ਵਿਕਰਮ ਰਾਠੌੜ ਤੇ ਰੰਗਨਾ ਹੇਰਾਥ ਨਿਊਜ਼ੀਲੈਂਡ ਕੋਚਿੰਗ ਸਟਾਫ ’ਚ ਸ਼ਾਮਲ
Saturday, Sep 07, 2024 - 11:27 AM (IST)
ਆਕਲੈਂਡ– ਭਾਰਤ ਦੇ ਸਾਬਕਾ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਤੇ ਸ਼੍ਰੀਲੰਕਾ ਦੇ ਸਪਿਨ ਗੇਂਦਬਾਜ਼ ਰੰਗਨਾ ਹੇਰਾਥ ਨੂੰ ਅਫਗਾਨਿਸਤਾਨ ਤੇ ਸ਼੍ਰੀਲੰਕਾ ਵਿਰੁੱਧ ਟੈਸਟ ਲੜੀ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕੋਚਿੰਗ ਸਟਾਫ ਵਿਚ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ 2 ਟੈਸਟ ਮੈਚਾਂ ਦੀ ਲੜੀ ਲਈ ਸ਼੍ਰੀਲੰਕਾ ਜਾਣ ਤੋਂ ਪਹਿਲਾਂ ਅਫਗਾਨਿਸਤਾਨ ਵਿਰੁੱਧ ਇਕਲੌਤਾ ਟੈਸਟ ਖੇਡੇਗੀ।
ਨਿਊਜ਼ੀਲੈਂਡ ਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲਾ ਇਕਲੌਤਾ ਟੈਸਟ ਮੈਚ 9 ਤੋਂ 13 ਸਤੰਬਰ ਤੱਕ ਗ੍ਰੇਟਰ ਨੋਇਡਾ ਸਪੋਰਟਸ ਕੰਪਲੈਕਸ ਗਰਾਊਂਡ ਵਿਚ ਖੇਡਿਆ ਜਾਵੇਗਾ। ਨਿਊਜ਼ੀਲੈਂਡ ਦੀ ਟੀਮ ਨੂੰ ਅਕਤੂਬਰ-ਨਵੰਬਰ ਵਿਚ ਭਾਰਤ ਵਿਰੁੱਧ 3 ਟੈਸਟ ਮੈਚਾਂ ਦੀ ਲੜੀ ਵੀ ਖੇਡਣੀ ਹੈ।
Related News
IPL 2026 Auction: ਸਭ ਤੋਂ ਵੱਡੇ ਪਰਸ ਵਾਲੀਆਂ ਇਨ੍ਹਾਂ ਦੋ ਟੀਮਾਂ ''ਚ ਟੱਕਰ, ਕੈਮਰਨ ਗ੍ਰੀਨ ''ਤੇ ਲੱਗੇਗੀ ਵੱਡੀ ਬੋਲੀ
