ਨਹਿਰਾ ਦੀ ਫੇਅਰਵੈਲ ਦੌਰਾਨ ਕ੍ਰੇਜ਼ੀ ਹੋਏ ਵਿਰਾਟ, ਇੰਝ ਡਾਂਸ ਕਰਦੇ ਹੋਏ ਕੀਤੀ ਮਸਤੀ

11/02/2017 1:21:33 PM

ਨਵੀਂ ਦਿੱਲੀ, (ਬਿਊਰੋ)— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 53 ਦੌੜਾਂ ਨਾਲ ਹਰਾਇਆ। ਇਹ ਟੀ-20 ਮੈਚ ਆਸ਼ੀਸ਼ ਨਹਿਰਾ ਦੇ ਕੌਮਾਂਤਰੀ ਕ੍ਰਿਕਟ ਦਾ ਆਖਰੀ ਮੈਚ ਸੀ। ਇਸ ਤੋਂ ਬਾਅਦ ਨਹਿਰਾ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਸ ਦੇ ਨਾਲ ਹੀ ਨਹਿਰਾ ਦਾ 18 ਸਾਲ ਪੁਰਾਣਾ ਕ੍ਰਿਕਟ ਕਰੀਅਰ ਖਤਮ ਹੋ ਗਿਆ। ਇਸ ਮੈਚ ਨੂੰ ਜਿੱਤ ਕੇ ਟੀਮ ਇੰਡੀਆ ਨੇ ਨਹਿਰਾ ਨੂੰ ਸ਼ਾਨਦਾਰ ਵਿਦਾਈ ਦਿੱਤੀ। ਨਹਿਰਾ ਦੀ ਫੇਅਰਵੈਲ ਨੂੰ ਲੈਕੇ ਸਾਰੇ ਖਿਡਾਰੀ ਕਾਫੀ ਐਕਸਾਈਟਿਡ ਦਿਸੇ। 

ਮੈਚ 'ਚ ਇੰਝ ਰਹੀ ਨਹਿਰਾ ਦੀ ਪਰਫਾਰਮੈਂਸ
ਮੈਚ 'ਚ ਭਾਰਤ ਵੱਲੋਂ ਪਹਿਲਾ ਅਤੇ ਆਖਰੀ ਓਵਰ ਆਸ਼ੀਸ਼ ਨਹਿਰਾ ਨੇ ਹੀ ਕਰਾਇਆ ਸੀ। ਉਨ੍ਹਾਂ ਨੇ 4 ਓਵਰ ਬਾਲਿੰਗ ਕੀਤੀ ਜਿਸ 'ਚ 29 ਦੌੜਾਂ ਦਿੱਤੀਆਂ। ਹਾਲਾਂਕਿ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲਿਆ। ਨਹਿਰਾ ਨੂੰ 2 ਵਿਕਟ ਮਿਲਦੇ-ਮਿਲਦੇ ਜ਼ਰੂਰ ਰਹਿ ਗਏ। ਦੋ ਵਾਰ ਉਨ੍ਹਾਂ ਦੀ ਗੇਂਦ 'ਤੇ ਫੀਲਡਰਸ ਨੇ ਕੈਚ ਛੱਡੇ। ਪਹਿਲਾ ਕੈਚ ਹਾਰਦਿਕ ਪੰਡਯਾ ਨੇ ਮੈਚ ਦੇ ਤੀਜੇ ਓਵਰ ਦੀ ਪੰਜਵੀਂ ਗੇਂਦ 'ਤੇ ਕੋਲਿਨ ਮੁਨਰੋ ਦਾ ਛੱਡਿਆ। ਉਸ ਸਮੇ ਮੁਨਰੋ 5 ਦੌੜਾਂ 'ਤੇ ਖੇਡ ਰਹੇ ਸਨ। ਇਸ ਤੋਂ ਬਾਅਦ ਮੈਚ ਦੇ ਅਠਵੇਂ ਓਵਰ ਦੀ ਚੌਥੀ ਗੇਂਦ 'ਤੇ ਵਿਰਾਟ ਨੇ ਕੇਨ ਵਿਲੀਅਮਸਨ ਦਾ ਕੈਚ ਛੱਡਿਆ। ਉਸ ਸਮੇਂ ਵਿਲੀਅਮਸਨ 21 ਦੌੜਾਂ 'ਤੇ ਖੇਡ ਰਹੇ ਸਨ।

ਫੇਅਰਵੈਲ 'ਚ ਵਿਰਾਟ ਨੇ ਕੀਤਾ ਡਾਂਸ
ਭਾਰਤੀ ਕ੍ਰਿਕਟ 'ਚ ਦਿੱਤੇ ਯੋਗਦਾਨ ਦੇ ਲਈ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਨਹਿਰਾ ਦਾ ਸਨਮਾਨ ਕੀਤਾ ਗਿਆ। ਮੈਚ ਤੋਂ ਪਹਿਲਾਂ ਧੋਨੀ ਅਤੇ ਕੋਹਲੀ ਨੇ ਉਨ੍ਹਾਂ ਨੂੰ ਟਰਾਫੀ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਮੈਚ ਖਤਮ ਹੋਣ ਤੋਂ ਬਾਅਦ ਮੈਚ ਜਿੱਤਣ ਅਤੇ ਨਹਿਰਾ ਦੀ ਵਿਦਾਈ ਨੂੰ ਯਾਦਗਾਰ ਬਣਾਉਣ ਲਈ ਵਿਰਾਟ ਕੋਹਲੀ ਨੇ ਮਸਤੀ 'ਚ ਡਾਂਸ ਵੀ ਕੀਤਾ।  ਨਹਿਰਾ ਨੇ ਟੀਮ ਦੇ ਬਾਕੀ ਖਿਡਾਰੀਆਂ ਨਾਲ ਮਿਲ ਕੇ ਗਰਾਊਂਡ ਦਾ ਰਾਊਂਡ ਲਗਾਇਆ। ਇਸ ਦੌਰਾਨ ਉਹ ਸਭ ਤੋਂ ਅੱਗੇ ਚਲ ਰਹੇ ਸਨ ਅਤੇ ਹੱਥ ਹਿਲਾ ਕੇ ਦਰਸ਼ਕਾਂ ਦਾ ਧੰਨਵਾਦ ਕਰ ਰਹੇ ਸਨ। ਜਦਕਿ ਬਾਅਦ 'ਚ ਵਿਰਾਟ ਅਤੇ ਧਵਨ ਨੇ ਉਨ੍ਹਾਂ ਨੂੰ ਆਪਣੇ ਮੋਢਿਆਂ 'ਤੇ ਬਿਠਾ ਲਿਆ ਅਤੇ ਸਟੇਡੀਅਮ ਘੁਮਾਇਆ। ਟੀਮ ਦੇ ਸਾਰੇ ਖਿਡਾਰੀਆਂ ਨੇ ਨਹਿਰਾ ਦੀ ਵਿਦਾਈ ਨੂੰ ਯਾਦਗਾਰ ਬਣਾਉਣ ਦੇ ਲਈ ਉਨ੍ਹਾਂ ਦੇ ਨਾਲ ਗਰੁੱਪ ਫੋਟੋ ਵੀ ਖਿਚਵਾਈ। 


Related News