Tokyo Olympic : ਵਿਨੇਸ਼ ਫੋਗਾਟ ਕੁਆਰਟਰ ਫਾਈਨਲ ''ਚ ਹਾਰੀ, ਚੁਣੌਤੀ ਖਤਮ

Friday, Aug 06, 2021 - 02:39 AM (IST)

Tokyo Olympic : ਵਿਨੇਸ਼ ਫੋਗਾਟ ਕੁਆਰਟਰ ਫਾਈਨਲ ''ਚ ਹਾਰੀ, ਚੁਣੌਤੀ ਖਤਮ

ਟੋਕੀਓ- ਵਿਸ਼ਵ ਨੰਬਰ ਇਕ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਇੱਥੇ ਵੀਰਵਾਰ ਨੂੰ ਮਹਿਲਾ ਫ੍ਰੀ-ਸਟਾਈਲ 53 ਕਿਲੋਗ੍ਰਾਮ ਕੁਸ਼ਤੀ ਦੇ ਕੁਆਰਟਰ ਫਾਈਨਲ 'ਚ ਬੁਲਗਾਰੀਆ ਦੀ ਵੇਨੇਸਾ ਕਲਾਡਜਿੰਕਾਯਾ ਤੋਂ ਹਾਰ ਗਈ। ਵੇਨੇਸਾ ਸ਼ਾਮ ਨੂੰ ਸੈਮੀਫਾਈਨਲ ਵਿਚ ਹਾਰ ਗਈ ਅਤੇ ਉਸਦੀ ਹਾਰ ਦੇ ਨਾਲ ਵਿਨੇਸ਼ ਦੀ ਰੇਪੇਚੇਜ ਵਿਚ ਜਾਣ ਦੀਆਂ ਉਮੀਦਾਂ ਖਤਮ ਹੋ ਗਈਆਂ। ਬੁਲਗਾਰੀਆਨ ਪਹਿਲਵਾਨ ਨੇ ਸ਼ੁਰੂਆਤ ਤੋਂ ਹੀ ਮੁਕਾਬਲੇ ਵਿਚ ਹਮਲਾਵਰਤਾ ਦਿਖਾਈ ਅਤੇ ਸ਼ੁਰੂਆਤ ਵਿਚ ਹੀ 2-0 ਦੀ ਬੜ੍ਹਤ ਲੈ ਲਈ। ਵਿਨੇਸ਼ ਨੇ ਹਾਲਾਂਕਿ ਵਾਪਸੀ ਕਰਦੇ ਹੋਏ 2 ਅੰਕ ਲਏ ਪਰ ਆਖਰ ਵਿਚ ਵੇਨੇਸਾ ਨੇ ਵਿਨੇਸ਼ ਨੂੰ 9-3 ਨਾਲ ਹਰਾ ਕੇ ਮੁਕਾਬਲਾ ਜਿੱਤ ਲਿਆ।

ਇਹ ਖ਼ਬਰ ਪੜ੍ਹੋ-ਵਿਰਾਟ ਇਕ ਵਾਰ ਫਿਰ ਹੋਏ ਐਂਡਰਸਨ ਦਾ ਸ਼ਿਕਾਰ, ਬਣਾਇਆ ਇਹ ਰਿਕਾਰਡ


ਵਿਨੇਸ਼ ਦੇ ਕੋਲ ਰੇਪੇਚੇਜ ਰਾਊਂਡ ਵਿਚ ਪਹੁੰਚ ਕੇ ਕਾਂਸੀ ਤਮਗਾ ਜਿੱਤਣ ਦਾ ਮੌਕਾ ਸੀ, ਵੇਨੇਸਾ ਫਾਈਨਲ 'ਚ ਪਹੁੰਚੇ। ਵੇਨੇਸਾ ਨੇ ਚੀਨ ਦੀ ਪਹਿਲਵਾਨ ਦੇ ਵਿਰੁੱਧ 1-1 ਕਰਕੇ ਦੋ ਅੰਕ ਬਣਾਏ ਪਰ ਆਖਰੀ ਮਿੰਟ ਵਿਚ ਚੀਨ ਦੀ ਪਹਿਲਵਾਨ ਪਾਂਗ ਕਿਆਨਯੂ ਨੇ ਦੋ ਅੰਕ ਇਕੱਠੇ ਲਏ ਜੋ ਫਾਈਨਲ ਵਿਚ ਪਹੁੰਚਣ ਦੇ ਲਈ ਬਹੁਤ ਸੀ। ਚੀਨੀ ਪਹਿਲਵਾਨ ਦੇ ਜਿੱਤਣ ਦੇ ਨਾਲ ਹੀ ਵਿਨੇਸ਼ ਦੀ ਰੇਪੇਚੇਜ 'ਚ ਉਤਰਨ ਦੀਆਂ ਉਮੀਦਾਂ ਟੁੱਟ ਗਈਆਂ ਅਤੇ ਉਸਦੀ ਚੁਣੌਤੀ ਵੀ ਖਤਮ ਹੋ ਗਈ। ਵਿਨੇਸ਼ ਨੇ ਇਸ ਤੋਂ ਪਹਿਲਾਂ ਸਵੇਰੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਵੀਡਨ ਦੀ ਸੋਫੀਆ ਨੂੰ 7-1 ਨਾਲ ਹਰਾਇਆ ਸੀ। ਉਸ ਤੋਂ ਇਲਾਵਾ ਅੰਸ਼ੂ ਮਲਿਕ ਅੱਜ ਮਹਿਲਾ ਫ੍ਰੀ-ਸਟਾਈਲ 57 ਕਿਲੋਗ੍ਰਾਮ ਵਰਗ ਦੇ ਰੇਪੇਚੇਜ ਰਾਊਂਡ ਵਿਚ ਹਾਰ ਕੇ ਭਾਰਤ ਨੂੰ ਕਾਂਸੀ ਤਮਗਾ ਦਿਵਾਉਣ ਵਿਚ ਅਸਫਲ ਰਹੀ।

ਇਹ ਖ਼ਬਰ ਪੜ੍ਹੋ- Tokyo Olympics : ਸ਼ੁੱਕਰਵਾਰ ਦਾ ਸ਼ਡਿਊਲ ਆਇਆ ਸਾਹਮਣੇ, ਭਾਰਤੀ ਮਹਿਲਾ ਹਾਕੀ ਟੀਮ ਦਾ ਮੈਚ ਇੰਨੇ ਵਜੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News