ਵਿੱਲਾਰੀਯਾਲ ਸਪੈਨਿਸ਼ ਫੁੱਟਬਾਲ ਲੀਗ ''ਚ ਹਾਸਲ ਕੀਤਾ ਤੀਜਾ ਸਥਾਨ

11/03/2020 4:36:27 PM

ਮੈਡਰਿਡ (ਭਾਸ਼ਾ) : ਸਾਮੂ ਚਕਵੇਜ ਅਤੇ ਪਾਉ ਟੋਰੇਸ ਦੇ ਪਹਿਲੇ ਹਾਫ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਵਿੱਲਾਰੀਯਾਲ ਨੇ ਵੇੱਲਾਡੋਲਿਡ ਨੂੰ 2-0 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਤੀਜਾ ਸਥਾਨ ਹਾਸਲ ਕਰ ਲਿਆ। ਵਿੱਲਾਰੀਯਾਲ ਨੇ ਸ਼ੁਰੂ ਤੋਂ ਦਬਦਬਾ ਬਨਾਈ ਰੱਖਿਆ। ਉਸ ਨੇ ਚਕਵੇਜ ਦੇ 21ਵੇਂ ਮਿੰਟ ਵਿਚ ਕੀਤੇ ਗਏ ਗੋਲ ਨਾਲ ਖਾਤਾ ਖੋਲ੍ਹਿਆ, ਜਦੋਂ ਕਿ ਟੋਰੇਸ ਨੇ 37ਵੇਂ ਮਿੰਟ ਵਿਚ ਬੜ੍ਹਤ ਦੁੱਗਣੀ ਕੀਤੀ। ਇਸ ਜਿੱਤ ਨਾਲ ਵਿੱਲਾਰੀਯਾਲ ਦੂਜੇ ਸਥਾਨ 'ਤੇ ਕਾਬਿਜ ਰੀਯਾਲ ਮੈਡਰਿਡ ਤੋਂ ਇਕ ਅਤੇ ਸਿਖਰ 'ਤੇ ਚੱਲ ਰਹੇ ਰੀਯਾਲ ਸੋਸੀਡਾਡ ਤੋਂ 2 ਅੰਕ ਪਿੱਛੇ ਰਹਿ ਗਿਆ ਹੈ। ਮੈਡਰਿਡ ਨੇ ਹਾਲਾਂਕਿ ਇਕ ਮੈਚ ਘੱਟ ਖੇਡਿਆ ਹੈ। ਬ੍ਰਾਜ਼ੀਲ ਦੇ ਦਿੱਗਜ ਰੋਨਾਲਡੋ ਦੇ ਮਲਕੀਅਤ ਵਾਲੇ ਕਲੱਬ ਵੇੱਲਾਡੋਲਿਡ ਨੇ ਇਸ ਸੀਜ਼ਨ ਵਿਚ ਹੁਣ ਤੱਕ ਕੋਈ ਮੈਚ ਨਹੀਂ ਜਿੱਤਿਆ ਹੈ। ਉਸ ਦੇ 8 ਮੈਚਾਂ ਵਿਚ ਸਿਰਫ਼ 3 ਅੰਕ ਹਨ ਅਤੇ ਉਹ ਅੰਤਿਮ ਸਥਾਨ 'ਤੇ ਹਨ।


cherry

Content Editor

Related News