ਸਾਕਸ਼ੀ ਦੇ ਦਾਅਵਿਆਂ 'ਤੇ ਬੋਲੀ ਵਿਨੇਸ਼ ਫੋਗਾਟ, 'ਇਹ ਉਸ ਦੀ ਨਿੱਜੀ ਰਾਇ ਹੈ, ਮੈਂ ਉਸ ਨਾਲ ਸਹਿਮਤ ਨਹੀਂ'
Tuesday, Oct 22, 2024 - 06:15 PM (IST)
ਨਵੀਂ ਦਿੱਲੀ : ਸਟਾਰ ਪਹਿਲਵਾਨ ਅਤੇ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਸਾਕਸ਼ੀ ਮਲਿਕ ਦੇ ਉਨ੍ਹਾਂ ਦਾਅਵਿਆਂ ਨਾਲ ਅਸਹਿਮਤੀ ਜਤਾਈ ਕਿ ਏਸ਼ੀਆਈ ਖੇਡਾਂ ਦੇ ਟ੍ਰਾਇਲ ਤੋਂ ਛੋਟ ਲੈਣ ਦੇ ਉਨ੍ਹਾਂ ਦੇ ਅਤੇ ਬਜਰੰਗ ਪੂਨੀਆ ਦੇ ਫੈਸਲੇ ਨਾਲ ਬ੍ਰਿਜਭੂਸ਼ਨ ਸ਼ਰਨ ਸਿੰਘ ਖਿਲਾਫ ਉਨ੍ਹਾਂ ਦਾ ਪ੍ਰਦਰਸ਼ਨ ਕਮਜ਼ੋਰ ਪਿਆ।
ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਨੇ ਆਪਣੀ ਕਿਤਾਬ 'ਵਿਟਨੈੱਸ' 'ਚ ਦਾਅਵਾ ਕੀਤਾ ਹੈ ਕਿ ਵਿਨੇਸ਼ ਅਤੇ ਬਜਰੰਗ ਦੇ ਫੈਸਲੇ ਨਾਲ ਉਨ੍ਹਾਂ ਦਾ ਅੰਦੋਲਨ 'ਸੁਆਰਥਪੂਰਨ' ਲੱਗਣ ਲੱਗਾ। ਵਿਨੇਸ਼ ਨੇ ਕਿਹਾ, ''ਇਹ ਉਸ ਦੀ ਨਿੱਜੀ ਰਾਇ ਹੈ, ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਜਿੰਨਾ ਚਿਰ ਮੈਂ ਕਮਜ਼ੋਰ ਨਹੀਂ ਹਾਂ, ਲੜਾਈ ਕਮਜ਼ੋਰ ਨਹੀਂ ਹੋ ਸਕਦੀ। ਇਹ ਮੇਰਾ ਵਿਚਾਰ ਹੈ। ਜਦੋਂ ਤੱਕ ਸਾਕਸ਼ੀ, ਵਿਨੇਸ਼ ਅਤੇ ਬਜਰੰਗ ਜ਼ਿੰਦਾ ਹਨ, ਇਹ ਲੜਾਈ ਕਮਜ਼ੋਰ ਨਹੀਂ ਹੋ ਸਕਦੀ। ਉਨ੍ਹਾਂ ਕਿਹਾ, ''ਜਿਹੜੇ ਜਿੱਤਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਦੇ ਕਮਜ਼ੋਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਮੈਦਾਨ 'ਤੇ ਹਮੇਸ਼ਾ ਸਖ਼ਤ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਲਈ ਸਖ਼ਤ ਹੋਣਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਜ਼ਰੂਰੀ ਹੈ। ਅਸੀਂ ਲੜਨ ਲਈ ਤਿਆਰ ਹਾਂ।
ਇਹ ਵੀ ਪੜ੍ਹੋ : ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਭਾਰਤ ਨੂੰ ਝਟਕਾ, ਕ੍ਰਿਕਟ-ਬੈਡਮਿੰਟਨ, ਹਾਕੀ-ਸ਼ੂਟਿੰਗ ਇਨ੍ਹਾਂ ਖੇਡਾਂ ਤੋਂ ਬਾਹਰ
ਸਾਕਸ਼ੀ ਨੇ ਕਿਤਾਬ 'ਚ ਦੱਸਿਆ ਕਿ ਜਦੋਂ ਬਜਰੰਗ ਅਤੇ ਵਿਨੇਸ਼ ਦੇ ਕਰੀਬੀ ਲੋਕਾਂ ਨੇ ਉਨ੍ਹਾਂ ਦੇ ਮਨ ਨੂੰ ਲਾਲਚ ਨਾਲ ਭਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਵਿਰੋਧ 'ਚ ਤਰੇੜਾਂ ਆਉਣ ਲੱਗੀਆਂ। ਤਿੰਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ 'ਤੇ ਆਪਣੇ ਕਾਰਜਕਾਲ ਦੌਰਾਨ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ ਅਤੇ ਇਹ ਕੇਸ ਦਿੱਲੀ ਦੀ ਅਦਾਲਤ ਵਿਚ ਚੱਲ ਰਿਹਾ ਹੈ।
WFI ਤੋਂ ਮੁਅੱਤਲੀ ਤੋਂ ਬਾਅਦ ਕੁਸ਼ਤੀ ਦੇ ਕੰਮਕਾਜ ਨੂੰ ਸੰਭਾਲਣ ਵਾਲੀ ਐਡ-ਹਾਕ ਕਮੇਟੀ ਨੇ ਬਜਰੰਗ ਅਤੇ ਵਿਨੇਸ਼ ਨੂੰ 2023 ਏਸ਼ੀਆਈ ਖੇਡਾਂ ਦੇ ਟਰਾਇਲਾਂ ਲਈ ਛੋਟ ਦਿੱਤੀ ਪਰ ਸਾਕਸ਼ੀ ਨੇ ਆਪਣੇ ਸਾਥੀਆਂ ਦੇ ਸੁਝਾਅ ਦੇ ਬਾਵਜੂਦ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ। ਆਖਰਕਾਰ ਸਾਕਸ਼ੀ ਏਸ਼ੀਆਈ ਖੇਡਾਂ ਵਿਚ ਹਿੱਸਾ ਨਹੀਂ ਲੈ ਸਕੀ ਪਰ ਵਿਨੇਸ਼ ਖੇਡਾਂ ਤੋਂ ਪਹਿਲਾਂ ਜ਼ਖ਼ਮੀ ਹੋ ਗਈ ਅਤੇ ਬਜਰੰਗ ਤਗ਼ਮਾ ਜਿੱਤਣ ਵਿਚ ਨਾਕਾਮ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8