ਓਲੰਪਿਕ ਕੁਆਲੀਫਾਇਰ 'ਚ ਵਿਕਾਸ ਕ੍ਰਿਸ਼ਣ ਫਾਈਨਲ 'ਚ, ਅਮਿਤ ਪੰਘਾਲ ਹਾਰ ਕੇ ਹੋਇਆ ਬਾਹਰ

Wednesday, Mar 11, 2020 - 11:10 AM (IST)

ਓਲੰਪਿਕ ਕੁਆਲੀਫਾਇਰ 'ਚ ਵਿਕਾਸ ਕ੍ਰਿਸ਼ਣ ਫਾਈਨਲ 'ਚ, ਅਮਿਤ ਪੰਘਾਲ ਹਾਰ ਕੇ ਹੋਇਆ ਬਾਹਰ

ਸਪੋਰਟਸ ਡੈਸਕ— ਕਾਮਨਵੈਲਥ ਗੇਮਜ਼ ਦੇ ਸੋਨ ਤਮਗਾ ਜੇਤੂ ਅਤੇ ਤੀਜੀ ਵਾਰ ਓਲੰਪਿਕ ਦਾ ਟਿਕਟ ਹਾਸਲ ਕਰਨ ਵਾਲੇ ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਣ ਨੇ ਇੱਥੇ ਜਾਰੀ ਏਸ਼ੀਆ/ ਓਸਨਿਆ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ 'ਚ ਜਿੱਤ ਦਰਜ ਕਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਜਦ ਕਿ ਵਰਲਡ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਅਮਿਤ ਪੰਘਲ ਅਤੇ ਕਾਂਸੀ ਤਮਗਾ ਜਿੱਤਣ ਵਾਲੀ ਲਵਲਿਨਾ ਬੋਰਗੋਹੇਨ ਨੂੰ ਆਪਣੇ-ਆਪਣੇ ਵਰਗ ਦੇ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ।

PunjabKesariਵਿਕਾਸ ਨੇ ਪੁਰਸ਼ਾਂ ਦੇ 69 ਕਿ. ਗ੍ਰਾ 'ਚ ਮੌਜੂਦਾ ਵਰਲਡ ਚੈਂਪੀਅਨਸ਼ਿਪ ਕਾਂਸੀ ਤਮਗਾ ਜੇਤੂ ਕਜ਼ਾਕਿਸਤਾਨ ਦੇ ਅਬਲੈਖਾਨ ਝੁਸਸੁਪੋਵ ਨੂੰ ਸਖਤ ਮੁਕਾਬਲੇ 'ਚ 3-2 ਨਾਲ ਹਰਾ ਕੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ। ਫਾਈਨਲ 'ਚ ਵਿਕਾਸ ਦਾ ਸਾਹਮਣਾ ਬੁੱਧਵਾਰ ਨੂੰ ਜਾਰਡਨ ਦੇ ਜਾਏਦ ਏਸਾਸ਼ ਹੁਸੈਨ ਨਾਲ ਹੋਵੇਗਾ।


Related News