ਵਿਰਾਟ ਨੇ ਤੋੜਿਆ ਮੁਹੰਮਦ ਅਜ਼ਹਰੂਦੀਨ ਦਾ ਰਿਕਾਰਡ, ਹਾਸਲ ਕੀਤਾ ਪਹਿਲਾ ਸਥਾਨ
10/21/2019 11:53:32 PM
![](https://static.jagbani.com/multimedia/2019_10image_23_53_0840274032357261.jpg)
ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ 'ਚ ਮੁਹੰਮਦ ਅਜ਼ਹਰੂਦੀਨ ਦਾ ਰਿਕਾਰਡ ਤੋੜ ਦਿੱਤਾ ਹੈ। ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਜਿੱਤ ਦੀ ਦਹਲੀਜ਼ 'ਤੇ ਖੜ੍ਹੇ ਕੋਹਲੀ ਹੁਣ ਅਜਿਹੇ ਭਾਰਤੀ ਕਪਤਾਨ ਬਣ ਗਏ ਹਨ ਜਿਸ ਨੇ ਆਪਣੇ ਕਰੀਅਰ 'ਚ ਸਭ ਤੋਂ ਜ਼ਿਆਦਾ ਵਾਰ ਵਿਰੋਧੀ ਟੀਮ ਨੂੰ ਫਾਲੋਆਨ ਦਿੱਤਾ।
ਸਭ ਤੋਂ ਜ਼ਿਆਦਾ ਫਾਲੋਆਨ ਦੇਣ ਵਾਲੇ ਭਾਰਤੀ ਕਪਤਾਨ
ਵਿਰਾਟ ਕੋਹਲੀ 9 ਵਾਰ
ਮੁਹੰਮਦ ਅਜ਼ਹਰੂਦੀਨ 7 ਵਾਰ
ਮਹਿੰਦਰ ਸਿੰਘ ਧੋਨੀ 5 ਵਾਰ
ਸੌਰਵ ਗਾਂਗੁਲੀ 4 ਵਾਰ
ਕੋਹਲੀ ਨੇ ਟੈਸਟ ਸੀਰੀਜ਼ 'ਚ ਹਾਸਲ ਕੀਤੀ ਲੈਅ
ਦੱਖਣੀ ਅਫਰੀਕਾ ਵਿਰੁੱਧ ਟੈਸਟ ਸੀਰੀਜ਼ ਤੋਂ ਪਹਿਲਾਂ ਵਿਰਾਟ ਕੋਹਲੀ ਵੈਸਟਇੰਡੀਜ਼ ਦੌਰੇ 'ਤੇ ਗਏ ਸਨ। ਉੱਥੇ ਉਸਦਾ ਬੱਲਾ ਨਹੀਂ ਚੱਲਿਆ ਸੀ। ਆਈ. ਸੀ. ਸੀ. ਟੈਸਟ ਬੱਲੇਬਾਜ਼ੀ ਰੈਂਕਿੰਗ 'ਚ ਉਹ ਦੂਜੇ ਨੰਬਰ 'ਤੇ ਆ ਗਏ ਸਨ ਪਰ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ 'ਚ ਅਜੇਤੂ 254 ਦੌੜਾਂ ਬਣਾ ਕੇ ਉਹ ਇਕ ਵਾਰ ਫਿਰ ਤੋਂ ਨੰਬਰ ਇਕ ਦੀ ਪੋਜ਼ੀਸ਼ਨ 'ਤੇ ਪਹੁੰਚ ਗਏ ਹਨ।