ਵਿਨੇਸ਼ ਫੋਗਾਟ ਨੇ ਟ੍ਰੇਨਿੰਗ ਦੌਰਾਨ ਜ਼ਖ਼ਮੀ ਹੋਣ ''ਤੇ ਏਸ਼ੀਆਈ ਖੇਡਾਂ ਦੀ ਟੀਮ ਤੋਂ ਨਾਂ ਵਾਪਸ ਲਿਆ

Tuesday, Aug 15, 2023 - 07:57 PM (IST)

ਵਿਨੇਸ਼ ਫੋਗਾਟ ਨੇ ਟ੍ਰੇਨਿੰਗ ਦੌਰਾਨ ਜ਼ਖ਼ਮੀ ਹੋਣ ''ਤੇ ਏਸ਼ੀਆਈ ਖੇਡਾਂ ਦੀ ਟੀਮ ਤੋਂ ਨਾਂ ਵਾਪਸ ਲਿਆ

ਜਲੰਧਰ- ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਏਸ਼ੀਆਈ ਖੇਡਾਂ ਖੇਡਣ ਵਾਲੀ ਭਾਰਤੀ ਟੀਮ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ ਕਿਉਂਕਿ ਉਹ ਰੋਹਤਕ ‘ਚ ਟ੍ਰੇਨਿੰਗ ਦੌਰਾਨ ਜ਼ਖਮੀ ਹੋ ਗਈ । ਫੋਗਾਟ ਦੇ ਹਟਣ ਤੋਂ ਬਾਅਦ ਟਰਾਇਲ ਜਿੱਤਣ ਵਾਲਾ ਅੰਤਿਮ ਖਿਡਾਰੀ ਪੰਘਾਲ ਅਗਲੇ ਮਹੀਨੇ ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ ।

ਵਿਨੇਸ਼ ਫੋਗਾਟ ਦੀ 17 ਅਗਸਤ ਨੂੰ ਮੁੰਬਈ ‘ਚ ਸਰਜਰੀ ਹੋਵੇਗੀ। ਅਜਿਹੇ ‘ਚ ਉਹ ਏਸ਼ੀਆਈ ਖੇਡਾਂ ਤੋਂ ਆਪਣਾ ਨਾਂ ਵਾਪਸ ਲੈ ਰਹੀ ਹੈ। ਏਸ਼ੀਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣੀਆਂ ਹਨ। ਦਰਅਸਲ, ਓਲੰਪਿਕ ਸੰਘ ਦੁਆਰਾ ਗਠਿਤ ਐਡਹਾਕ ਕਮੇਟੀ ਨੇ ਵਿਨੇਸ਼ ਨੂੰ ਔਰਤਾਂ ਦੇ 53 ਕਿਲੋ ਅਤੇ ਬਜਰੰਗ ਨੂੰ ਪੁਰਸ਼ਾਂ ਦੇ 65 ਕਿਲੋਗ੍ਰਾਮ ਵਿੱਚ ਬਿਨਾਂ ਟਰਾਇਲ ਦੇ ਭੇਜਣ ਦਾ ਫੈਸਲਾ ਕੀਤਾ ਸੀ। ਇਹ ਕਮੇਟੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵਿੱਚ ਚੱਲ ਰਹੇ ਵਿਵਾਦ ਕਾਰਨ ਬਣਾਈ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Tarsem Singh

Content Editor

Related News