ਕੁਸ਼ਤੀ ਲੀਗ ਦੇ ਪਹਿਲੇ ਦਿਨ ਮੈਦਾਨ ''ਤੇ ਉਤਰਨਗੇ ਵਿਨੇਸ਼ ਅਤੇ ਬਜਰੰਗ
Saturday, Jan 12, 2019 - 11:09 AM (IST)

ਪੰਚਕੂਲਾ— ਜਕਾਰਤਾ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ 14 ਜਨਵਰੀ ਤੋਂ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ 'ਚ ਸ਼ੁਰੂ ਹੋ ਰਹੀ ਚੌਥੀ ਪ੍ਰੋ ਰੈਸਲਿੰਗ ਲੀਗ ਦੇ ਪਹਿਲੇ ਦਿਨ ਦੇ ਮੁਕਾਬਲਿਆਂ 'ਚ ਆਕਰਸ਼ਨ ਦਾ ਕੇਂਦਰ ਹੋਣਗੇ।
ਪੰਚਕੂਲਾ ਦੇ ਬਾਅਦ ਰੈਸਲਿੰਗ ਦਾ ਕਾਰਵਾਂ ਲੁਧਿਆਣਾ ਇੰਡੋਰ ਸਟੇਡੀਅਮ 'ਚ ਕੂਚ ਕਰੇਗਾ। ਲੁਧਿਆਣਾ 'ਚ ਦੂਜਾ ਪੜਾਅ 19 ਤੋਂ 23 ਜਨਵਰੀ ਤੱਕ ਖੇਡਿਆ ਜਾਵੇਗਾ। ਲੀਗ ਦਾ ਅੰਤਿਮ ਪੜਾਅ, ਸੈਮੀਫਾਈਨਲ ਅਤੇ ਫਾਈਨਲ 24 ਤੋਂ 31 ਜਨਵਰੀ ਤੱਕ ਗ੍ਰੇਟਰ ਨੋਇਡਾ ਦੇ ਗੌਤਮ ਬੁੱਧ ਯੂਨੀਵਰਸਿਟੀ ਸਟੇਡੀਅਮ 'ਚ ਖੇਡੇ ਜਾਣਗੇ। ਸਾਰੇ ਮੁਕਾਬਲੇ ਸ਼ਾਮ 7 ਤੋਂ 9 ਵਜੇ ਵਿਚਾਲੇ ਹੋਣਗੇ ਅਤੇ ਇਸ ਦਾ ਸੋਨੀ ਨੈਟਵਰਕ 'ਤੇ ਸਿੱਧਾ ਪ੍ਰਸਾਰਨ ਹੋਵੇਗਾ। ਇਸ 18 ਦਿਨ ਚਲਣ ਵਾਲੀ ਲੀਗ 'ਚ ਕੁੱਲ 6 ਟੀਮਾਂ ਹਿੱਸਾ ਲੈ ਰਹੀਆਂ ਹਨ। 29 ਅਤੇ 30 ਜਨਵਰੀ ਨੂੰ ਸੈਮੀਫਾਈਨਲ ਅਤੇ 31 ਜਨਵਰੀ ਨੂੰ ਫਾਈਨਲ ਖੇਡਿਆ ਜਾਵੇਗਾ।