ। ਮੈਂ ਰਵੀ ਸ਼ਾਸਤਰੀ ਨਾਲ ਮਿਲਿਆ ਸੀ ਤਾਂ ਮੈਂ ਉਸ ਨੂੰ ਕਿਹਾ ਸੀ ਕਿ ਦੇਖੋ ਮਹਾਨ ਖਿਡਾਰੀ ਕੋਈ ਵੀ ਹੋਵੇ ਉਸ ਨੂੰ ਸੈਂਡ ਆਫ ਮਿਲਣਾ ਚਾਹੀਦਾ ਹੈ। ਰੋਹਿਤ, ਵਿਰਾਟ ਤੇ ਧੋਨੀ ਵਰਗੇ ਖਿਡਾਰੀ ਵੀ ਜਦੋਂ ਰਿਟਾਇਰ ਹੋਣਗੇ ਤਾਂ ਸਭ ਨੂੰ ਸੈਂਡ ਆਫ ਚੰਗੀ ਤਰ੍ਹਾਂ ਦੇਣਾ, ਕਿਉਂਕਿ ਇਨ੍ਹਾਂ ਲੋਕਾਂ ਨੇ ਦੇਸ਼ ਦੇ ਲਈ ਬਹੁਤ ਕੁਝ ਕੀਤਾ ਹੈ। 

ਰੈਨਾ ਦਾ ਪੱਖ ਲੈਂਦੇ ਸੀ ਧੋਨੀ
PunjabKesari
ਭਾਰਤੀ ਕ੍ਰਿਕਟ ਦੇ ਸਾਬਕਾ ਆਲਰਾਊਂਡਰ ਨੇ ਕੁਝ ਸਮੇਂ ਪਹਿਲਾਂ ਲਾਈਵ ਚੈਟ ਦੌਰਾਨ ਕਿਹਾ ਸੀ ਕਿ ਧੋਨੀ ਮੈਨੂੰ ਨਹੀਂ ਪਰ ਸੁਰੇਸ਼ ਰੈਨਾ ਨੂੰ ਹਮੇਸ਼ਾ ਬੈਕ ਕਰਦੇ ਸੀ। ਇਸ 'ਤੇ ਯੋਗਰਾਜ ਨੇ ਕਿਹਾ ਕਿ ਮੈਂ ਤਾਂ ਇੱਥੇ ਤਕ ਵੀ ਸੁਣਿਆ ਹੈ ਕਿ ਕਿ ਇਕ ਮੀਟਿੰਗ ਵਿਚ ਇਹ ਤਕ ਕਿਹਾ ਗਿਆ ਸੀ ਕਿ ਹੁਣ ਟੀਮ ਨੂੰ ਯੁਵਰਾਜ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਹੁਣ ਰੈਨਾ ਆ ਗਏ ਹਨ। ਮੈਂ ਤਾਂ ਇੰਨੀ ਗੱਲ ਨਹੀਂ ਕਹੀ। ਯੁਵਰਾਜ ਨੇ ਇਹ ਗੱਲ ਕਹੀ ਅਤੇ ਬਹੁਤ ਸਾਰੇ ਸਿਲੈਕਟਰਸ ਵੀ ਇਹ ਕਹਿੰਦੇ ਹਨ ਤਾਂ ਤੁਹਾਨੂੰ ਹੁਣ ਇਹ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡਾ ਕਿਰਦਾਰ ਕੀ ਹੈ।

2 ਸਾਲ ਤਕ ਯੁਵੀ ਨੇ ਕੀਤੀ ਟੀਮ ਦੇ ਬੁਲਾਵੇ ਦੀ ਉਡੀਕ
PunjabKesari

ਵਰਲਡ ਕ੍ਰਿਕਟ ਵਿਚ ਸਿਕਸਰ ਕਿੰਗ ਦੇ ਨਾਂ ਨਾਲ ਜਾਣੇ ਜਾਣ ਵਾਲੇ ਯੁਵਰਾਜ ਸਿੰਘ ਨੇ ਆਪਣਾ ਨਾਂ ਭਾਰਤੀ ਕ੍ਰਿਕਟ ਦੇ ਇਤਿਹਾਸ ਦੇ ਪੰਨਿਆਂ ਵਿਚ ਸੁਨਿਹਰੇ ਅੱਖਰਾਂ ਵਿਚ ਦਰਜ ਕਰਾਇਆ। ਯੁਵੀ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੇ ਦਮ 'ਤੇ ਭਾਰਤ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ 2007 ਅਤੇ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ 2011 ਜਿਤਾਇਆ ਪਰ ਕੈਂਸਰ ਨਾਲ ਲੜਾਈ ਤੋਂ ਬਾਅਦ ਯੁਵਰਾਜ ਨੂੰ ਟੀਮ ਵਿਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰਨਾ ਪਿਆ। ਇਸ ਦੌਰਾਨ ਯੁਵੀ ਨੂੰ ਟੀਮ ਵਿਚ ਅੰਦਰ-ਬਾਹਰ ਕੀਤਾ ਗਿਆ ਪਰ ਉਸਦੀ ਜਗ੍ਹਾ ਪੱਕੀ ਨਹੀਂ ਹੋ ਸਕੀ। 2017 ਵਿਚ ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ 2ਸਾਲਂ ਤਕ ਯੁਵੀ ਨੂੰ ਟੀਮ ਤੋਂ ਬੁਲਾਵੇ ਦੀ ਉਡੀਕ ਕਰਨੀ ਪਈ ਪਰ ਅਜਿਹਾ ਨਾ ਹੋ ਸਕਿਆ। ਸੈਂਕੜੇ ਰਿਕਾਰਡ ਬਣਾਉਣ ਵਾਲੇ ਯੁਵਰਾਜ ਨੇ 10 ਜੂਨ 2019 ਨੂੰ ਮੁੰਬਈ ਵਿਚ ਇਕ ਪ੍ਰੋਗਰਾਮ ਆਯੋਜਿਤ ਕਰ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ।


Ranjit

Content Editor

Related News