ਉਲੰਘਣਾ ਕਰਨ ’ਤੇ ਜ਼ਿੰਦਗੀ ਭਰ ਲਈ ਬਾਹਰ ਕਰ ਦਿੱਤਾ ਜਾਵੇਗਾ ਰੈਫਰੀ ਤੇ ਜੱਜਾਂ ਨੂੰ : AIBA ਮੁਖੀ
Tuesday, May 25, 2021 - 03:17 AM (IST)
ਦੁਬਈ– ਕੌਮਾਂਤਰੀ ਮੁੱਕੇਬਾਜ਼ੀ ਸੰਘ (ਏ. ਆਈ. ਬੀ.ਏ.) ਦੇ ਮੁਖੀ ਉਮਰ ਕ੍ਰੇਮਵੇਲ ਨੇ ਇੱਥੇ ਏਸ਼ੀਆਈ ਚੈਂਪੀਅਨਸ਼ਿਪ ਤੋਂ ਪਹਿਲਾਂ ਕਿਹਾ ਹੈ ਕਿ ਏ. ਆਈ. ਬੀ. ਏ. ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਰੈਫਰੀ ਤੇ ਜੱਜਾਂ ਨੂੰ ਜ਼ਿੰਦਗੀ ਭਰ ਲਈ ਬਾਹਰ ਕਰ ਦਿੱਤਾ ਜਾਵੇਗਾ। ਇਸ ਮੌਕੇ ’ਤੇ ਮੁੱਕੇਬਾਜ਼ੀ ਦੀ ਵਿਸ਼ਵ ਸੰਸਤਾ ਨੇ ਨਿਰਪੱਖ ਫੈਸਲਾ ਨਾ ਦੇਣ ਵਾਲੇ ਜੱਜਾਂ ਦੇ ਮਾਮਲੇ ਵਿਚ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਦਾ ਸੰਕਲਪ ਕੀਤਾ।
ਇਹ ਖ਼ਬਰ ਪੜ੍ਹੋ-ਮਿਕੇਲਸਨ ਨੇ PGA ਚੈਂਪੀਅਨਸ਼ਿਪ ਜਿੱਤੀ, ਸਭ ਤੋਂ ਵਡੇਰੀ ਉਮਰ ਦਾ ਮੇਜਰ ਚੈਂਪੀਅਨ ਬਣਿਆ
ਕ੍ਰੇਮਵੇਲ ਨੇ ਏਸ਼ੀਆਈ ਚੈਂਪੀਅਨਸ਼ਿਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਰੈਫਰੀ ਤੇ ਜੱਜਾਂ ਨਾਲ ਮੁਲਾਕਾਤ ਕੀਤੀ। ਉਸ ਨੇ ਰੈਫਰੀ ਤੇ ਜੱਜਾਂ ਦੀ ਕਮੇਟੀ ਦੇ ਮੁਖੀ ਕ੍ਰਿਸ ਰਾਬਰਟਸ ਨਾਲ ਵੀ ਮੁਲਾਕਤ ਕੀਤੀ। ਏ. ਆਈ. ਬੀ. ਏ. ਪ੍ਰਮੁੱਖ ਨੇ ਇਮਾਨਦਾਰੀ ਤੇ ਪਾਰਦਰਸ਼ਤਾ ਦੀ ਅਪੀਲ ਕੀਤੀ ਤੇ ਰੈਫਰੀ ਤੇ ਜੱਜਾਂ ਦਾ ਕਿਸੇ ਵੀ ਤਰ੍ਹਾਂ ਦੇ ਨਿਰਾਧਾਰ ਦੋਸ਼ਾਂ ’ਤੇ ਸਮਰਥਨ ਦਾ ਵਾਅਦਾ ਕੀਤਾ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ IPL ਨਾਲ ਜੁੜੇ ਦਲ ਨੇ ਟੀਮ ਨਾਲ ਟ੍ਰੇਨਿੰਗ ਕੀਤੀ ਸ਼ੁਰੂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।