ਕੋਵਿਡ-19 : ਵਿਰਾਟ-ਅਨੁਸ਼ਕਾ ਦੀ ਲੋਕਾਂ ਅਪੀਲ, ਘਰ ਰਹੋ ਨਹੀਂ ਤਾਂ ਚੁਕਾਉਣੀ ਪਵੇਗੀ ਵੱਡੀ ਕੀਮਤ

03/25/2020 4:17:14 PM

ਨਵੀਂ ਦਿੱਲੀ : ਬਾਲੀਵੁੱਡ ਸੈਲੀਬ੍ਰਿਟੀ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਸ਼ੰਸਕਾਂ ਨੂੰ ਕਈ ਸੰਦੇਸ਼ ਦਿੰਦੇ ਰਹਿੰਦੇ ਹਨ। ਸਾਰੇ ਲੋਕਾਂ ਨੂੰ ਕੋਵਿਡ -19 (ਕੋਰੋਨਾ ਵਾਇਰਸ) ਨੂੰ ਲੈ ਕੇ ਜਾਗਰੂਕ ਕਰ ਰਹੇ ਹਨ। ਹੁਣ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਇਕ ਵੀਡੀਓ ਸ਼ੇਅਰ ਕਰ ਪ੍ਰਸ਼ੰਸਕਾਂ ਨੂੰ ਇਕ ਸੰਦੇਸ਼ ਦਿੱਤਾ ਹੈ। ਵੀਡੀਓ ਵਿਚ ਅਨੁਸ਼ਕਾ ਨੇ ਕਿਹਾ, ''ਕੋਰੋਨਾ ਵਾਇਰਸ ਨਾਲ ਜੰਗ ਜਿੱਤਣ ਵਿਚ ਸਮਾਂ ਲੱਗੇਗਾ ਅਤੇ ਹੌਸਲਾ ਲੱਗੇਗਾ। ਕਰਫਿਊ ਦੀ ਉਲੰਘਣਾ ਨਾ ਕਰੋ ਕਿਉਂਕਿ ਇਹ ਮਹੱਤਵਪੂਰਨ ਹੈ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ।''

ਉੱਥੇ ਹੀ ਵਿਰਾਟ ਕੋਹਲੀ ਨੇ ਕਿਹਾ ,''ਘਰ ਵਿਚ ਹੀ ਰਹੋ। ਆਪਣੇ ਪਰਿਵਾਰ ਨੂੰ ਅਤੇ ਖੁਦ ਨੂੰ ਕੋਰੋਨਾ ਵਾਇਰਸ ਤੋਂ ਬਚਾਓ। ਘਰ ਤੋਂ ਨਿਕਲ ਕੇ, ਮੋਰਚਾ ਬਣਾ ਕੇ ਅਤੇ ਖੱਪ ਪਾ ਕੇ ਕੋਰੋਨਾ ਵਾਇਰਸ ਨਾਲ ਜੰਗ ਨਹੀਂ ਜਿੱਤੀ ਜਾ ਸਕਦੀ। ਤੁਹਾਡੀ ਇਕ ਲਾਪਰਵਾਹੀ ਦੀ ਵਜ੍ਹਾ ਤੋਂ ਸਾਨੂੰ ਸਭ ਨੂੰ ਅਤੇ ਪੂਰੇ ਦੇਸ਼ ਨੂੰ ਕੀਮਤ ਚੁਕਾਉਣੀ ਪੈ ਸਕਦੀ ਹੈ। 21 ਦਿਨਾਂ ਤਕ ਘਰ ਦੇ ਅੰਦਰ ਰਹੋ ਅਤੇ ਦੇਸ਼ ਨੂੰ ਬਚਾਓ।'' ਇਸ ਤੋਂ ਬਾਅਦ ਇਕੱਠ ਕਹਿੰਦੇ ਹਨ ਕਿ ਏਕਤਾ ਦਿਖਾਓ, ਜ਼ਿੰਦਗੀ ਅਤੇ ਦੇਸ਼ ਬਚਾਓ।

PunjabKesari

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਦੇਸ਼ ਵਿਚ 21 ਦਿਨਾਂ ਦੇ ਲੌਕਡਾਊਨ ਦੇ ਐਲਾਨ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਰੱਦ ਕਰਨ ਦਾ ਦਬਾਅ ਵੱਧ ਗਿਆ ਹੈ। ਬੀ. ਸੀ. ਸੀ. ਆਈ. ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਆਈ. ਪੀ. ਐੱਲ. ਨੂੰ 15 ਅਪ੍ਰੈਲ ਤਕ ਲਈ ਮੁਲਤਵੀ ਕਰ ਦਿੱਤਾ ਸੀ ਤਦ ਉਸ ਨੇ ਕਿਹਾ ਸੀ ਕਿ ਟੂਰਨਾਮੈਂਟ ਦੀ ਮੇਜ਼ਬਾਨੀ ਸਿਰਫ ਸਥਿਤੀ ਵਿਚ ਸੁਧਾਰ ਹੋਣ 'ਤੇ ਕੀਤੀ ਜਾਵੇਗੀ।


Ranjit

Content Editor

Related News