ਵਿਰਾਟ ਨੇ RCB ਲਈ ਪੂਰੇ ਕੀਤੇ 200 ਮੈਚ, ਕੋਹਲੀ ਦਾ ਦੇਖੋ IPL ਟੀਮਾਂ ਦੇ ਵਿਰੁੱਧ ਪ੍ਰਦਰਸ਼ਨ
Thursday, Oct 15, 2020 - 09:39 PM (IST)
ਸ਼ਾਰਜਾਹ- ਰਾਇਲ ਚੈਲੰਜਰਜ਼ ਤੇ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਖੇਡੇ ਜਾ ਰਹੇ ਮੈਚ 'ਚ ਵਿਰਾਟ ਕੋਹਲੀ ਨੇ ਆਪਣੇ ਨਾਂ ਇਕ ਰਿਕਾਰਡ ਦਰਜ ਕਰ ਲਿਆ ਹੈ। ਵਿਰਾਟ ਕਿਸੇ ਵੀ ਇਕ ਫ੍ਰੈਂਚਾਇਜ਼ੀ ਦੇ ਲਈ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਕਿਸੇ ਵੀ ਖਿਡਾਰੀ ਨਾਂ ਇਹ ਰਿਕਾਰਡ ਦਰਜ ਨਹੀਂ ਹੋਇਆ ਹੈ। ਦੇਖੋ ਰਿਕਾਰਡ-
ਇਕ ਫ੍ਰੈਂਚਾਇਜ਼ੀ ਦੇ ਲਈ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ (IPL+ CLT20)
ਵਿਰਾਟ ਕੋਹਲੀ - ਬੈਂਗਲੁਰੂ ਦੇ ਲਈ 200
ਧੋਨੀ- ਸੀ. ਐੱਸ. ਕੇ. ਦੇ ਲਈ 191
ਸੁਰੇਸ਼ ਰੈਨਾ- ਸੀ. ਐੱਸ. ਕੇ. ਦੇ ਲਈ 187
ਕਿਰੋਨ ਪੋਲਾਰਡ- ਐੱਮ. ਆਈ. ਦੇ ਲਈ 177
ਰੋਹਿਤ ਸ਼ਰਮਾ- ਐੱਮ. ਆਈ. ਦੇ ਲਈ 159
ਵਿਰਾਟ ਕੋਹਲੀ ਆਰ. ਸੀ. ਬੀ. ਦੇ ਨਾਲ 2008 ਨਾਲ ਹੀ ਜੁੜੇ ਹੋਏ ਹਨ। ਕੋਹਲੀ ਹੁਣ ਤੱਕ ਆਰ. ਸੀ. ਬੀ. ਵਲੋਂ ਖੇਡੇ ਗਏ ਮੈਚਾਂ 'ਚ ਕੇਵਲ ਚਾਰ ਮੈਚਾਂ 'ਚੋਂ ਹੀ ਟੀਮ ਤੋਂ ਬਾਹਰ ਬੈਠੇ ਹਨ। ਵਿਰਾਟ ਨੇ ਆਰ. ਸੀ. ਬੀ. ਦੇ ਨਾਲ ਲਗਾਤਾਰ 129 ਮੈਚ ਖੇਡਣ ਦਾ ਰਿਕਾਰਡ ਵੀ ਬਣਾਇਆ ਹੈ।
ਆਈ. ਪੀ. ਐੱਲ. 'ਚ ਇਕ ਟੀਮ ਦੇ ਲਈ ਲਗਾਤਾਰ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ
ਸੁਰੇਸ਼ ਰੈਨਾ- ਸੀ. ਐੱਸ. ਕੇ. 134 ਮੈਚ
ਰੋਹਿਤ ਸ਼ਰਮਾ- ਐੱਮ. ਆਈ.-133 ਮੈਚ
ਵਿਰਾਟ ਕੋਹਲੀ- ਆਰ. ਸੀ. ਬੀ.- 129 ਮੈਚ
ਐੱਮ. ਐੱਸ. ਧੋਨੀ- ਸੀ. ਐੱਸ. ਕੇ.- 119 ਮੈਚ
ਗੌਤਮ ਗੰਭੀਰ- ਕੇ. ਕੇ. ਆਰ.-108 ਮੈਚ
ਕੋਹਲੀ ਦਾ ਆਈ. ਪੀ. ਐੱਲ. ਟੀਮਾਂ ਦੇ ਵਿਰੁੱਧ ਕਿੱਦਾ ਦਾ ਰਿਹਾ ਪ੍ਰਦਰਸ਼ਨ
ਚੇਨਈ ਸੁਪਰ ਕਿੰਗਜ਼- 25 ਮੈਚ, 837 ਦੌੜਾਂ
ਡੈੱਕਨ ਚਾਰਜ਼ਰਸ- 11 ਮੈਚ, 306 ਦੌੜਾਂ
ਦਿੱਲੀ ਕੈਪੀਟਲਸ- 22 ਮੈਚ, 868 ਦੌੜਾਂ
ਗੁਜਰਾਤ ਲਾਇੰਸ- 5 ਮੈਚ, 283 ਦੌੜਾਂ
ਕਿੰਗਜ਼ ਇਲੈਵਨ ਪੰਜਾਬ- 24 ਮੈਚ, 633 ਦੌੜਾਂ
ਕੋਚੀ ਟਸਕਰਸ ਕੇਰਲ- 2 ਮੈਚ, 50 ਦੌੜਾਂ
ਕੋਲਕਾਤਾ ਨਾਈਟ ਰਾਈਡਰਜ਼- 25 ਮੈਚ, 707 ਦੌੜਾਂ
ਮੁੰਬਈ ਇੰਡੀਅਨਜ਼- 26 ਮੈਚ, 628 ਦੌੜਾਂ
ਪੁਣੇ ਵਾਰੀਅਰਸ- 5 ਮੈਚ, 128 ਦੌੜਾਂ
ਰਾਜਸਥਾਨ ਰਾਇਲਜ਼- 21 ਮੈਚ, 439 ਦੌੜਾਂ
ਰਾਇੰਜਿੰਗ ਪੁਣੇ ਸੁਪਰਜੁਆਇੰਟ- 4 ਮੈਚ, 271 ਦੌੜਾਂ
ਸਨਰਾਈਜ਼ਰਜ਼ ਹੈਦਰਾਬਾਦ- 14 ਮੈਚ, 518 ਦੌੜਾਂ
(ਆਰ. ਸੀ. ਬੀ. ਅਤੇ ਪੰਜਾਬ ਦੇ ਵਿਰੁੱਧ ਖੇਡੇ ਜਾ ਰਹੇ ਮੈਚ ਦੀਆਂ ਦੌੜਾਂ ਇਸ 'ਚ ਸ਼ਾਮਲ ਨਹੀਂ)