ਵਿਕਾਸ ਦੀ ਬਦੌਲਤ ਹਰਿਆਣਾ ਸਟੀਲਰਸ ਦੀ ਸ਼ਾਨਦਾਰ ਜਿੱਤ
Thursday, Aug 29, 2019 - 01:22 AM (IST)

ਨਵੀਂ ਦਿੱਲੀ— ਵਿਕਾਸ ਕੰਡੋਲਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰਿਆਣਾ ਸਟੀਲਰਸ ਨੇ ਬੁੱਧਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਮੁਕਾਬਲੇ ’ਚ 6ਵੇਂ ਸੈਸ਼ਨ ਦੀ ਉਪ ਜੇਤੂ ਗੁਜਰਾਤ ਸੁਪਰ ਜਾਇੰਟਸ ਨੂੰ 41-24 ਨਾਲ ਹਰਾਇਆ। ਵਿਕਾਸ ਤੇ ਪ੍ਰਸ਼ਾਂਤ ਕੁਮਾਰ ਰਾਏ ਦੇ 8-8 ਅੰਕ ਜਦਕਿ ਰਵੀ ਕੁਮਾਰ ਦੇ 6 ਟੈਕਲ ਅੰਕ ਨਾਲ ਹਰਿਆਣਾ ਸਟੀਲਰਸ ਨੇ ਆਲ ਰਾਊਂਡ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ। ਇਸ ਨਾਲ ਟੀਮ 7ਵੇਂ ਸੈਸ਼ਨ ਦੀ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਲੈਅ ’ਚ ਚੱਲ ਰਹੀ ਹਰਿਆਣਾ ਦੀ ਟੀਮ ਨੇ ਪਿਛਲੇ ਪੰਜ ’ਚੋਂ ਕੇਵਲ ਇਕ ਮੈਚ ਗੁਆਇਆ ਹੈ।