ਕਰਨ ਜੌਹਰ 'ਤੇ ਭੜਕੀ ਪਹਿਲਵਾਨ ਬਬੀਤਾ ਫੋਗਟ, ਬੋਲੀ- ਕੀ ਗੰਦਗੀ ਫੈਲਾ ਕੇ ਰੱਖੀ ਹੈ ਇਸ ਨੇ

Tuesday, Jun 16, 2020 - 11:13 AM (IST)

ਕਰਨ ਜੌਹਰ 'ਤੇ ਭੜਕੀ ਪਹਿਲਵਾਨ ਬਬੀਤਾ ਫੋਗਟ, ਬੋਲੀ- ਕੀ ਗੰਦਗੀ ਫੈਲਾ ਕੇ ਰੱਖੀ ਹੈ ਇਸ ਨੇ

ਸਪੋਰਟਸ ਡੈਸਕ : ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਵਿਚ ਕਥਿਤ ਤੌਰ 'ਤੇ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਇਸ ਖਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਸੀ। ਜਿੱਥੇ ਬਾਲੀਵੁੱਡ ਇੰਡਸਟਰੀ ਵਿਚ ਸ਼ੋਕ ਦੀ ਲਹਿਰ ਸੀ ਉੱਥੇ ਹੀ ਖੇਡ ਜਗਤ ਵੀ ਇਸ ਖਬਰ ਤੋਂ ਬਾਅਦ ਹੈਰਾਨ ਸੀ। ਅਜਿਹੇ 'ਚ ਰੈਸਲਰ ਬਬੀਤਾ ਫੋਗਟ ਨੇ ਸੁਸ਼ਾਂਤ ਦੀ ਮੌਤ ਤੋਂ ਕਾਫ਼ੀ ਦੁਖੀ ਹੋਈ ਹੈ। ਇਸ ਤੋਂ ਬਾਅਦ ਬਬੀਤਾ ਨੇ ਮਸ਼ਹੂਰ ਫਿਲਮ ਡਾਈਰੈਕਟਰ ਕਰਨ ਜੌਹਰ 'ਤੇ ਰੱਜ ਕੇ ਭੜਾਸ ਕੱਢੀ

ਉਸ ਨੇ ਟਵੀਟ ਕਰ ਲਿਖਿਆ, ''ਕਰਨ ਜੌਹਰ ਕੌਣ ਹੈ? ਕੀ ਗੰਦਗੀ ਫੈਲਾ ਕੇ ਰੱਖੀ ਹੈ ਇਸ ਨੇ ਫਿਲਮ ਇੰਡਸਟਰੀ ਵਿਚ। ਕੀ ਇਸ ਦੀ ਰਿਆਸਤ ਹੈ ਫਿਲਮ ਇੰਡਸਟਰੀ। ਪੂਰੀ ਇੰਡਸਟਰੀ ਇਸ ਨੂੰ ਮੁੰਹ ਤੋੜ ਜਵਾਬ ਕਿਉਂ ਨਹੀਂ ਦਿੰਦੀ। ਇਕ ਸਾਡੀ ਸ਼ੇਰਨੀ ਭੈਣ ਕੰਗਣਾ ਰਣਾਉਤ ਹੈ ਜੋ ਇਸ ਨੂੰ ਜਵਾਬ ਦਿੰਦੀ ਹੈ। ਇਸ ਗੈਂਗ ਦੀਆਂ ਸਾਰੀਆਂ ਫਿਲਮਾਂ ਬਾਇਕਾਟ ਕਰੋ।

ਉਸ ਨੇ ਇਕ ਹੋਰ ਟਵੀਟ ਕਰ ਲਿਖਿਆ ਕਿ ਹੁਣ ਸਮਾਂ ਆ ਗਿਆ ਹੈ ਫਿਲਮ ਇੰਡਸਟਰੀ ਨੂੰ ਗਿਣੇ-ਚੁਣੇ ਪਰਿਵਾਰਾਂ ਦੀਆਂ ਕੈਦ ਵਿਚੋਂ ਬਾਹਰ ਕਰਾਇਆ ਜਾਵੇ। ਸਾਰੇ ਦੇਸ਼ ਵਾਸੀਆਂ ਨੂੰ ਇਕਜੁੱਟ ਹੋ ਕੇ ਭਰਾ ਭਤੀਜਾਵਾਦ ਕਰਨ ਵਾਲਿਆਂ ਦੀਆਂ ਫਿਲਮਾਂ ਨੂੰ ਦੇਖਣਾ ਬੰਦ ਕਰੇ। ਨਹੀਂ ਤਾਂਪਤਾ ਨਹੀਂ ਕਿੰਨੇ ਛੋਟੇ ਸ਼ਹਿਰਾਂ ਤੋਂ ਗਏ ਲੋਕਾਂ ਨੂੰ ਆਪਣੀ ਜਾਨ ਦੇ ਕੇ ਇਸ ਦੀ ਕੀਮਤ ਚੁਕਾਉਣੀ ਪਵੇਗੀ।

PunjabKesari

ਜ਼ਿਕਰਯੋਗ ਹੈ ਕਿ ਐਕਟਰ ਸੁਸ਼ਾਂਤ ਸਿੰਘ ਰਾਜਪੂਤ  ਦਾ ਕੱਲ੍ਹ ਅੰਤਿਮ ਸੰਸਕਾਰ ਮੁੰਬਈ ਦੇ ਵਿਲੇ ਪਾਰਲੇ ਸਥਿਤ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ ਸੀ। ਸੁਸ਼ਾਂਤ ਦੀ  ਮੌਤ ਤੋਂ ਬਾਅਦ ਕਈ ਬਾਲੀਵੁੱਡ ਅਭਿਨੇਤਾਵਾਂ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੱਤੀ।


author

Ranjit

Content Editor

Related News