ਬੱਚਾ ਕਹਿਣ ''ਤੇ ਭੜਕੇ ਨੀਰਜ ਗੋਇਤ ਅਤੇ ਵਿਕਾਸ ਕ੍ਰਿਸ਼ਨ, ਵਿਜੇਂਦਰ ਸਿੰਘ ਨੂੰ ਦਿੱਤੀ ਚੁਣੌਤੀ

Sunday, Jul 21, 2019 - 01:57 PM (IST)

ਬੱਚਾ ਕਹਿਣ ''ਤੇ ਭੜਕੇ ਨੀਰਜ ਗੋਇਤ ਅਤੇ ਵਿਕਾਸ ਕ੍ਰਿਸ਼ਨ, ਵਿਜੇਂਦਰ ਸਿੰਘ ਨੂੰ ਦਿੱਤੀ ਚੁਣੌਤੀ

ਸਪੋਰਟਸ ਡੈਸਕ— ਪੇਸ਼ੇਵਰ ਮੁੱਕੇਬਾਜ਼ ਨੀਰਜ ਗੋਇਤ ਅਤੇ ਏਸ਼ੀਆਈ ਚੈਂਪੀਅਨ ਵਿਕਾਸ ਕ੍ਰਿਸ਼ਨ ਨੇ ਓਲੰਪਿਕ ਤਮਗਾ ਜੇਤੂ ਵਿਜੇਂਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ। ਵਿਜੇਂਦਰ ਨੇ ਹਾਲ ਹੀ 'ਚ ਨਿਊ ਜਰਸੀ 'ਚ ਅਮਰੀਕਾ ਦੇ ਮਾਈਕਲ ਸਨਾਈਡਰ ਨੂੰ ਹਰਾਇਆ ਸੀ ਅਤੇ ਪੇਸ਼ੇਵਰ ਮੁੱਕੇਬਾਜ਼ੀ 'ਚ ਆਪਣਾ ਲਗਾਤਾਰ 11ਵਾਂ ਮੁਕਾਬਲਾ ਜਿੱਤਿਆ ਸੀ। ਜਿੱਤਣ ਦੇ ਬਾਅਦ ਭਾਰਤ ਪਰਤੇ ਵਿਜੇਂਦਰ ਨੇ ਕਿਹਾ ਕਿ ਪਾਕਿਸਤਾਨ ਮੂਲ ਦੇ ਬ੍ਰਿਟਿਸ਼ ਮੁੱਕੇਬਾਜ਼ ਆਮਿਰ ਖਾਨ ਬੱਚਿਆਂ ਨਾਲ ਲੜ ਰਹੇ ਹਨ। ਦਰਅਸਲ ਨੀਰਜ ਨੂੰ ਆਮਿਰ ਨਾਲ ਲੜਨਾ ਸੀ ਪਰ ਨੀਰਜ ਦੇ ਕਾਰ ਹਾਦਸੇ 'ਚ ਸੱਟ ਦਾ ਸ਼ਿਕਾਰ ਹੋਣ ਕਾਰਨ ਫਾਈਟ ਨਹੀਂ ਹੋ ਸਕੀ।
 

ਇਸ ਬਿਆਨ 'ਚ ਨੀਰਜ ਨੂੰ ਵਿਜੇਂਦਰ ਵੱਲੋਂ ਆਪਣੇ ਨੂੰ ਬੱਚਾ ਅਤੇ ਜੂਨੀਅਰ ਕਹਿਣਾ ਰਾਸ ਨਹੀਂ ਆਇਆ ਅਤੇ ਇਸ ਮੁੱਕੇਬਾਜ਼ ਨੇ ਵਿਜੇਂਦਰ ਨੂੰ ਟਵਿੱਟਰ 'ਤੇ ਚੁਣੌਤੀ ਦੇ ਦਿੱਤੀ। ਨੀਰਜ ਨੇ ਲਿਖਿਆ, ''ਵਿਜੇਂਦਰ ਤੁਸੀਂ ਮੈਨੂੰ ਬੱਚਾ ਕਹਿ ਰਹੇ ਹੋ। ਮੈਂ ਇਕਲੌਤਾ ਭਾਰਤੀ ਮੁੱਕੇਬਾਜ਼ ਹਾਂ, ਜਿਸ ਨੇ ਵਿਸ਼ਵ ਜੇਤੂ ਚੀਨ ਦੇ ਕਾਨਸੁ ਨੂੰ ਉਸੇ ਦੇ ਘਰ 'ਚ ਹਰਾਇਆ। ਮੈਂ ਚਾਹੁੰਦਾ ਹਾਂ ਕਿ ਤੁਸੀਂ ਵਿਕਾਸ ਨਾਲ ਅਤੇ ਮੈਂ ਆਮਿਰ ਨਾਲ ਆਉਣ ਵਾਲੇ ਨਵੰਬਰ 'ਚ ਮੁਕਾਬਲਾ ਕਰੀਏ। ਕੀ ਤੁਸੀਂ ਤਿਆਰ ਹੋ?'' ਵਿਕਾਸ ਨੇ ਨੀਰਜ ਦਾ ਸਮਰਥਨ ਕਰਦੇ ਹੋਏ ਟਵੀਟ ਕੀਤਾ, ''ਵਿਜੇਂਦਰ, ਨੀਰਜ ਅਤੇ ਆਮਿਰ ਖਾਨ ਇਕ ਹੀ ਭਾਰ ਵਰਗ ਦੇ ਹਨ। ਉਨ੍ਹਾਂ ਨੂੰ ਮੁਕਾਬਲਾ ਕਰਨ ਦਿੰਦੇ ਹਾਂ ਅਤੇ ਅਸੀਂ ਦੋਵੇਂ ਇਸੇ ਨਵੰਬਰ 'ਚ ਅੰਡਰ ਕਾਰਡ ਮੁਕਾਬਲਾ ਕਰਦੇ ਹਾਂ। ਆਓ ਇਕ ਦੂਜੇ ਨੂੰ ਰਿੰਗ 'ਚ ਮਿਲਦੇ ਹਾਂ।

 


author

Tarsem Singh

Content Editor

Related News