ਵਿਨੇਸ਼ ਫੋਗਾਟ ਨੂੰ ਬੋਲੇ ਪੀ. ਐੱਮ. ਮੋਦੀ : ਜਿੱਤ ਨੂੰ ਸਿਰ ’ਤੇ ਚੜ੍ਹਨ ਦਾ ਦਿਓ, ਹਾਰ ਨੂੰ ਮਨ ’ਚ ਵਸਣ ਨਾ ਦਿਓ
Wednesday, Aug 18, 2021 - 05:17 PM (IST)
ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ ’ਤੇ ਟੋਕੀਓ ਓਲੰਪੀਅਨ ਦੇ ਨਾਲ ਨਾਸ਼ਤੇ ਦੀ ਬੈਠਕ ’ਚ ਪਹਿਲਵਾਨ ਵਿਨੇਸ਼ ਫੋਗਾਟ ਦੇ ਨਾਲ ਖ਼ਾਸ ਗੱਲਬਾਤ ਕੀਤੀ, ਜਿਸ ਨੂੰ ਵਰਤਮਾਨ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਵੱਲੋਂ ਕਥਿਤ ਤੌਰ ’ਤੇ ਅਨੁਸ਼ਾਸਨਹੀਨਤਾ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਓਲੰਪਿਕ ਦੇ ਬਾਅਦ ਪਿਛਲੇ ਕੁਝ ਹਫ਼ਤਿਆਂ ’ਚ ਹੋਈ ਉਥਲ-ਪੁਥਲ ਦੇ ਬਾਅਦ ਪਹਿਲਵਾਨ ਦਾ ਮਨੋਬਲ ਵਧਾਉਣ ਲਈ ਮੋਦੀ ਵਿਨੇਸ਼ ਦੇ ਕੋਲ ਪਹੁੰਚੇ। ਮੋਦੀ ਨੇ ਕਥਿਤ ਤੌਰ ’ਤੇ ਪਹਿਲਵਾਨ ਨੂੰ ਕਿਹਾ ਕਿ ਉਹ ਨਾ ਸਿਰਫ ਉਨ੍ਹਾਂ ਦੀ ਖੇਡ ਦੇ ਪ੍ਰਸ਼ੰਸਕ ਸਨ ਸਗੋਂ ਉਸ ਦੇ ਪਰਿਵਾਰ ਦੇ ਯੋਗਦਾਨ ਦਾ ਵੀ ਸਨਮਾਨ ਕੀਤਾ ਗਿਆ ਹੈ।
ਪੀ. ਐੱਮ. ਨੇ ਵਿਨੇਸ਼ ਨੂੰ ਇਹ ਵੀ ਕਿਹਾ ਕਿ 26 ਸਾਲਾ ਇਸ ਖਿਡਾਰੀ ਲਈ ਇਕ ਗੱਲ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਕਿ ‘ਆਤਮਕ੍ਰੋਧ’ ਤੇ ‘ਨਿਰਾਸ਼ਾ’ ਦੀਆਂ ਭਾਵਨਾਵਾਂ ਤੋਂ ਬਚਣ ਦੀ ਜ਼ਰੂਰਤ ਹੈ। ਮੋਦੀ ਨੇ ਵਿਨੇਸ਼ ਨੂੰ ਕਿਹਾ, ‘‘ਜਿੱਤ ਨੂੰ ਸਿਰ ’ਤੇ ਚੜ੍ਹਨ ਨਾ ਦਿਓ, ਹਾਰ ਨੂੰ ਮਨ ’ਚ ਵਸਣ ਨਾ ਦਿਓ (ਜਿੱਤ ’ਚ ਹੰਕਾਰੀ ਨਾ ਬਣੋ ਤੇ ਹਾਰ ਨਾਲ ਨਾ ਉਲਝੋ)।’’